ETV Bharat / city

Sidhu Moose Wala Murder Case: ਪੰਜਾਬੀ ਗਾਇਕ ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ - ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ

ਸਿੱਧੂ ਮੂਸੇਵਾਲਾ ਦੇ ਕਤਲ (sidhu moose wala murder case) ਸਬੰਧੀ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਨਾਂ ਵਿੱਚ ਆ ਰਿਹਾ ਹੈ। ਹੁਣ ਇਸ ਸਬੰਧ ਮਨਕੀਰਤ ਔਲਖ ਨੇ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ।

ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ

author img

By

Published : Jun 1, 2022, 8:10 AM IST

Updated : Jun 1, 2022, 8:50 AM IST

ਚੰਡੀਗੜ੍ਹ: ਫਤਿਹਾਬਾਦ ਦੇ ਪਿੰਡ ਬਹਿਬਲਪੁਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਦੇ ਕਤਲ (sidhu moose wala murder case) ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਸਪੱਸ਼ਟੀਕਰਨ (mankirat aulakh on sidhu moose wala) ਦਿੱਤਾ ਹੈ। ਮਨਕੀਰਤ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਬਾਰੇ ਝੂਠੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ। ਇਸ ਵਿੱਚ ਮੇਰਾ ਜਾਂ ਮੇਰੇ ਮੈਨੇਜਰ ਦਾ ਹੱਥ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਜਿੰਨਾ ਸਦਮਾ ਲੱਗਾ ਹੈ। ਮੈਂ ਵੀ ਉਹੀ ਸਦਮਾ ਮਹਿਸੂਸ ਕੀਤਾ ਹੈ। ਅਪੀਲ ਕਰਦਿਆਂ ਮਨਕੀਰਤ ਨੇ ਕਿਹਾ ਕਿ ਮੇਰੇ ਬਾਰੇ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ।

ਇਹ ਵੀ ਪੜੋ: ਮੂਸੇਵਾਲਾ ਕਤਲ ਕਾਂਡ ਮਾਮਲਾ: ਇੱਕ ਗ੍ਰਿਫ਼ਤਾਰ, ਪ੍ਰੋਡਕਸ਼ਨ ਵਾਰੰਟ ’ਤੇ 2 ਗੈਂਗਸਟਰ

ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ

ਬੰਬੀਹਾ ਗਰੁੱਪ ਨੇ ਲਗਾਏ ਸਨ ਇਲਜ਼ਾਮ: ਦੱਸ ਦਈਏ ਕਿ ਇਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁਕ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਰਾਮ ਰਾਮ ਸਾਰਿਆ ਭਰਾਵਾਂ ਨੂੰ, ਅੱਜ ਜੋ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ ਬਹੁਤ ਹੀ ਮਾੜਾ ਕੰਮ ਕੀਤਾ ਲਾਰੈਂਸ ਦੇ ਗੋਲਡੀ ਬਰਾੜ ਨੇ, ਇਹ ਹਰ ਵਾਰ ਬਿਨਾ ਕਸੂਰ ਤੋਂ ਬੰਦੇ ਨੂੰ ਮਾਰਦੇ ਆ ਫੇਰ ਆਪਣੇ ਵੀ ਮੂਸੇਵਾਲਾ ਆ...

ਇੱਕ ਗੱਲ ਹੋਰ ਅਸੀਂ ਸਾਰਿਆ ਨੂੰ ਦੱਸਣੀ ਚਾਹੁੰਦੇ ਹਾਂ ਕਿ ਇਸ ਕਤਲ ਵਿੱਚ ਮਨਕੀਰਤ ਔਲਖ ਦਾ ਪੂਰਾ ਹੱਥ ਹੈ ਕਿਉਂਕਿ ਸਾਰੇ ਕਲਾਕਾਰ ਤੋਂ ਪੈਸੇ ਇਕੱਠੇ ਕਰਕੇ ਜਾ ਉਹਨਾਂ ਦੀਆਂ ਪਰਸਨਲ ਇੰਫੋਰਮੇਸ਼ਨ ਮਨਕੀਰਤ ਹੀ ਲਾਰੈਂਸ ਬਿਸ਼ਨੋਈ ਨੂੰ ਦਿੰਦਾ ਹੈ, ਬਾਕੀ ਤੁਹਾਨੂੰ ਪਤਾ ਹੈ ਕਿ ਮਨਕੀਰਤ ਔਲਖ ਨੂੰ ਬਿਨਾ ਗੱਲ ਤੋਂ ਸੁਰੱਖਿਆ ਦਿੱਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਖੋਹ ਲਈ ਗਈ। ਸਿੱਧੂ ਮੂਸੇਵਾਲਾ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧੀ ਨਹੀਂ ਸੀ, ਉਹ ਆਪਣੀ ਨਾਰਮਲ ਜ਼ਿੰਦਗੀ ਜੀਅ ਰਿਹਾ ਸੀ, ਚਲੋ ਫੇਰ ਵੀ ਜੇ ਸਾਰੇ ਗਰੁੱਪ ਨਾਲ ਉਸਦਾ ਨਾਂ ਜੋੜਿਆ ਜਾ ਰਿਹਾ ਹੈ ਤਾਂ ਅਸੀਂ ਉਸਦੀ ਮੌਤ ਦਾ ਬਦਲਾ ਜਰੂਰ ਲਵਾਂਗੇ। ਸਾਡਾ ਅਮਰ ਰਹੋ ਸਿੱਧੂ ਮੂਸੇਵਾਲਾ...

ਇਹ ਹੈ ਮਾਮਲਾ: ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਲੱਗਣ ਤੋਂ ਬਾਅਦ ਇਸ ਨੂੰ ਗੰਭੀਰ ਜ਼ਖਮੀ ਹਾਲਾਤ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੋਂਦ ਫਾਇਰ ਕੀਤੇ, ਜਿਸ ਵਿਚ ਸਿੱਧੂ ਦੇ ਲਗਭਗ 7 ਗੋਲ਼ੀਆਂ ਲੱਗੀਆਂ ਸਨ।

ਇਹ ਵੀ ਪੜੋ: ਗੈਂਗਸਟਰ ਲਾਰੈਂਸ 5 ਦਿਨ ਦੇ ਪੁਲਿਸ ਰਿਮਾਂਡ 'ਤੇ ਦਿੱਲੀ ਦੀ ਸਪੈਸਲ ਬ੍ਰਾਂਚ ਕਰੇਗੀ ਪੁੱਛਗਿੱਛ

Last Updated : Jun 1, 2022, 8:50 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.