ETV Bharat / city

'ਕੋਰੋਨਾ ਤੋਂ ਡਰੋਂ ਨਾ, ਮੁਕਾਬਲਾ ਕਰੋਂ'

ਕਈ ਲੋਕ ਇਸ ਤਰ੍ਹਾਂ ਦੇ ਹਨ ਜੋ ਕੋਰੋਨਾ ਤੋਂ ਡਰ ਨਹੀਂ ਰਹੇ ਸਗੋਂ ਕੋਰੋਨਾ ਖਿਲਾਫ ਲੜਾਈ ਲੜ ਉਸਨੂੰ ਜਿੱਤ ਰਹੇ ਹਨ। ਇਸੇ ਤਰ੍ਹਾਂ ਹੀ ਕੁਝ ਕਰ ਵਿਖਾਇਆ ਹੈ ਬਲਾਈਂਡ ਇੰਸਟੀਚਿਊਟ ਸੈਕਟਰ 26 ਚ ਕੰਮ ਕਰਦੇ ਅਧਿਆਪਕ ਰਾਜੇਸ਼ ਕੁਮਾਰ ਆਰਿਆ ਨੇ।

'ਕੋਰੋਨਾ ਤੋਂ ਡਰੋਂ ਨਹੀਂ ਮੁਕਾਬਲਾ ਕਰੋਂ'
'ਕੋਰੋਨਾ ਤੋਂ ਡਰੋਂ ਨਹੀਂ ਮੁਕਾਬਲਾ ਕਰੋਂ'
author img

By

Published : May 2, 2021, 11:25 AM IST

ਚੰਡੀਗੜ੍ਹ: ਸੂਬੇ ਭਰ ’ਚ ਕੋਰੋਨਾ ਮਰੀਜ਼ਾ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਆਮਲੋਕਾਂ ਚ ਕੋਰੋਨਾ ਨੂੰ ਲੈ ਕੇ ਖੌਫ ਵਧਦਾ ਜਾ ਰਿਹਾ ਹੈ। ਪਰ ਕਈ ਲੋਕ ਇਸ ਤਰ੍ਹਾਂ ਦੇ ਹਨ ਜੋ ਕੋਰੋਨਾ ਤੋਂ ਡਰ ਨਹੀਂ ਰਹੇ ਸਗੋਂ ਕੋਰੋਨਾ ਖਿਲਾਫ ਲੜਾਈ ਲੜ ਉਸਨੂੰ ਜਿੱਤ ਰਹੇ ਹਨ। ਇਸੇ ਤਰ੍ਹਾਂ ਹੀ ਕੁਝ ਕਰ ਵਿਖਾਇਆ ਹੈ ਬਲਾਈਂਡ ਇੰਸਟੀਚਿਊਟ ਸੈਕਟਰ 26 ਚ ਕੰਮ ਕਰਦੇ ਅਧਿਆਪਕ ਰਾਜੇਸ਼ ਕੁਮਾਰ ਆਰਿਆ ਨੇ। ਦੱਸ ਦਈਏ ਕਿ ਰਾਜੇਸ਼ ਕੁਮਾਰ ਆਰਿਆ ਦੇਖ ਨਹੀਂ ਸਕਦੇ ਇਸਦੇ ਬਾਵਜੁਦ ਵੀ ਉਹ ਕੋਰੋਨਾ ਤੋਂ ਡਰੇ ਨਹੀਂ ਸਗੋਂ ਉਨ੍ਹਾਂ ਨੇ ਕੋਰੋਨਾ ਨੂੰ ਹਰਾਇਆ।

'ਕੋਰੋਨਾ ਤੋਂ ਡਰੋਂ ਨਹੀਂ ਮੁਕਾਬਲਾ ਕਰੋਂ'

