ਚੰਡੀਗੜ੍ਹ: ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੇਂਦਰੀ ਕਾਨੂੰਨ ਮੰਤਰੀ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਾਂ ਲੈਟਰ ਬੰਬ ਸੁੱਟਿਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਿਨੇਟ ਮੰਤਰੀਆਂ ਨੇ ਵੀ ਪ੍ਰਤਾਪ ਬਾਜਵਾ ਨੂੰ ਖਰੀ ਖਰੀ ਸੁਣਾਉਣੀ ਸ਼ੁਰੂ ਕਰ ਦਿੱਤੀ ਹੈ।
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਤਾਪ ਬਾਜਵਾ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਕਿਹਾ ਕਿ ਬਾਜਵਾ ਪਹਿਲਾਂ ਪੰਜਾਬ ਦੇ ਪਿੰਡ ਪਿੰਡ ਜਾਂ ਸ਼ਹਿਰ ਵਿੱਚ ਜਾ ਕੇ ਜ਼ਮੀਨੀ ਪੱਧਰ 'ਤੇ ਚੈੱਕ ਕਰਨ ਅਤੇ ਡਾਟਾ ਲੈ ਕੇ ਤੱਥਾਂ ਦੇ ਆਧਾਰ ਤੇ ਗੱਲ ਕਰਨ, ਪ੍ਰਤਾਪ ਬਾਜਵਾ ਰਾਜ ਸਭਾ ਮੈਂਬਰ ਨੇ ਆਮ ਨਾਗਰਿਕ ਨਹੀਂ ਜਿਨ੍ਹਾਂ ਨੂੰ ਡਾਟਾ ਨਹੀਂ ਮਿਲ ਸਕਦਾ ਅਤੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਬਾਜਵਾ ਨੇਤਾ ਮੁੱਖ ਮੰਤਰੀ ਜਾ ਡੀਜੀਪੀ ਨੂੰ ਵੀ ਮਿਲ ਲੈਣ।
ਉੱਥੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਾਜਵਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਕਈ ਲੱਖ ਨੌਜਵਾਨਾਂ ਦਾ ਚੈੱਕਅਪ ਕਰਵਾ ਚੁੱਕੀ ਹੈ ਇਲਾਜ ਕਰਵਾ ਰਹੀ ਹੈ ਅਤੇ ਨਸ਼ਾ ਵੇਚਣ ਵਾਲੇ ਡਰੱਗ ਪੈਡਲਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਲਗਾਤਾਰ ਸਰਕਾਰ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਫੜ੍ਹ ਰਹੀ ਹੈ।