ਚੰਡੀਗੜ੍ਹ: ਕਿਸਾਨ ਅੰਦੋਰਨ ਦਾ ਹਿੱਸਾ ਬਣਨ ਵਾਲੀ ਪੱਛਮੀ ਬੰਗਾਲ ਦੀ ਇੱਕ ਨਾਲ ਟਿਕਰੀ ਸਰਹੱਦ 'ਤੇ ਬਲਾਤਕਾਰ (Rape Case Tikri Border) ਕੀਤਾ ਗਿਆ ਸੀ। ਕਿਸਾਨ ਸੋਸ਼ਲ ਆਰਮੀ ਨਾਲ ਸਬੰਧਤ ਮੁਲਜ਼ਮ 10 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਇੱਕ ਰੇਲ ਗੱਡੀ ਵਿੱਚ ਆਇਆ ਸੀ। ਮਾਮਲੇ ’ਚ ਪੁਲਿਸ ਨੇ ਅਨਿਲ ਮਲਿਕ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਮਾਮਲੇ ਵਿੱਚ ਅਨਿਲ ਮਲਿਕ, ਅੰਕੁਰ ਸਾਗਵਾਨ, ਅਨੂਪ ਚਨੌਤ ਵੀ ਸ਼ਾਮਲ ਹਨ।
ਇਹ ਵੀ ਪੜੋ: ਸਾਗਰ ਕਤਲ ਕੇਸ : ਸਕੂਲ ਦਾ ਜੂਡੋ ਕੋਚ ਗ੍ਰਿਫਤਾਰ, ਪਹਿਲਵਾਨ ਸੁਸ਼ੀਲ ਦੇ ਨਾਲ ਆਰੋਪੀ
ਇਸ ਮਾਮਲੇ ਵਿੱਚ ਹਰਿਆਣਾ ਦੇ ਝੱਜਰ ਤੋਂ ਮੁਲਜ਼ਮ ਅੰਕੁਰ ਸਾਗਵਾਨ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਗਾਊ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ (Government of Haryana) ਨੂੰ ਮ੍ਰਿਤਕ ਲੜਕੀ ਅਤੇ ਉਸ ਦੇ ਪਿਤਾ ਦਰਮਿਆਨ ਹੋਈ ਫ਼ੋਨ ਗੱਲਬਾਤ ਦਾ ਕਾਲ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਅੰਕੁਰ ਸਾਗਵਾਨ ਦੁਆਰਾ ਦਾਇਰ ਜ਼ਮਾਨਤ ਪਟੀਸ਼ਨ ਵਿੱਚ ਇਹ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ਦੀ ਰਹਿਣ ਵਾਲੀ ਲੜਕੀ ਜਿਸਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਹਨ ਉਸ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਉਸ ਖ਼ਿਲਾਫ਼ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ ਤੇ ਉਸ ਨੂੰ ਫਸਾਇਆ ਜਾ ਰਿਹਾ। ਉਸ ਨੇ ਕਿਹਾ ਕਿ ਮੈਨੂੰ ਮਾਮਲੇ ਵਿੱਚ ਜ਼ਮਾਨਤ ਦਿੱਤੀ ਜਾਵੇ।
ਉਥੇ ਹੀ ਹਰਿਆਣਾ ਸਰਕਾਰ (Government of Haryana) ਨੇ ਅਦਾਲਤ ਨੂੰ ਕਿਹਾ ਹੈ ਕਿ ਉਹਨਾਂ ਕੋਲ ਅੰਕੁਰ ਸਾਗਵਾਨ ਖ਼ਿਲਾਫ਼ ਪੱਕੇ ਸਬੂਤ ਹਨ ਜੋ ਇਸ ਨੂੰ ਮਾਮਲੇ ਦਾ ਦੋਸ਼ੀ ਠਹਿਰਾਉਦੇ ਹਨ। ਦਰਅਸਲ 9 ਮਈ ਨੂੰ ਮ੍ਰਿਤਕ ਲੜਕੀ ਦੇ ਪਿਤਾ ਨੇ ਥਾਣਾ ਬਹਾਦਰਗੜ੍ਹ ਸ਼ਹਿਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਲੜਕੀ ਨਾਲ ਬਲਾਤਕਾਰ ਹੋਇਆ ਹੈ ਅਤੇ ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹਨ।
ਹੁਣ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਏ ਜੀ ਮਸੀਹ ਨੇ ਹਰਿਆਣਾ ਸਰਕਾਰ (Government of Haryana) ਨੂੰ 21 ਜੂਨ ਨੂੰ ਅਦਾਲਤ ਵਿੱਚ ਲੜਕੀ ਦੇ ਪਿਤਾ ਨਾਲ ਹੋਈ ਆਪਣੀ ਗੱਲਬਾਤ ਦੇ ਕਾਲ ਰਿਕਾਰਡ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।
ਇਹ ਵੀ ਪੜੋ: Board of Education: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ OSD ਨੇ ਮੀਟਿੰਗ ਲਈ ਦਿੱਤਾ ਸੱਦਾ