ETV Bharat / city

ਬਿਕਰਮ ਮਜੀਠੀਆ 'ਤੇ FIR ਕਰਵਾਉਣਾ ਚਰਨਜੀਤ ਚੰਨੀ ਦਾ ਚੋਣ ਸਟੰਟ: ਰਾਘਵ ਚੱਢਾ - ਰਾਘਵ ਚੱਢਾ ਦਾ ਚਰਨਜੀਤ ਚੰਨੀ ਤੇ ਤਿੱਖੇ ਸ਼ਬਦੀ ਵਾਰ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮਸ਼ਹੂਰ ਡਰੱਗਜ਼ ਮਾਮਲੇ ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਨੂੰ ਸੱਤਾਧਾਰੀ ਕਾਂਗਰਸ ਦਾ ਚੋਣ ਸਟੰਟ ਕਰਾਰ ਦਿੱਤਾ ਹੈ।

ਮਜੀਠੀਆ 'ਤੇ FIR ਕਰਵਾਉਣਾ ਚਰਨਜੀਤ ਚੰਨੀ ਦਾ ਚੋਣ ਸਟੰਟ

author img

By

Published : Dec 21, 2021, 9:38 PM IST

ਚੰਡੀਗੜ੍ਹ: ਸੀਨਿਅਰ ਅਕਾਲੀ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ਼ ਡਰੱਗ ਮਾਮਲੇ 'ਤੇ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਪੰਜਾਬ ਨੇ ਕਾਂਗਰਸ ਸਰਕਾਰ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐਫ.ਆਈ.ਆਰ ਦਰਜ ਕਰਵਾਉਣ ਨੂੰ ਸੱਤਾਧਾਰੀ ਕਾਂਗਰਸ ਦਾ ਚੋਣ ਸਟੰਟ ਕਰਾਰ ਦਿੱਤਾ ਹੈ।

ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ 'ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ 'ਆਪ' ਦੇ ਪੰਜਾਬ ਦੇ ਸਹਿ-ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਗਾਇਆ, ''ਅਸੀਂ 8 ਦਸੰਬਰ ਨੂੰ ਹੀ ਦੱਸਿਆ ਸੀ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਵਿਚਾਲੇ ਫਾਰਮ ਹਾਊਸ 'ਚ ਡੀਲ ਹੋ ਚੁੱਕੀ ਹੈ। ਚੰਨੀ ਸਰਕਾਰ ਵਿਕਰਮ ਮਜੀਠੀਆ ਦੇ ਖਿਲਾਫ ਚੋਣਾਵੀ ਲਾਭ ਲਈ ਬਹੁਤ ਹੀ ਕਮਜ਼ੋਰ ਆਧਾਰ 'ਤੇ ਕੇਸ ਦਰਜ ਕਰੇਗੀ ਅਤੇ ਗ੍ਰਿਫਤਾਰੀ ਦਾ ਡਰਾਮਾ ਕਰੇਗੀ। ਬਿਕਰਮ ਮਜੀਠੀਆ ਖਿਲਾਫ FIR ਦਰਜ ਕਰਨਾ ਸਟੰਟਮੈਨ ਚੰਨੀ ਦਾ ਚੋਣ ਸਟੰਟ ਹੈ।

ਮਜੀਠੀਆ 'ਤੇ FIR ਕਰਵਾਉਣਾ ਚਰਨਜੀਤ ਚੰਨੀ ਦਾ ਚੋਣ ਸਟੰਟ

ਰਾਜਾ ਵੜਿੰਗ 'ਤੇ ਹੋਈ ਕਾਰਵਾਈ, ਵਰਗੀ ਹੋਵੇਗੀ ਕਾਰਵਾਈ

ਚੱਢਾ ਨੇ ਕਿਹਾ, “ਮਜੀਠੀਆ ਕੇਸ ਦੀ ਸਥਿਤੀ ਵੀ ਰਾਜਾ ਵੜਿੰਗ ਬੱਸ ਕਾਂਡ ਵਰਗੀ ਹੋਵੇਗੀ, ਜਿਸ ਵਿੱਚ ਅਦਾਲਤ ਨੇ ਅਗਲੇ ਦਿਨ ਸਾਰੀਆਂ ਜ਼ਬਤ ਬੱਸਾਂ ਨੂੰ ਰਿਹਾਅ ਕਰ ਦਿੱਤਾ ਸੀ। ਚੋਣਾਂ ਨੇੜੇ ਆਉਂਦੀਆਂ ਦੇਖ ਕੇ ਚੰਨੀ ਸਰਕਾਰ ਵੱਲੋਂ ਕੇਸ ਦਰਜ ਕਰਨਾ ਚੋਣ ਸਟੰਟ ਹੈ। ਜੇਕਰ ਕਾਂਗਰਸ ਸਰਕਾਰ ਸੱਚਮੁੱਚ ਹੀ ਡਰੱਗ ਮਾਮਲੇ ਵਿੱਚ ਲੋਕਾਂ ਨੂੰ ਇਨਸਾਫ਼ ਦਿਵਾਉਣਾ ਚਾਹੁੰਦੀ ਹੈ ਤਾਂ 16 ਮਾਰਚ 2017 (ਜਿਸ ਦਿਨ ਕਾਂਗਰਸ ਸਰਕਾਰ ਬਣੀ ਸੀ) ਤੋਂ ਲੈ ਕੇ ਅੱਜ ਤੱਕ ਕੋਈ ਵੱਡੀ ਜਾਂਚ ਜਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ?