ਚੰਗੀ ਦੇਖਭਾਲ ਅਤੇ ਸੋਚ ਨਾਲ ਕੋਰੋਨਾ ਨੂੰ ਹਰਾਇਆ

ਰਾਜੇਸ਼ ਆਰਿਆ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੋ ਲੜਦਾ ਹੈ ਉਹੀ ਸਿਕੰਦਰ ਬਣਦਾ ਹੈ। ਉਹ ਸੜਕ ’ਤੇ ਆਮ ਲੋਕਾਂ ਵਾਂਗ ਚਲਦੇ ਹਨ ਜਿਵੇਂ ਆਮ ਲੋਕ ਖਾਣਾ ਖਾਂਦੇ ਅਤੇ ਖ਼ੁਦ ਨੂੰ ਸਿਹਤਮੰਦ ਰੱਖਦੇ ਹਨ ਉਹ ਵੀ ਉਸੇ ਤਰ੍ਹਾਂ ਹੀ ਕਰਦੇ ਹਨ। ਅਜਿਹੇ ਵਿੱਚ ਮੈਨੂੰ ਕੋਰੋਨਾ ਹੋਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ। ਕੋਰੋਨਾ ਹੋਣ ਤੋਂ ਬਾਅਦ ਮੈਂ ਆਪਣੀ ਸੋਚ ਨੂੰ ਬਿਹਤਰ ਰੱਖਿਆ ਮੇਰਾ ਖਿਆਲ ਸੀ ਕਿ ਇਹ ਕੋਰੋਨਾ ਹਰ ਕਿਸੀ ਨੂੰ ਹੋ ਸਕਦਾ ਹੈ ਅਤੇ ਬਿਹਤਰ ਦੇਖਭਾਲ ਤੋਂ ਬਾਅਦ ਜ਼ਿਆਦਾਤਰ ਲੋਕੀਂ ਵਾਪਸ ਆਪਣੀ ਆਮ ਵਰਗੀ ਜਿੰਦਗੀ ਚ ਆ ਸਕਦੇ ਹਨ। ਰਾਜੇਸ਼ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਕੋਰੋਨਾ ਪਾਜ਼ੀਟਿਵ ਹਨ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਚ ਕਰ ਲਿਆ। ਇਸ ਸਮੇਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦਾ ਧਿਆਨ ਰੱਖਿਆ। ਚੰਗੀ ਦੇਖਭਾਲ ਤੋਂ ਬਾਅਦ ਉਹ 15 ਦਿਨਾਂ ਬਾਅਦ ਆਪਣੇ ਇੰਸਟੀਚਿਊਟ ਮੁੜ ਤੋਂ ਜਾਣ ਲੱਗ ਪਏ ਸੀ।

ਇਹ ਵੀ ਪੜੋ: ਭਾਰਤੀ ਹਵਾਈ ਸੈਨਾ ਵਲੋਂ ਦੋ ਕ੍ਰਾਇਓਜੇਨਿਕ ਆਕਸੀਜਨ ਟੈਂਕਰ ਭੁਵਨੇਸ਼ਵਰ ਭੇਜੇ

ਰਾਜੇਸ਼ ਆਰਿਆ ਦੀ ਪਤਨੀ ਵਿਨੀਤਾ ਨੇ ਵੀ ਉਨ੍ਹਾਂ ਦਾ ਬਹੁਤ ਖਿਆਲ ਰੱਖਿਆ। ਦੱਸ ਦਈਏ ਵਿਨੀਤਾ ਵੀ ਦੇਖ ਨਹੀਂ ਸਕਦੀ। ਵਿਨੀਤਾ ਦਾ ਕਹਿਣਾ ਸੀ ਕਿ ਜਦੋ ਉਨ੍ਹਾਂ ਦੇ ਪਤੀ ਕੋਰੋਨਾ ਸੰਕ੍ਰਮਿਤ ਹੋਏ ਤਾਂ ਉਹ ਪਾਜ਼ੀਟਿਵ ਰਹੇ ਅਤੇ ਇਹੀ ਸੋਚਿਆ ਕਿ ਉਨ੍ਹਾਂ ਦੇ ਪਤੀ ਠੀਕ ਹੋ ਜਾਣਗੇ ਉਨ੍ਹਾਂ ਦੇ ਖਾਣ ਪੀਣ ਦਾ ਪੂਰਾ ਖ਼ਿਆਲ ਰੱਖਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.