ਚੰਡੀਗੜ੍ਹ: ਲੁਧਿਆਣਾ ਤੋਂ ਕਾਂਗਰਸੀ ਐੱਮ.ਪੀ. ਰਵਨੀਤ ਸਿੰਘ ਬਿੱਟੂ (Ravneet Bittu) ਵਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਆਪਣੋ ਸੋਸ਼ਲ ਮੀਡੀਆ ਅਕਾਉਂਟ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi), ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਹਰੀਸ਼ ਚੌਧਰੀ ਅਤੇ ਰਾਣਾ ਕੇ.ਪੀ. ਸਿੰਘ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਵਲੋਂ ਹੱਥ ਉਪਰ ਚੁੱਕੇ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੋਇਆਂ ਰਵਨੀਤ ਸਿੰਘ ਬਿੱਟੂ ਨੇ ਲਿਖਿਆ ਕਿ ਯੂਨਾਈਟਿਡ ਫੇਸ ਆਫ ਪੰਜਾਬ, ਸਭ ਇਕੱਠੇ ਹਨ ਪਰ ਪੰਜਾਬ ਵਿਚ ਨਾ ਹੋ ਕੇ ਉੱਤਰਾਖੰਡ ਵਿਚ ਕਿਉਂ।
-
“United face” of Punjab congress… but why in uttrakhand why not in punjab… pic.twitter.com/KqDKGkQOvV
— Ravneet Singh Bittu (@RavneetBittu) November 2, 2021 " class="align-text-top noRightClick twitterSection" data="
">“United face” of Punjab congress… but why in uttrakhand why not in punjab… pic.twitter.com/KqDKGkQOvV
— Ravneet Singh Bittu (@RavneetBittu) November 2, 2021“United face” of Punjab congress… but why in uttrakhand why not in punjab… pic.twitter.com/KqDKGkQOvV
— Ravneet Singh Bittu (@RavneetBittu) November 2, 2021
ਸੁਨੀਲ ਜਾਖੜ ਨੇ ਵੀ ਪੰਜਾਬ ਕਾਂਗਰਸ ਨੂੰ ਲੈ ਕੇ ਕੱਸਿਆ ਸੀ ਤੰਜ
ਸੁਨੀਲ ਜਾਖੜ ਦੀ ਪ੍ਰਧਾਨਗੀ ਉਤਰਣ ਉਪਰੰਤ ਪੰਜਾਬ ਕਾਂਗਰਸ ਵਿੱਚ ਹੋ ਰਹੀ ਹਿਲਜੁਲ ਦੌਰਾਨ ਅਕਸਰ ਮੌਕਾ ਨਹੀਂ ਗੁਆਂਦੇ (Jakhar leaves no stone unturned) ਤੇ ਤੁਰੰਤ ਕੋਈ ਨਾ ਕੋਈ ਤੰਜ ਕਸਦੇ ਰਹਿੰਦੇ ਹਨ। ਭਾਵੇਂ ਕੈਪਟਨ ਅਮਰਿੰਦਰ ਸਿੰਘ (Captain Aamrinder Singh) ਹੋਣ ਤੇ ਜਾਂ ਫਿਰ ਨਵਜੋਤ ਸਿੱਧੂ (Navjot Sidhu) ਤੇ ਸੀਐਮ ਚੰਨੀ (CM Channi) ਹੀ ਕਿਉਂ ਨਾ ਹੋਣ, ਜਾਖੜ ਆਪਣੇ ਬੇਬਾਕ ਤਰੀਕੇ ਨਾਲ ਕੋਈ ਨਾ ਕੋਈ ਟਿੱਪਣੀ ਜਰੂਰ ਕਰਦੇ ਹਨ।
ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਇਨ੍ਹੀਂ ਦਿਨੀਂ ਰੁੱਸਣ ਦਾ ਦੌਰ ਵੱਡੇ ਪੱਧਰ ‘ਤੇ ਚੱਲਿਆ ਹੋਇਆ ਹੈ ਤੇ ਇਸੇ ਮੰਨਣ ਮਨਾਉਣ ਲਈ ਪੰਜਾਬ ਦੇ ਆਗੂਆਂ ਦੇ ਦਿੱਲੀ ਹਾਈਕਮਾਂਡ ਕੋਲ ਗੇੜੇ ਲੱਗ ਰਹੇ ਹਨ। ਜਾਖੜ ਨੇ ਪੰਜਾਬ ਕਾਂਗਰਸ ਦੇ ਉਤਰਾਖੰਡ ਗਏ ਆਗੂਆਂ ਨੂੰ ਜਿੱਥੇ ਰਾਜਸੀ ਸ਼ਰਧਾਲੂ ਕਰਾਰ ਦਿੱਤਾ, ਉਥੇ ਇਹ ਵੀ ਕਿਹਾ ਕਿ ਹਰ ਕੋਈ ਆਪੋ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੱਕ ਸਾਲ ਤੋਂ ਚੱਲੇ ਆਏ ਕਲੇਸ਼ ਵਿੱਚ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੀ ਕੁਰਸੀ ਗੁਆਉਣੀ ਪਈ ਸੀ ਤੇ ਉਸ ਤੋਂ ਬਾਅਦ ਤੋਂ ਹੀ ਉਹ ਅਜਿਹੇ ਤੰਜ ਕਸਦੇ ਆ ਰਹੇ ਹਨ।
ਇਹ ਵੀ ਪੜ੍ਹੋ-ਸਿੱਧੂ ਚੰਨੀ ਵਿਵਾਦ: ਕੇਦਾਰਨਾਥ 'ਚ ਖ਼ਤਮ ਦੂਰੀਆਂ ?