ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੱਤਾ 'ਚ ਆਉਂਦੇ ਹੀ ਨੌਜਵਾਨਾਂ ਲਈ ਰੁਜਗਾਰ ਦੀ ਗੱਲ ਆਖੀ ਗਈ ਸੀ। ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਵਲੋਂ ਕੁਝ ਦਿਨਾਂ 'ਚ ਹੀ 25 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਜਿਸ ਦਾ ਇਸ਼ਤਿਹਾਰ ਜਲਦ ਜਾਰੀ ਕੀਤਾ ਜਾਵੇਗਾ।
ਇਸ ਦੇ ਚੱਲਦਿਆਂ ਸਰਕਾਰ ਵਲੋਂ ਬਿਜਲੀ ਬੋਰਡ 'ਚ ਭਰਤੀ ਕੱਢੀ ਗਈ ਹੈ। ਸਰਕਾਰ ਵਲੋਂ ਬਿਜਲੀ ਮਹਿਕਮੇ 'ਚ ਸਹਾਇਕ ਲਾਈਨਮੈਨ ਭਰਤੀ ਕੀਤੇ ਜਾਣਗੇ। ਮਾਨ ਸਰਕਾਰ ਵਲੋਂ 1690 ਸਹਾਇਕ ਲਾਈਨਮੈਨ ਦੀ ਭਰਤੀ ਦਾ ਇਸ਼ਤਿਹਾਰ ਜਲਦ ਜਾਰੀ ਕੀਤਾ ਜਾਵੇਗਾ।
ਇਸ 'ਚ ਮਹਿਕਮੇ ਵਲੋਂ ਇਸ਼ਤਿਹਾਰ ਦਿੱਤਾ ਗਿਆ ਹੈ ਕਿ ਪੀਐਸਪੀਸੀਐਲ ਵਲੋਂ ਉੱਤਮ ਵਿਦਿਅਕ ਯੋਗਤਾ ਅਤੇ ਪ੍ਰਤਿਭਾਸ਼ਾਲੀ ਉਮੀਦਾਵਾਰਾਂ ਲਈ ਸਹਾਇਕ ਲਾਈਨਮੈਨ ਦੀ ਭਰਤੀ ਕੱਢੀ ਗਈ ਹੈ। ਇਸ ਦੇ ਨਾਲ ਹੀ ਇਸ ਅਸਾਮੀਆਂ ਸਬੰਧੀ ਪੀਐਸਪੀਸੀਐਲ ਦਾ ਕਹਿਣਾ ਕਿ ਉਕਤ ਅਸਾਮੀਆਂ ਦੀ ਗਿਣਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਕਿ ਲੋੜ ਅਨੁਸਾਰ ਅਸਾਮੀਆਂ 'ਚ ਤਬਦੀਲੀ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਅਪਲਾਈ ਕਰਨ ਲਈ ਅਸਾਮੀਆਂ ਨਾਲ ਸਬੰਧਿਤ ਵਿਸਥਾਰਤ ਵਿਗਿਆਪਨ ਸਮੇਤ ਕੈਟਾਗਰੀ ਵਾਈਜ ਬਰੇਕਅਪ, ਯੋਗਤਾ, ਪੇ-ਸਕੇਲ, ਚੋਣ ਪ੍ਰਕ੍ਰਿਆ ਅਤੇ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਪੀਐਸਪੀਸੀਐਲ ਦੀ ਵੈਬਸਾਈਟ www.pspcl.in 'ਤੇ 30 ਅਪ੍ਰੈਲ ਤੋਂ ਬਾਅਦ ਉਪਲਬਧ ਕੀਤਾ ਜਾਵੇਗਾ। ਜਿਸ ਤੋਂ ਬਾਅਦ ਉਮੀਦਵਾਰ ਇੰਨ੍ਹਾਂ ਭਰਤੀਆਂ ਲਈ ਆਪਣੇ ਫਾਰਮ ਭਰ ਸਕੇਗਾ।
ਇਹ ਵੀ ਪੜ੍ਹੋ: ਟਰਾਂਸਪੋਰਟਰਾਂ ਨੂੰ ਲੈ ਕੇ ਅੱਜ ਵੱਡਾ ਐਲਾਨ ਕਰਨਗੇ ਸੀਐੱਮ ਮਾਨ