ਚੰਡੀਗੜ੍ਹ: ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ। ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਮੈਨੇਜਮੈਂਟ ਕਮੇਟੀ ਨੇ ਡੇਰਾ ਪ੍ਰੇਮੀਆਂ ਨੂੰ ਸਖਤ ਹਦਾਇਤ ਦਿੱਤੀ ਹੈ।
ਮੈਨੇਜਮੈਂਟ ਨੇ ਡੇਰਾ ਪ੍ਰੇਮੀਆਂ ਨੂੰ ਦਿੱਤੀ ਇਹ ਹਦਾਇਤ
ਸਾਰੀ ਸਾਧ-ਸੰਗਤ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਨੇ ਵੀ ਪਟਾਕੇ ਨਹੀਂ ਚਲਾਉਣੇ, ਨਾ ਹੀ ਢੋਲ ਵਜਾਉਣੇ ਅਤੇ ਨਾ ਹੀ ਮਠਿਆਈ ਵੰਡਣੀ ਹੈ ਜੀ। ਕਿਸੇ ਨੇ ਵੀ ਬਲਾਕ ਦੇ ਜ਼ਿੰਮੇਵਾਰਾਂ ਤੋਂ ਪੁੱਛੇ ਬਿਨਾਂ ਦਿੱਲੀ, ਗੁਰੂਗ੍ਰਾਮ ਜਾਂ ਸਿਰਸਾ ਨਹੀਂ ਜਾਣਾ ਜੀ। ਸਾਧ-ਸੰਗਤ ਜੀ ਕਿਸੇ ਨੇ ਵੀ ਪਿਤਾ ਜੀ ਨਾਲ ਸੰਬਧਿਤ ਕੋਈ ਵੀ ਪੋਸਟ ਨਹੀਂ ਪਾਉਣੀ ਅਤੇ ਨਾ ਹੀ ਕਿਸੇ ਤਰਾਂ ਦਾ ਕੋਈ ਭੜਕਾਊ ਮੈਸੇਜ ਕਰਨਾ ਹੈ। ਸਭ ਨੇ ਸਿਮਰਨ ਕਰਨਾ ਹੈ ਅਤੇ ਸਤਿਗੁਰੂ ਜੀ ਦੇ ਦਰਸ਼ਨ ਜਲਦੀ ਹੋਣ ਦੀ ਬੇਨਤੀ ਅਰਦਾਸ ਕਰਨੀ ਹੈ ਜੀ।
ਦੱਸ ਦਈਏ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ (Ram Rahim gets parole) ਹੈ। ਅਦਾਲਤ ਨੇ ਇਸ ਵਾਰ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਹੈ। ਦੱਸ ਦਈਏ ਕਿ ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਅਤੇ ਸਾਬਕਾ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੱਖ-ਵੱਖ ਸਜ਼ਾ ਭੁਗਤ ਰਿਹਾ ਹੈ।
3 ਸਾਲ ਕੋਈ ਵੀ ਲੈ ਸਕਦਾ ਹੈ ਫਰਲੋ- ਸੀਐੱਮ ਮਨੋਹਰ ਲਾਲ ਖੱਟਰ
ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਰਾਮ ਦੀ ਰਹੀਮ ਦੀ ਫਰਲੋ ਤੇ ਕਿਹਾ ਕਿ ਇਸਦਾ ਚੋਣਾਂ ਦੇ ਨਾਲ ਕੋਈ ਸਬੰਧ ਨਹੀਂ ਹੈ। ਇਹ ਪ੍ਰਸ਼ਾਸ਼ਨਿਕ ਪ੍ਰਕ੍ਰਿਰਿਆ ਦੇ ਤਹਿਤ ਹੋਇਆ ਹੈ। 3 ਸਾਲ ਬਾਅਦ ਕੋਈ ਵੀ ਕੈਦੀ ਫਰਲੋ ਲੈ ਸਕਦਾ ਹੈ।
ਇਹ ਵੀ ਪੜੋ: ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਫਰਲੋ, 13 ਦਿਨ ਬਾਅਦ ਪੰਜਾਬ ’ਚ ਹੈ ਵੋਟਿੰਗ