ETV Bharat / city

ਸੁਖਜਿੰਦਰ ਰੰਧਾਵਾ ਨੇ ਕੈਪਟਨ ਮੁੜ੍ਹ ਕੀਤਾ ਤਿਖਾ ਸ਼ਬਦੀ ਹਮਲਾ - ਕੈਪਟਨ ਅਮਰਿੰਦਰ ਸਿੰਘ

ਕੈਪਟਨ ਦੇ ਪਾਰਟੀ ਐਲਾਨ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Deputy Chief Minister Sukhjinder Randhawa) ਨੇ ਇੱਕ ਵਾਰ ਉਨ੍ਹਾਂ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਅਜਿਹਾ ਕਰਕੇ ਕਾਂਗਰਸ ਪਾਰਟੀ (Congress Party) ਕਿਸਾਨਾਂ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਰੰਧਾਵਾ ਨੇ ਕੈਪਟਨ ‘ਤੇ ਫਿਰ ਕੀਤਾ ਤਿੱਖਾ ਸ਼ਬਦੀ ਹਮਲਾ

author img

By

Published : Oct 27, 2021, 10:20 PM IST

ਚੰਡੀਗੜ੍ਹ: ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Randhawa) ਦੇ ਵੱਲੋਂ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ (ਕੈਪਟਨ ਅਮਰਿੰਦਰ ਸਿੰਘ ) ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅੱਜ ਤੋਂ ਰਸਮੀ ਤੌਰ ਉਤੇ ਭਾਜਪਾ ਦਾ ਅਟੁੱਟ ਹਿੱਸਾ ਬਣ ਗਏ ਹਨ। ਰੰਧਾਵਾ ਨੇ ਕਿਹਾ ਕਿ ਗੈਰ ਰਸਮੀ ਤੌਰ ਅਤੇ ਅੰਦਰਖਾਤੇ ਤਾਂ ਉਹ ਬਹੁਤ ਪਹਿਲਾਂ ਹੀ ਭਾਜਪਾ ਨਾਲ ਰਲੇ ਹੋਏ ਸਨ ਪਰ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਸੀਟਾਂ ਦਾ ਸਮਝੌਤਾ ਕਰਨ ਦਾ ਐਲਾਨ ਕਰਕੇ ਸਾਬਕਾ ਮੁੱਖ ਮੰਤਰੀ ਨੇ ਇਸ ਦਾ ਰਸਮੀ ਐਲਾਨ ਕਰ ਦਿੱਤਾ।

ਬਿੱਲੀ ਥੈਲਿਓਂ ਬਾਹਰ ਨਿੱਕਲੀ-ਰੰਧਾਵਾ

ਰੰਧਾਵਾ ਨੇ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਨਾ ਸਿਰਫ ਕਾਂਗਰਸ ਪਾਰਟੀ ਸਗੋਂ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਮੁੱਚੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਦਾ ਪਾਲੇ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਦੀ ਕੁਰਬਾਨੀ ਨੂੰ ਵੀ ਭੁਲਾ ਦਿੱਤਾ ਜਿੰਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਈਆਂ।

