ਚੰਡੀਗੜ੍ਹ: ਪੰਜਾਬ ਦਾ ਨਵਾਂ ਏ.ਜੀ.ਏ.ਪੀ.ਐੱਸ. ਦਿਓਲ ਨੂੰ ਬਣਾਇਆ ਗਿਆ ਹੈ। ਦੱਸ ਦਈਏ ਕਿ ਏ.ਪੀ.ਐੱਸ.ਦਿਓਲ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ (Sumedh Singh Saini) ਦੇ ਵਕੀਲ ਰਹੇ ਹਨ ਅਤੇ ਉਨ੍ਹਾਂ ਨੇ ਹੀ ਹਾਈਕੋਰਟ ਤੋਂ ਉਨ੍ਹਾਂ ਨੂੰ ਰਾਹਤ ਵੀ ਦਿਵਾਈ ਸੀ। ਏ.ਪੀ.ਐੱਸ. ਦਿਓਲ ਕੋਟਕਪੁਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਵਿਚ ਨਾਮਜ਼ਦ ਸੀਨੀਅਰ ਪੁਲਿਸ ਅਫਸਰਾਂ ਦੀ ਵੀ ਪੈਰਵੀ ਕਰ ਰਹੇ ਹਨ। ਇਹ ਦੱਸਣਾ ਬਣਦਾ ਹੈ ਕਿ ਉਹ ਇਕ ਸੀਨੀਅਰ ਐਡਵੋਕੇਟ (Senior lawyer) ਹਨ। ਜਿਸ ਸਦਕਾ ਪੰਜਾਬ ਸਰਕਾਰ (Government of Punjab) ਵਲੋਂ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਏ.ਜੀ. ਬਣਾਇਆ ਗਿਆ ਹੈ।
ਸਵਾਲ- ਹੁਣ ਸਰਕਾਰ ਦੀ ਪੈਰਵੀ ਕਰੋਗੇ, ਕੀ ਕਹਿਣਾ ਚਾਹੋਗੇ?
ਜਵਾਬ- ਵਕੀਲ ਹਮੇਸ਼ਾ ਵਕੀਲ ਰਹਿੰਦਾ ਹੈ ਭਾਵੇਂ ਪ੍ਰਾਈਵੇਟ ਵਕੀਲ ਹੋਵੇ ਜਾਂ ਸਰਕਾਰੀ, ਹੁਣ ਜੋ ਮੇਰੀ ਨਿਯੁਕਤੀ ਐਡਵੋਕੇਟ ਜਨਰਲ ਵਜੋਂ ਹੋਈ ਹੈ ਤੇ ਮੇਰੀ ਡਿਊਟੀ ਸਟੇਟ ਨੂੰ ਡਿਫੈਂਡ ਕਰਨ ਦੇ ਵਿੱਚ ਲੱਗੀ ਹੈ।
ਸਵਾਲ- ਕਾਫੀ ਨਾਮ ਆਏ ਸਾਹਮਣੇ, ਡੀਐੱਸ ਪਟਵਾਲੀਆ ਜੀ,ਅਨਮੋਲ ਰਤਨ ਸਾਰੇ ਸੀਨੀਅਰ ਐਡਵੋਕੇਟ ਹਨ, ਅਖੀਰ 'ਚ ਤੁਹਾਡਾ ਨਾਮ ਸਾਹਮਣੇ ਆਇਆ, ਕੁਝ ਵੀ ਕਨਫਰਮ ਨਹੀਂ ਹੋ ਰਿਹਾ ਸੀ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਜਵਾਬ- ਮੈਂ ਐਡਵੋਕੇਟ ਜਨਰਲ ਦੀ ਰੇਸ ਵਿੱਚ ਨਹੀਂ ਸੀ, ਮੈਂ ਆਪਣੇ ਪ੍ਰਾਈਵੇਟ ਕੰਮ ‘ਚ ਖੁਸ਼ ਸੀ ਪਰ ਮੇਰੇ ਤੋਂ ਕਾਂਗਰਸ ਹਾਈਕਮਾਂਡ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦਾ ਬਾਇਓਡਾਟਾ ਮੰਗਿਆ ਗਿਆ, ਮੇਰਾ ਕੰਮ ਤੇ ਮੇਰੀ ਬੈਕਗਰਾਊਂਡ ਨੂੰ ਵੇਖ ਮੇਰੀ ਨਿਯੁਕਤੀ ਹੋਈ ਹੈ।
ਸਵਾਲ- ਇਸ ਤੋਂ ਪਹਿਲਾਂ ਸਾਬਕਾ ਏ.ਜੀ ਉੱਪਰ ਬਹੁਤ ਸਾਰੇ ਇਲਜ਼ਾਮ ਲੱਗੇ, ਸਰਕਾਰ ਦੇ ਮੰਤਰੀਆਂ ਨੇ ਇਲਜ਼ਾਮ ਲਗਾਏ ਕਿ ਕੇਸਾਂ ਦੀ ਪੈਰਵੀ ਸਹੀ ਤਰੀਕੇ ਨਾਲ ਕੀਤੀ, ਹੁਣ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ, ਚੋਣਾਂ ਨੇੜੇ ਹਨ ਅਤੇ ਚੁਣੌਤੀਆਂ ਜ਼ਿਆਦਾ ਹਨ, ਹੁਣ ਜੋ ਕੇਸ ਪੈਂਡਿੰਗ ਹਨ ਤੁਸੀਂ ਇਸਨੂੰ ਕਿਸ ਤਰ੍ਹਾਂ ਵੇਖਦੇ ਹੋ?
ਜਵਾਬ- ਪੈਂਡੈਂਸੀ ਵਧੀ ਹੈ ਕਿਉਂਕਿ ਕੋਰੋਨਾ ਕਾਰਨ ਫਿਜ਼ੀਕਲ ਸੁਣਵਾਈ ਨਹੀਂ ਹੋ ਸਕੀ। ਸਰਕਾਰ ਦੇ ਕੇਸਾਂ ਦੀ ਜ਼ਿਆਦਾਤਰ ਇੰਨਵੈਸੀਗੇਸ਼ਨ ਪੂਰੀ ਹੋ ਚੁੱਕੀ ਹੈ, ਜਿਹੜੇ ਕੇਸ ਬਾਕੀ ਹਨ ਅਤੇ ਜਿਸ ਪੱਧਰ ਉੱਪਰ ਹਨ ਉਨ੍ਹਾਂ ਨੂੰ ਸੂਬੇ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਵੇਖਣਗੇ।
ਸਵਾਲ- ਲੋਕੀ ਜਾਣਦੇ ਹਨ ਕਿ ਤੁਸੀਂ ਸੈਣੀ ਤੇ ਉਮਰਾਨੰਗਲ ਦੇ ਵਕੀਲ ਰਹੇ ਹੋ, ਕੋਰਟ ਵਿੱਚ ਕਿਸ ਤਰ੍ਹਾਂ ਦੀ ਸਾਰੀ ਪ੍ਰਕਿਰਿਆ ਰਹੇਗੀ ?
ਜਵਾਬ- ਉਹ ਕੇਸ ਮੈਂ ਤੁਹਾਨੂੰ ਦੱਸਿਆ ਕਿ ਉਹ ਕੇਸਾਂ ਦੀ ਇਨਵੈਸੀਗੇਸ਼ਨ ਕਨਕਲਿਊਡ ਹੋ ਚੁੱਕੀ ਹੈ। ਕੇਸ ਕੋਰਟ 'ਚ ਹਨ, ਉਹ ਟਰਾਇਲ ਕੋਰਟ ਨੇ ਵੇਖਣਾ ਹੈ।ਹਾਈਕੋਰਟ ਦੇ ਵਿੱਚ ਇੱਕੋ ਹੀ ਕੇਸ ਹੈ।
ਸਵਾਲ- ਸੁਮੇਧ ਸੈਣੀ ਦੇ ਸਾਰੇ ਕੇਸਾਂ ਦੇ ਤੁਸੀਂ ਵਕੀਲ ਰਹੇ ਹੋ ਉਹ ਸਾਰੇ ਕਿਸੇ ਹੋਰ ਵਕੀਲ ਨੂੰ ਦਿੱਤੇ ਜਾਣਗੇ ?
