ਚੰਡੀਗੜ੍ਹ: ਐਸਵਾਈਐਲ ਨਹਿਰ ਦਾ ਮੁੱਦਾ (ISSUE OF SYL) ਪੰਜਾਬ ਤੇ ਹਰਿਆਣਾ ਵਿਚਾਲੇ ਜੰਗ ਦਾ ਮੈਦਾਨ ਬਣ ਗਿਆ ਹੈ। ਚਰਚਾ ਚੱਲ ਰਹੀ ਹੈ ਕਿ ਹਰਿਆਣਾ ਪੰਜਾਬ ਖਿਲਾਫ਼ ਕਾਨੂੰਨੀ ਚਾਰਾਜੋਈ ਕਰਨ ਲਈ ਸੁਪਰੀਮ ਕੋਰਟ ਦਾ ਰੁਖ ਕਰੇਗਾ। ਇਸ ਤੋਂ ਬਾਅਦ ਦੋਵਾਂ ਸੂਬਿਆਂ ਦੇ ਆਗੂ ਇੱਕ ਦੂਜੇ ਉੱਪਰ ਸਵਾਲ ਖੜ੍ਹੇ ਕਰ ਰਹੇ ਹਨ। ਇਸੇ ਵਿਚਾਲੇ ਹਰਿਆਣਾ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਗੁਪਤਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਕਿ ਜਿਸ ਵਿੱਚ ਉਨ੍ਹਾਂ ਐਸਵਾਈਐਲ ਨੂੰ ਲੈਕੇ ਹਰਿਆਣਾ ਦਾ ਹੱਕ ਪੂਰਿਆ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਚੁੱਕੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਭਗਵੰਤ ਮਾਨ ਸਰਕਾਰ ਨੂੰ ਸੁਚੇਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਕੇ ਕਾਨੂੰਨੀ ਲੜਾਈ ਲਈ ਤਿਆਰੀ ਕਰਨੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਸਰਕਾਰ ਦੀਆਂ ਇਸ ਮਸਲੇ ਨੂੰ ਲੈਕੇ ਤਿਆਰੀਆਂ ਕੀ ਹਨ ਇਸ ਸਬੰਧੀ ਵੀ ਪੁੱਛਿਆ ਗਿਆ ਹੈੈ। ਇਸਦੇ ਨਾਲ ਹੀ ਉਨ੍ਹਾਂ ਸੁਚੇਤ ਕੀਤਾ ਹੈ ਕਿ ਦੁਸ਼ਮਣ ਦਰਵਾਜੇ ਖੜ੍ਹੇ ਹਨ। ਰਾਜਾ ਵੜਿੰਗ ਨੇ ਇਸ ਮੁੱਦੇ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਬਰਦਾਰ ਕਰਦਿਆਂ ਕਾਨੂੰਨੀ ਲੜਾਈ ਲੜਨ ਦੀ ਸਲਾਹ ਦਿੱਤੀ ਹੈ।
ਇਸ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਮਾਨ ਜੀ ਮੈਂ ਤੁਹਾਨੂੰ ਸੁਚੇਤ ਕੀਤਾ ਸੀ ਕਿ ਦੁਸ਼ਮਣ ਦਰਵਾਜ਼ੇ ਉੱਤੇ ਹੈ ਅਤੇ SYL ਦਾ ਮੁੱਦਾ ਪੰਜਾਬ ਦੇ ਗਲੇ ਦੀ ਫਾਂਸੀ ਬਣਨ ਵਾਲਾ ਹੈ, ਆਪ ਪਾਰਟੀ ਦੇ MP ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ ਉਹ ਹਰਿਆਣਾ ਨੂੰ ਪਾਣੀ ਲੈ ਕੇ ਦੇਣਗੇ। ਪੰਜਾਬ ਦੀ ਆਪ ਪਾਰਟੀ ਅਤੇ ਇਸ ਦੇ MP ਕਿਉਂ ਚੁੱਪ ਹਨ ?
ਦੱਸ ਦਈਏ ਕਿ ਐਸਵਾਈਐਲ ਦਾ ਮੁੱਦਾ ਪਿਛਲੀਆਂ ਸਰਕਾਰਾਂ ਸਮੇਂ ਤੋਂ ਹੀ ਚਰਚਾ ਵਿੱਚ ਰਿਹਾ ਹੈ। ਇਸ ਮਸਲੇ ਨੂੰ ਸੁਪਰੀਮ ਕੋਰਟ ਵੱਲੋਂ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਕਿਹਾ ਗਿਆ ਹੈ ਪਰ ਕੋਈ ਹੱਲ ਨਹੀਂ ਨਿੱਕਲ ਸਕਿਆ ਹੈ। ਹੁਣ ਹਰਿਆਣਾ ਵੱਲੋਂ ਪੰਜਾਬ ਖਿਲਾਫ਼ ਸੁਪਰੀਮ ਕੋਰਟ ਵਿੱਚ ਮਸਲਾ ਚੱਕਣ ਦੀ ਗੱਲ ਕਹੀ ਜਾ ਰਹੀ ਹੈ। ਇਸਦੇ ਨਾਲ ਹੀ ਆਪ ਸਾਂਸਦ ਦੇ ਸਾਹਮਣੇ ਆਏ ਬਿਆਨ ਤੋਂ ਬਿਆਨ ਮਾਮਲਾ ਭਖ ਗਿਆ ਹੈ।
ਇਹ ਵੀ ਪੜ੍ਹੋ: ਦਿਲਜੀਤ ਦੁਸਾਂਝ ਦੇ ਸ਼ੋਅ ਦੀ ਵਾਇਰਲ ਵੀਡੀਓ ਵੇਖ ਉੱਡਗਣੇ ਹੋਸ਼ !