ਚੰਡੀਗੜ੍ਹ: ਲੋਕਾਂ ਨੂੰ ਉਮੀਦ ਸੀ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਧਣਗੀਆਂ ਪਰ ਫਿਰ ਵੀ 100 ਰੁਪਏ ਤੋਂ ਪਾਰ ਨਹੀਂ ਜਾਣਗੀਆਂ। ਪਰ ਤਿੰਨ ਚਾਰ ਦਿਨ ਪਹਿਲਾਂ ਹੀ ਪੈਟਰੋਲ ਦੀ ਕੀਮਤ ਸੌ ਤੋਂ ਉੱਤੇ ਚਲੀ ਗਈ ਹੈ।
ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤੇ ਪੈਟਰੋਲ ਦੀ ਕੀਮਤ 103 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 92 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈ ਰਿਹਾ ਹੈ।
ਲੋਕੀਂ ਪੈਟ੍ਰੋਲ ਡੀਜ਼ਲ ਮੋਹਾਲੀ ਦੇ ਪੈਟਰੋਲ ਪੰਪ ਦੀ ਜੇਕਰ ਗੱਲ ਕੀਤੀ ਜਾਵੇ ਤੇ ਕਿਉਂਕਿ ਮੋਹਾਲੀ ਦੇ ਨਾਲ ਚੰਡੀਗੜ੍ਹ ਲਗਦਾ ਹੈ ਇਸ ਕਰਕੇ ਲੋਕੀਂ ਪੈਟਰੋਲ ਤੇ ਡੀਜ਼ਲ ਚੰਡੀਗੜ੍ਹ ਤੋ ਲੈਦੇ ਹਨ। ਕਿਉਂਕਿ ਪੰਜ ਛੇ ਰੁਪਏ ਦਾ ਸਿੱਧਾ ਫ਼ਰਕ ਪੈ ਜਾਂਦਾ ਹੈ।ਇਹੀ ਕਾਰਨ ਹੈ ਕਿ ਪੈਟਰੋਲ ਪੰਪ ਤੇ ਗੱਡੀਆਂ ਪੈਟਰੋਲ ਭਰਵਾਉਣ ਦੀ ਘੱਟ ਹੀ ਦਿਖਾਈ ਦਿੰਦੀਆਂ ਹਨ।
ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਨੇ ਉਨ੍ਹਾਂ ਦੀ ਕਮਰ ਤੋੜ ਰੱਖੀ ਸੀ ਪਰ ਹੁਣ ਜਦ ਤੋਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਧੀਆਂ ਹਨ ਘਰ ਦਾ ਬਜਟ ਵੀ ਹਿੱਲ ਗਿਆ ਹੈ।
ਇਹ ਵੀ ਪੜ੍ਹੋ:-ਦੇਖੋ ਯਸ਼ਪਾਲ ਸ਼ਰਮਾ ਦੀ ਯਾਦਗਾਰ ਪਾਰੀ , ਜਿਸ ਨੇ ਵਿਸ਼ਵ ਚੈਂਪੀਅਨ ਬਣਿਆ ਭਾਰਤ