ਜਵਾਬ- ਮੇਰਾ ਹੁਣ ਉਨ੍ਹਾਂ ਕੇਸਾਂ ਨਾਲ ਕੋਈ ਸਬੰਧ ਨਹੀਂ ਰਹੇਗਾ ਤੇ ਨਾ ਹੀ ਮੇਰੇ ਦਫਤਰ ਦਾ।
ਸਵਾਲ- ਏ.ਜੀ ਆਫਿਸ ਦੀ ਨਵੀਂ ਜਿੰਮੇਵਾਰੀ ਹੈ ਕਿਸ ਤਰ੍ਹਾਂ ਏਜੀ ਆਫਿਸ ਨੂੰ ਬਿਹਤਰ ਬਣਾਇਆ ਜਾਵੇਗਾ ?
ਜਵਾਬ- ਹਾਈਕੋਰਟ 'ਚ ਫਿਜ਼ੀਕਲ ਸੁਣਵਾਈ ਜਲਦ ਖੁੱਲ੍ਹਣ ਜਾ ਰਹੀ ਹੈ ਤੇ ਫਿਜ਼ੀਕਲ ਸੁਣਵਾਈ ਖੁੱਲ੍ਹਦੇ ਸਾਰ ਹੀ ਸਾਡਾ ਸਾਰਾ ਕੰਮ ਏਜੀ ਆਫਿਸ ਤੋਂ ਹੋਵੇਗਾ।
ਸਵਾਲ- ਮੁੱਖ ਮੰਤਰੀ ਨਾਲ ਗੱਲਬਾਤ ਹੋਈ ਹੈ ਕਿ ਸਭ ਤੋਂ ਪਹਿਲਾਂ ਕਿਹੜੇ ਕੇਸਾਂ ਉੱਪਰ ਕੰਮ ਕਰਨਾ ਹੈ ?
ਜਵਾਬ- ਅਜੇ ਇਸ ਵਿਸ਼ੇ ਤੇ ਗੱਲਬਾਤ ਨਹੀਂ ਹੋਈ, ਕਿਉਂਕਿ ਅੱਜ ਹੀ ਚਾਰਜ ਲਿਆ ਹੈ ਇਸ ਵਿਸ਼ੇ 'ਤੇ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ।
ਸਵਾਲ- ਤੁਹਾਡੀ ਨਿਯੁਕਤੀ ਹੁੰਦੇ ਹੀ ਵਿਰੋਧੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਇਸ ਬਾਰੇ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੇ ਹੋ?
ਜਵਾਬ- ਇਸ ਬਾਰੇ ਮੈਂ ਪਹਿਲਾਂ ਹੀ ਕਹਿ ਚੁੱਕੀਆਂ ਹਨ ਕਿ ਨਿਯੁਕਤੀ ਹੁੰਦੇ ਉਹ ਸਰਕਾਰ ਦੇ ਹਿੱਤ 'ਚ ਕੰਮ ਕਰਨਗੇ ਪਰ ਇੱਕ ਪਰਫੈਸ਼ਨਲ ਵਕੀਲ ਦੇ ਨਾਤੇ ਉਹ ਕਿਸੇ ਨੂੰ ਵੀ ਰੀਪ੍ਰੈਜ਼ੇਂਟ ਕਰ ਸਕਦਾ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਵਕੀਲ ਰਿਹਾ ਹਾਂ ਤੇ 11 ਸਾਲ ਉਨ੍ਹਾਂ ਦੇ ਕੇਸ ਲੜੇ ਹਨ।
ਸਵਾਲ- ਏ.ਜੀ ਆਫਿਸ ਦੇ ਵਿੱਚ ਤਬਦੀਲੀਆਂ ਕਰੋਗੇ?
ਜਵਾਬ- ਮੈਂ ਸੁਣਿਆ ਕੁਝ ਲੋਕ ਪਹਿਲਾਂ ਹੀ ਅਸਤੀਫੇ ਦੇ ਚੁੱਕੇ ਹਨ ਇਸ ਕਰਕੇ ਨਿਯੁਕਤੀਆਂ ਹੋਣਗੀਆਂ।