ਚੋਣਾਂ ਦੇ ਲਾਹੇ ਲਈ FIR ਦਾ ਡਰਾਮਾ

ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਹੁਣ ਸਿਰਫ਼ ਇੱਕ ਹਫ਼ਤੇ ਦੀ ਸਰਕਾਰ ਹੈ। ਦਸੰਬਰ ਦੇ ਅੰਤ ਤੱਕ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ਅਤੇ ਚੰਨੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਜਾਣਗੀਆਂ। ਇਸ ਲਈ ਕਾਂਗਰਸ ਸਰਕਾਰ ਆਪਣੇ ਚੋਣਾਂ ਦੇ ਲਾਹੇ ਲਈ ਐਫ.ਆਈ.ਆਰ. ਦਾ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਨਸ਼ਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਵੱਡੀ ਜਾਂਚ ਕਰਵਾਈ। ਕਾਂਗਰਸੀ ਆਗੂਆਂ ਨੇ 5 ਸਾਲ ਤੱਕ ਡਰੱਗ ਮਾਫੀਆ ਦੀ ਸਰਪ੍ਰਸਤੀ ਕੀਤੀ। ਹੁਣ ਕਾਂਗਰਸ ਚੋਣ ਜ਼ਾਬਤਾ ਲੱਗਣ ਤੋਂ ਪੰਜ ਦਿਨ ਪਹਿਲਾਂ ਐਫਆਈਆਰ ਦਰਜ ਕਰਵਾ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਾਂਗਰਸ ਸਰਕਾਰ ਵੇਲੇ ਵਧਿਆ ਨਸ਼ਿਆਂ ਦਾ ਕਾਰੋਬਾਰ

ਚੱਢਾ ਨੇ ਕਿਹਾ, ''ਕਾਂਗਰਸ ਦੀ ਸਰਕਾਰ ਵੇਲੇ ਪੂਰੇ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਖੁੱਲ੍ਹੇਆਮ ਹੋ ਰਿਹਾ ਹੈ ਅਤੇ ਨਸ਼ੇ ਦੇ ਵਪਾਰੀ ਸ਼ਰੇਆਮ ਘੁੰਮ ਰਹੇ ਹਨ। ਪਿਛਲੀ ਬਾਦਲ ਸਰਕਾਰ ਨਾਲੋਂ ਕਾਂਗਰਸ ਸਰਕਾਰ ਵਿੱਚ ਵੱਧ ਨਸ਼ਿਆਂ ਦਾ ਕਾਰੋਬਾਰ ਹੋਇਆ ਹੈ। ਕਾਂਗਰਸੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਮਿਲ ਕੇ ਪੰਜਾਬ ਭਰ ਵਿੱਚ ਨਸ਼ਿਆਂ ਦਾ ਧੰਦਾ ਚਲਾ ਰਹੇ ਹਨ। ਸਿਆਸਤਦਾਨਾਂ ਅਤੇ ਮਾਫੀਆ ਵਿਚਕਾਰ ਕ੍ਰਮਵਾਰ 75 ਅਤੇ 25 ਫੀਸਦੀ ਦੀ ਭਾਈਵਾਲੀ ਹੈ। 75% ਹਿੱਸਾ ਸਿਆਸਤਦਾਨਾਂ ਅਤੇ 25% ਹਿੱਸਾ ਮਾਫੀਆ ਨੂੰ ਜਾਂਦਾ ਹੈ।

2 ਵਾਰ ਏਜੀ ਅਤੇ 3 ਵਾਰ ਡੀਜੀਪੀ ਬਦਲੇ

ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਨਸ਼ਿਆਂ ਦੇ ਕੇਸਾਂ ਨਾਲ ਨਜਿੱਠਣ ਲਈ ਮੁੱਖ ਮੰਤਰੀ ਚੰਨੀ ਨੇ ਆਪਣੇ 80 ਦਿਨਾਂ ਦੇ ਕਾਰਜਕਾਲ ਦੌਰਾਨ 2 ਵਾਰ ਏਜੀ ਅਤੇ 3 ਵਾਰ ਡੀਜੀਪੀ ਬਦਲੇ ਹਨ। ਅਸਲ ਵਿੱਚ ਮੁੱਖ ਮੰਤਰੀ ਚੰਨੀ ਸਰਕਾਰ ਨਹੀਂ ਸਰਕਸ ਚਲਾ ਰਹੇ ਹਨ, ਪਰ ਪੰਜਾਬ ਦੇ ਲੋਕ ਚੰਨੀ ਸਰਕਾਰ ਦੇ ਚੋਣ ਸਟੰਟ ਅਤੇ ਸਰਕਸ ਵਿੱਚ ਫਸਣ ਵਾਲੇ ਨਹੀਂ ਹਨ। ਲੋਕ ਜਾਣਦੇ ਹਨ ਕਿ ਚੰਨੀ ਚੋਣਾਂ ਤੋਂ ਠੀਕ ਪਹਿਲਾਂ ਮਜੀਠੀਆ ਖਿਲਾਫ ਐਫਆਈਆਰ ਦਰਜ ਕਰਵਾ ਕੇ ਕਾਰਵਾਈ ਕਰਨ ਦਾ ਢੌਂਗ ਰਚ ਰਿਹਾ ਹੈ।

ਇਹ ਵੀ ਪੜੋ:- ਪੰਜਾਬ ਨੂੰ ਬਰਬਾਦੀ ਦੀ ਰਾਹ ਤੋਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ:ਚੰਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.