ETV Bharat / city

ਰਾਜੇਵਾਲ ਦਾ ਦਾਅਵਾ, ਚੰਡੀਗੜ੍ਹ 'ਚ ਆਪ ਦੀ ਕਿਸਾਨਾਂ ਕਾਰਨ ਹੋਈ ਜਿੱਤ

ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਦਾ ਐਲਾਨ ਕਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਵੀਰਵਾਰ ਨੂੰ ਇਨਾਮ ਵੰਡ ਸਮਾਰੋਹ ਰਾਹੀਂ ਤਾਕਤ ਦਿਖਾਈ। ਇਸ ਵਿੱਚ ਕਿਸਾਨਾਂ ਦੀ ਭਾਰੀ ਭੀੜ ਇਕੱਠੀ ਹੋ ਗਈ।

ਚੰਡੀਗੜ੍ਹ 'ਚ ਆਪ ਦੀ ਕਿਸਾਨਾਂ ਕਾਰਨ ਹੋਈ ਜਿੱਤ
ਚੰਡੀਗੜ੍ਹ 'ਚ ਆਪ ਦੀ ਕਿਸਾਨਾਂ ਕਾਰਨ ਹੋਈ ਜਿੱਤ
author img

By

Published : Dec 30, 2021, 9:33 PM IST

ਚੰਡੀਗੜ੍ਹ: ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਦਾ ਐਲਾਨ ਕਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਵੀਰਵਾਰ ਨੂੰ ਇਨਾਮ ਵੰਡ ਸਮਾਰੋਹ ਰਾਹੀਂ ਤਾਕਤ ਦਿਖਾਈ। ਇਸ ਵਿੱਚ ਕਿਸਾਨਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਉੱਥੇ ਹੀ ਸੰਯੁਕਤ ਸਮਾਜ ਮੋਰਚਾ (United Social Front) ਦੀ ਤਰਫੋਂ ਮੁੱਖ ਮੰਤਰੀ ਦਾ ਚਿਹਰਾ ਬਣੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ।

ਅਸਲ ਵਿੱਚ ਕਿਸਾਨਾਂ ਕਾਰਨ ਹੋਈ ਜਿੱਤ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਚੰਡੀਗੜ੍ਹ ਵਿੱਚ ਜਿੱਤ ਤਾਂ ਹੋ ਗਈ, ਉਹ ਇਸ ਦੇ ਮਾਰੇ ਫੁੱਲੇ ਨਹੀਂ ਸਮਾ ਰਹੇ। ਉਨ੍ਹਾਂ ਕਿਹਾ ਕਿ ਇਹ ਜਿੱਤ ਅਸਲ ਵਿੱਚ ਕਿਸਾਨਾਂ ਦੇ ਅੰਦੋਲਨ ਕਾਰਨ ਹੋਈ ਹੈ। ਦੇਸ਼ ਦੇ ਲੋਕ ਹੁਣ ਕਾਂਗਰਸ-ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ।

ਨਿਰਭੈ ਸਿੰਘ ਢੁੱਡੀਕੇ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਅਸੀਂ ਨਹੀਂ ਲੜਾਂਗੇ ਚੋਣ

ਰਾਜੇਵਾਲ ਦਾ ਇਹ ਇਸ ਲਈ ਕਿਹਾ ਕਿਉਂਕਿ ਕਿਸਾਨਾਂ ਅਤੇ 'ਆਪ' ਵਿਚਾਲੇ ਗਠਜੋੜ ਦੀ ਗੱਲ ਚੱਲ ਰਹੀ ਹੈ। ਸੰਯੁਕਤ ਕਿਸਾਨ ਮੋਰਚੇ (United Farmers Front) ਨੂੰ ਵੀਰਵਾਰ ਨੂੰ ਵੀ ਝਟਕਾ ਲੱਗਿਆ। ਚੰਡੀਗੜ੍ਹ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਅਸੀਂ ਚੋਣ ਨਹੀਂ ਲੜਾਂਗੇ, ਨਾ ਤਾਂ ਕੋਈ ਉਮੀਦਵਾਰ ਖੜ੍ਹਾ ਕਰੇਗਾ ਅਤੇ ਨਾ ਹੀ ਕਿਸਾਨਾਂ ਵੱਲੋਂ ਬਣਾਏ ਫਰੰਟ ਵਿੱਚ ਸ਼ਾਮਲ ਹੋਵੇਗਾ।

ਅਜੇ ਤੱਕ MSP ਸਮੇਤ ਕਿਸਾਨਾਂ ਦੀਆਂ ਕਈ ਮੰਗਾਂ ਨਹੀਂ ਹੋਈਆਂ ਪੂਰੀਆਂ

ਉਨ੍ਹਾਂ ਕਿਹਾ ਕਿ ਅਜੇ ਤੱਕ MSP ਸਮੇਤ ਕਿਸਾਨਾਂ ਦੀਆਂ ਕਈ ਮੰਗਾਂ ਪੂਰੀਆਂ ਨਹੀਂ ਹੋਈਆਂ। ਅੰਦੋਲਨ ਅੱਧ ਵਿਚਕਾਰ ਹੈ, ਇਸ ਲਈ ਕਿਸਾਨ ਆਗੂਆਂ ਨੂੰ ਚੋਣ ਲੜਨ ਦਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ।

ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਹਰ 4-5 ਦਿਨ੍ਹਾਂ ਬਾਅਦ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਅਜਿਹੇ ਵੱਡੇ ਪ੍ਰੋਗਰਾਮ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇੱਕ-ਇੱਕ ਗਰੁੱਪ ਬਣਾ ਕੇ ਪਿੰਡ-ਪਿੰਡ ਜਾਣਾ ਪਵੇਗਾ ਤਾਂ ਜੋ ਚੋਣਾਂ ਵਿੱਚ ਕਾਮਯਾਬ ਹੋ ਸਕਣ।

ਇਹ ਵੀ ਪੜ੍ਹੋ: ਏ.ਐਸ.ਆਈ ਨੇ ਪਾਈਆਂ ਵਰਦੀ ਨੂੰ ਨੀਵਾਂ ਵਿਖਾਉਣ ਵਾਲਿਆਂ ਨੂੰ ਲਾਹਣਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.