ਚੰਡੀਗੜ੍ਹ: ਪੰਜਾਬ ਵਿੱਚ ਜਿਵੇਂ-ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਉਸ ਤਰ੍ਹਾਂ ਹੀ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਪਾਰਟੀਆਂ ਵਿੱਚ ਅਦਲਾ-ਬਦਲੀ ਕਰਦੇ ਨਜ਼ਰ ਆ ਰਹੇ ਹਨ। ਪਰ ਮੰਗਲਵਾਰ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਅਜਿਹੀ ਅਦਲਾ-ਬਦਲੀ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਇੱਕ ਪੰਜਾਬੀ ਗਾਇਕ ਬੂਟਾ ਮੁਹੰਮਦ ਵੱਲੋਂ ਇੱਕ ਦਿਨ ਵਿੱਚ 2 ਪਾਰਟੀਆਂ ਵਿੱਚ ਐਂਟਰੀ ਕੀਤੀ ਗਈ ਹੈ। ਜੋ ਖ਼ਬਰ ਸ਼ੋਸਲ ਮੀਡਿਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਮੰਗਲਵਾਰ ਨੂੰ ਪੰਜਾਬ ਵਿੱਚ ਵੱਖ-ਵੱਖ ਥਾਂਵਾ 'ਤੇ ਵੱਖ-ਵੱਖ ਪਾਰਟੀਆਂ ਦਾ ਪ੍ਰੋਗਰਾਮ ਸੀ, ਸਭ ਤੋਂ ਪਹਿਲਾ ਲੁਧਿਆਣਾ ਵਿੱਚ ਭਾਜਪਾ ਦਾ ਪ੍ਰੋਗਰਾਮ ਸੀ, ਜਿਸ ਦੌਰਾਨ ਗਾਇਕ ਬੂਟਾ ਮੁਹੰਮਦ ਨੂੰ ਸੀਨੀਅਰ ਭਾਜਪਾ ਆਗੂ ਗਜੇਂਦਰ ਸ਼ੇਖ਼ਾਵਤ ਨੇ ਭਾਜਪਾ ਵਿੱਚ ਸ਼ਾਮਿਲ ਕੀਤਾ।
ਇਸ ਤੋਂ ਇਲਾਵਾਂ ਦੂਜੀ ਥਾਂ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ਪ੍ਰੋਗਰਾਮ ਸੀ, ਜਿਸ ਵਿੱਚ ਕੈਪਟਨ ਦੀ ਨਵੀਂ ਪਾਰਟੀ ਵਿੱਚ ਬਹੁਤ ਸਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਿਰਕਤ ਕੀਤੀ ਸੀ। ਜਿਸ ਦੌਰਾਨ ਗਾਇਕ ਬੂਟਾ ਮੁਹੰਮਦ ਵੀ ਇਸ ਪ੍ਰੋਗਰਾਮ ਵਿੱਚ ਕੈਪਟਨ ਵੱਲੋਂ ਸਿਰੋਪਾਓ ਪਵਾਉਂਦੇ ਨਜ਼ਰ ਆਏ।
![ਗਾਇਕ ਬੂਟਾ ਮੁਹੰਮਦ ਦੀ ਕੈਪਟਨ ਦੀ ਪਾਰਟੀ ਵਿੱਚ ਐਂਟਰੀ ਤਸ਼ਵੀਰ](https://etvbharatimages.akamaized.net/etvbharat/prod-images/13905878_rereer.jpg)
ਇਸ ਦੌਰਾਨ ਗਾਇਕ ਬੂਟਾ ਮੁਹੰਮਦ ਨੇ ਕੱਪੜੇ ਵੀ ਇੱਕੋਂ ਹੀ ਪਾਏ ਹੋਏ ਸਨ। ਇਕ ਦਿਨ ਵਿੱਚ 2 ਪਾਰਟੀਆਂ ਅੰਦਰ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਜਿਸ ਵੀਡਿਓ ਵਿੱਚ ਬੂਟਾ ਮੁਹੰਮਦ ਦੀ ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਦੀ ਵੀਡੀਓ ਅਤੇ ਕੈਪਟਨ ਅਮਰਿੰਦਰ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਤਸਵੀਰਾਂ ਘੁੰਮ ਰਹੀਆਂ ਹਨ।
ਇਹ ਵੀ ਪੜੋ:- ਕੈਪਟਨ ਦੀ 'ਪੰਜਾਬ ਲੋਕ ਕਾਂਗਰਸ' 'ਚ ਅਕਾਲੀ ਤੇ ਕਾਂਗਰਸੀ ਹੋਏ ਪੰਜਾਬ ਲੋਕ ਕਾਂਗਰਸ ਸ਼ਾਮਿਲ