BSF ਨੂੰ ਮਿਲੇ ਵੱਧ ਅਧਿਕਾਰਾਂ ਨੂੰ ਲੈਕੇ ਕੈਪਟਨ ਤੇ ਸਵਾਲ

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਭਾਜਪਾ ਦੇ ਰੰਗ ਵਿੱਚ ਰੰਗਿਆ ਸਾਡਾ ਸਾਬਕਾ ਮੁੱਖ ਮੰਤਰੀ ਜਿਸ ਤਰ੍ਹਾਂ ਬੀ.ਐਸ.ਐਫ. ਜ਼ਰੀਏ ਅੱਧੇ ਪੰਜਾਬ ਉੱਤੇ ਕਬਜ਼ਾ ਕਰਨ ਦੇ ਫੈਸਲੇ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਹੈ, ਉਸ ਤੋਂ ਜੱਗ ਜ਼ਾਹਿਰ ਹੈ ਕਿ ਹੁਣ ਉਸ ਨੂੰ ਨਿੱਜੀ ਹਿੱਤ ਪਿਆਰੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਾਰੀ ਉਮਰ ਦੀ ਖੱਟੀ ਕਮਾਈ ਖੂਹ ਵਿੱਚ ਪਾ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾ ਰਹੇ ਤਰਕ ਵੀ ਉਸ ਦੇ ਇਸ ਫੈਸਲੇ ਨੂੰ ਸਹੀ ਸਿੱਧ ਨਹੀਂ ਕਰ ਸਕਦੇ। ਉਹ ਕਹਿ ਰਹੇ ਹਨ ਕਿ ਡਰੋਨ 30 ਕਿਲੋਮੀਟਰ ਤੱਕ ਆ ਸਕਦੇ ਹਨ, ਫੇਰ ਤਾਂ ਇਸ ਲਿਹਾਜ਼ ਨਾਲ ਲੜਾਕੂ ਜਹਾਜ਼ ਤੇ ਹੈਲੀਕਾਪਟਰ ਤਾਂ 200 ਕਿਲੋਮੀਟਰ ਤੱਕ ਵੀ ਆ ਸਕਦੇ ਹਨ। ਅਮਰਿੰਦਰ ਸਿੰਘ ਨੇ ਭਾਜਪਾ ਦੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲੱਗਿਆ ਇਹ ਵੀ ਨਹੀਂ ਸੋਚਿਆ ਕਿ ਉਸ ਦੇ ਸੂਬੇ ਦੀ ਪੁਲਿਸ ਫੋਰਸ ਦਾ ਮਨੋਬਲ ਡਿੱਗੇਗਾ ਜਿਸ ਫੋਰਸ ਦਾ ਉਹ ਸਾਢੇ 9 ਸਾਲ ਗ੍ਰਹਿ ਮੰਤਰੀ ਰਿਹਾ।

'ਕੈਪਟਨ ਨੂੰ ਪੰਜਾਬ ਦੇ ਲੋਕ ਨਹੀਂ ਲਗਾਉਣਗੇ ਮੂੰਹ'

ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਸਭ ਤੋਂ ਲੰਬਾਂ ਸਮਾਂ ਕਾਂਗਰਸੀ ਮੁੱਖ ਮੰਤਰੀ ਬਣੇ ਰਹਿਣ ਦਾ ਮਾਣ ਦਿੱਤਾ। ਜਿਸ ਕਾਂਗਰਸ ਪਾਰਟੀ ਦੇ ਇਕ-ਇਕ ਵਰਕਰ ਤੇ ਸਮਰਥਕ ਦੇ ਸਹਿਯੋਗ ਸਦਕਾ ਉਸ ਨੇ 2014 ਵਿੱਚ ਭਾਜਪਾ ਦੇ ਦਿੱਗਜ਼ ਆਗੂ ਅਰੁਣ ਜੇਤਲੀ ਨੂੰ ਹਰਾ ਕੇ ਪੂਰੇ ਦੇਸ਼ ਵਿੱਚ ਭੱਲ ਖੱਟੀ ਸੀ, ਅੱਜ ਕੈਪਟਨ ਅਮਰਿੰਦਰ ਸਿੰਘ ਉਸੇ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਭਾਜਪਾ ਦੇ ਪਾਲੇ ਵਿੱਚ ਚਲਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਹਾਰੇ ਤੇ ਹੰਭੇ ਹੋਏ ਸਿਆਸਤਦਾਨ ਵਾਂਗ ਬਿਆਨ ਦੇ ਰਿਹਾ ਹੈ ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।

ਇਹ ਵੀ ਪੜ੍ਹੋ:ਕੈਪਟਨ ਬਣਾਉਣਗੇ ਨਵੀਂ ਪਾਰਟੀ, ਸ਼੍ਰੋਅਦ(ਟ) ਤੇ BJP ਨਾਲ ਗਠਜੋੜ ਨਹੀਂ

ETV Bharat Logo

Copyright © 2024 Ushodaya Enterprises Pvt. Ltd., All Rights Reserved.