ETV Bharat / city

Corona update: ਠੀਕ ਹੋ ਰਹੇ ਕੋਰੋਨਾ ਮਰੀਜ਼ ਹੋ ਰਹੇ ਮਾਨਸਿਕ ਰੋਗਾਂ ਦੇ ਸ਼ਿਕਾਰ ! - coronavirus update liveਟ

ਦੇਸ਼ ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਜਿੱਥੇ ਲੋਕ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਹੀ ਲੋਕ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵੀ ਸ਼ਿਕਾਰ ਹੋ ਰਹੇ ਹਨ ਜਿਸ ਚੱਲਦੇ ਇਲਾਜ ਦੇ ਲਈ ਵੱਡੀ ਗਿਣਤੀ ਚ ਲੋਕ ਡਾਕਟਰਾਂ ਦੇ ਕੋਲ ਪਹੁੰਚ ਰਹੇ ਹਨ।

ਠੀਕ ਹੋ ਰਹੇ ਕੋਰੋਨਾ ਮਰੀਜ਼ ਹੋ ਰਹੇ ਮਾਨਸਿਕ ਰੋਗਾਂ ਦੇ ਸ਼ਿਕਾਰ !

author img

By

Published : May 27, 2021, 8:00 PM IST

ਚੰਡੀਗੜ੍ਹ:ਕੋਰੋਨਾ(Corona) ਨੂੰ ਹਰਾਉਣ ਤੋਂ ਬਾਅਦ ਲੋਕ ਇਨਸੋਮਨੀਆਂ, ਘਬਰਾਹਟ ਅਤੇ ਬੇਚੈਨੀ ਉਦਾਸੀ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ । ਕੋਰੋਨਾ ਦੀ ਦੂਜੀ ਲਹਿਰ ਵਧੇਰੇ ਖਤਰਨਾਕ ਸਾਬਿਤ ਹੋਈ ਹੈ ਠੀਕ ਹੋ ਰਹੇ ਲੋਕਾਂ ਨੂੰ ਛਾਤੀ, ਹੱਡੀਆਂ, ਮਾਸਪੇਸ਼ੀਆਂ ਵਿੱਚ ਦਰਦ ਭੁੱਖ ਘੱਟ ਹੋਣਾ ਨੀਂਦ ਦੀ ਘਾਟ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ।ਜਿਸ ਨੂੰ ਚੱਲਦੇ ਲੋਕੀਂ ਮਾਨਸਿਕ ਬਿਮਾਰੀ(Mental Illness) ਦੇ ਸ਼ਿਕਾਰ ਹੋ ਰਹੇ ਹਨ ਅਤੇ ਕਾਊਂਸਲਿੰਗ ਦੇ ਲਈ ਸਾਇਕੈਟਰਿਸਟ(ਮਾਹਿਰ ਡਾਕਟਰਾਂ) ਦੇ ਕੋਲ ਪਹੁੰਚ ਰਹੇ ਹਨ ।

ਠੀਕ ਹੋ ਰਹੇ ਕੋਰੋਨਾ ਮਰੀਜ਼ ਹੋ ਰਹੇ ਮਾਨਸਿਕ ਰੋਗਾਂ ਦੇ ਸ਼ਿਕਾਰ !

ਪਿਛਲੇ ਸਾਲ ਦੇ ਮੁਕਾਬਲੇ 50 ਪ੍ਰਤੀਸ਼ਤ ਲੋਕੀਂ ਸਾਇਕੈਟਰਿਸਟ ਦੇ ਕੋਲ ਜਾ ਰਹੇ ਹਨ। ਸਾਇਕੈਟਰਿਸਟ ਡਾ. ਪ੍ਰਮੋਦ ਕਰਵਾਈ ਕਹਿੰਦੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ।ਅਜਿਹੇ ਮਰੀਜ਼ਾਂ ਨੂੰ ਬਲੈਕ ਫੰਗਸ ,ਵਾਈਟ ਫੰਗਸ ਅਤੇ ਹੋਰ ਬਿਮਾਰੀਆਂ ਹੋ ਰਹੀਆਂ ਹਨ ਇਸ ਦੇ ਨਾਲ ਹੀ ਮਰੀਜ਼ ਮਾਨਸਿਕ ਰੋਗ ਦੇ ਸ਼ਿਕਾਰ ਵੀ ਹੋ ਰਹੇ ਹਨ ।

ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਜਦੋ ਤੋਂ ਸ਼ੁਰੂ ਹੋਇਆ ਸੀ ਤਦ ਵੀ ਲੋਕੀਂ ਕਾਊਂਸਲਿੰਗ ਦੇ ਲਈ ਫੋਨ ਕਰਦੇ ਸੀ ਪਰ ਉਹ ਲੌਕਡਾਊਨ ਕਰ ਕੇ ਘਰ ਰਹਿ ਕੇ ਪ੍ਰੇਸ਼ਾਨ ਹੋ ਰਹੇ ਸੀ ਪਰ ਇਸ ਵਾਰ ਜਿੱਥੇ ਦੂਜੀ ਲਹਿਰ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਨੇ ਉਸ ਤੋਂ ਲੋਕੀਂ ਕਾਫ਼ੀ ਜ਼ਿਆਦਾ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਉਹ ਹਸਪਤਾਲ ਗਏ ਤੇ ਵਾਪਸ ਨਹੀਂ ਆ ਸਕਦੇ ।

ਕਿਨ੍ਹਾਂ ਨੂੰ ਹੁੰਦੀ ਹੈ ਮੈਂਟਲ ਹੈਲਥ ਸਮੱਸਿਆ

ਉਨ੍ਹਾਂ ਨੇ ਦੱਸਿਆ ਕਿ ਮਾਨਸਿਕ ਤੌਰ ਤੇ ਹੋ ਰਹੀਆਂ ਬਿਮਾਰੀਆਂ ਨੂੰ ਤਿੰਨ ਕੈਟੇਗਰੀਜ਼ ਦੇ ਵਿੱਚ ਹੁੰਦੇ ਹਨ। ਇੱਕ ਜਿਨ੍ਹਾਂ ਨੂੰ ਮੈਂਟਲ ਹੈਲਥ ਦੀ ਬੀਮਾਰੀ ਹੁੰਦੀ ਹੈ ਤੇ ਉਨ੍ਹਾਂ ਨੂੰ ਕੋਰੋਨਾ ਹੋ ਜਾਂਦਾ ਹੈ , ਦੂਜਾ ਅਜਿਹੇ ਜਿਨ੍ਹਾਂ ਨੂੰ ਕੋਰੋਨਾ ਹੋਣ ਤੋਂ ਬਾਅਦ ਇੰਨਜਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੀਜੇ ਉਹ ਜਿਨ੍ਹਾਂ ਨੂੰ ਪੈਨਿਕ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਜਿਹੜਾ ਕਿ ਹਾਰਟ ਅਟੈਕ ਦੇ ਬਰਾਬਰ ਅਟੈਕ ਹੁੰਦਾ ਹੈ ।

ਕੀ ਹੈ ਸਮਾਧਾਨ

ਡਾ ਪ੍ਰਮੋਦ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਚੰਗੀ ਜ਼ਿੰਦਗੀ ਜਿਊਣਾ ਬੇਹੱਦ ਜ਼ਰੂਰੀ ਹੈ ਤੇ ਕੋਰੋਨਾ ਹੋਣ ਤੋਂ ਬਾਅਦ ਵੀ ਤੁਹਾਡਾ ਇੱਕ ਸੋਸ਼ਲ ਗਰੁੱਪ ਹੋਣਾ ਜ਼ਰੂਰੀ ਹੈ ।ਚੰਗਾ ਖਾਣ ਪੀਣ ਆਪਣੀ ਡਾਈਟ ਦੇ ਵਿੱਚ ਚੰਗੀਆਂ ਚੀਜ਼ਾਂ ਸ਼ਾਮਿਲ ਕਰਨਾ ਜ਼ਰੂਰੀ ਹਨ ਤੇ ਨਾਲ ਦੇ ਨਾਲ ਹੀ ਐਂਟਰਟੇਨਮੈਂਟ ਵੀ ਜ਼ਰੂਰੀ ਹੈ ਕਿਉਂਕਿ ਬਿਮਾਰੀ ਦੇ ਨਾਲ ਸਟ੍ਰੈੱਸ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਟਰੈੱਸ ਦੇ ਨਾਲ ਇਮਿਊਨਿਟੀ ‘ਤੇ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਵਿਅਕਤੀ ਡਿਪ੍ਰੈਸ਼ਨ ਤੇ ਹੋਰ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ।

ਇਹ ਵੀ ਪੜੋ:BLACK FUNGUS UPDATE: ਫਰੀਦਕੋਟ ’ਚ ਇੱਕ ਮਰੀਜ਼ ਨੇ ਤੋੜਿਆ ਦਮ

ETV Bharat Logo

Copyright © 2024 Ushodaya Enterprises Pvt. Ltd., All Rights Reserved.