ETV Bharat / city

ਚੋਣ ਵਰ੍ਹੇ ’ਚ ਕੇਂਦਰੀ ਏਜੰਸੀਆਂ ਦੀ ਕਾਰਵਾਈ ਦੁਆਲੇ ਘੁੰਮੀ ਪੰਜਾਬ ਦੀ ਸਿਆਸਤ

ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ (Miss use of central agencies) ਦੇ ਇਲਜਾਮ ਕੇਂਦਰ ’ਤੇ ਆਮ ਤੌਰ ’ਤੇ ਲੱਗਦੇ ਆਏ (Allegation on center) ਹਨ। ਖਾਸ ਕਰਕੇ ਪੰਜਾਬ ਇਨ੍ਹਾਂ ਏਜੰਸੀਆਂ ਦੇ ਰਡਾਰ ’ਤੇ ਰਿਹਾ ਹੈ। ਆਓ ਜਾਣਦੇ ਹਾਂ ਕਿ ਪਿਛਲੇ ਇੱਕ ਵਰ੍ਹੇ ਤੋਂ ਇਹ ਏਜੰਸੀਆਂ ਇਸ ਚੋਣ ਸੂਬੇ (Election state) ਵਿੱਚ ਕਿਸ ਹੱਦ ਤੱਕ ਤੇ ਕਿਉਂ ਸਰਗਰਮ ਰਹੀਆਂ।

ਚੋਣ ਵਰ੍ਹੇ ’ਚ ਕੇਂਦਰੀ ਏਜੰਸੀਆਂ ਦੀ ਕਾਰਵਾਈ
ਚੋਣ ਵਰ੍ਹੇ ’ਚ ਕੇਂਦਰੀ ਏਜੰਸੀਆਂ ਦੀ ਕਾਰਵਾਈ
author img

By

Published : Feb 11, 2022, 5:07 PM IST

ਚੰਡੀਗੜ੍ਹ: ਇਨਕਮ ਟੈਕਸ ਦੀ ਛਾਪੇਮਾਰੀ (Income tax raid) ਆਮ ਗੱਲ ਹੈ ਤੇ ਵੱਡੇ ਕਾਰੋਬਾਰੀਆਂ ਤੇ ਨੇਤਾਵਾਂ ’ਤੇ ਇਹ ਕੇਂਦਰੀ ਏਜੰਸੀ ਕਾਰਵਾਈ ਕਰਦੀ ਰਹਿੰਦੀ ਹੈ। ਇਨਕਮ ਟੈਕਸ ਤੋਂ ਇਲਾਵਾ ਦੂਜੀ ਪ੍ਰਭਾਵਸ਼ਾਲੀ ਤੇ ਵੱਧ ਜਾਣੇ ਜਾਣ ਵਾਲੀ ਜਾਂਚ ਏਜੰਸੀ ਸੀਬੀਆਈ ਹੈ। ਸੀਬੀਆਈ ਦੀ ਕਾਰਵਾਈ ਵਿੱਚ ਵੀ ਕਈ ਵੱਡੇ ਆਗੂ ਫਸਦੇ ਆਏ ਹਨ ਪਰ ਪਿਛਲੇ ਇੱਕ ਵਰ੍ਹੇ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ (Enforcement directorate) ਵਧੇਰੇ ਸਰਗਰਮ ਦਿਸੀ ਹੈ। ਹਾਲਾਂਕਿ ਈਡੀ ਦੀ ਪੰਜਾਬ ਵਿੱਚ ਕਾਰਵਾਈ ਪਿਛਲੇ 7 ਤੋਂ 8 ਸਾਲਾਂ ਤੋਂ ਚੱਲਦੀ ਆ ਰਹੀ ਹੈ।

ਇਹ ਕਾਰਵਾਈ ਨਸ਼ਾ ਤਸਕਰੀ (Drug racket) ਦੇ ਕੇਸ ਵਿੱਚ ਸ਼ੁਰੂ ਹੋਈ ਸੀ ਪਰ ਇਸ ਤੋਂ ਬਾਅਦ ਪੰਜਾਬ ਦੇ ਕਈ ਕਾਰੋਬਾਰ ਇਸ ਕੇਂਦਰੀ ਏਜੰਸੀ ਦੇ ਰਡਾਰ ’ਤੇ ਰਹੇ ਹਨ ਤੇ ਕਈਆਂ ’ਤੇ ਸ਼ਿਕੰਜਾ ਕਸਿਆ ਗਿਆ। ਈਡੀ ਦੀ ਕਾਰਵਾਈ ਨੂੰ ਜਿੱਥੇ ਕੇਂਦਰ ਵਿੱਚ ਸੱਤਾ ’ਤੇ ਵਿਰਾਜਮਾਨ ਭਾਜਪਾ ਵਿਰੋਧੀ ਧਿਰਾਂ ਬਦਲਾਖੋਰੀ ਦੀ ਕਾਰਵਾਈ ਕਰਨ ਦਾ ਦੋਸ਼ ਲਗਾਉਂਦੀਆਂ ਆ ਰਹੀਆਂ ਹਨ, ਉਥੇ ਭਾਜਪਾ ਆਗੂ ਇਸ ਨੂੰ ਈਡੀ ਦੀ ਆਮ ਤੇ ਸਹੀ ਕਾਰਵਾਈ ਕਰਾਰ ਦਿੰਦੇ ਰਹੇ।

ਪੰਜਾਬ ਦੀਆਂ ਲਗਭਗ ਸਾਰੀਆਂ ਧਿਰਾਂ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਵਿੱਚ ਕਾਰਵਾਈ ਨੂੰ ਸੂਬੇ ਵਿੱਚ ਕੇਂਦਰ ਦਾ ਦਖ਼ਲ ਤੇ ਬਦਲਾਖੋਰੀ ਦੀ ਕਾਰਵਾਈ ਦਾ ਦੋਸ਼ ਲਗਾਉਂਦੀਆਂ ਆ ਰਹੀਆਂ ਹਨ। ਈਡੀ ਤੋਂ ਇਲਾਵਾ ਪਿਛਲੇ ਵਰ੍ਹੇ ਬੀਐਸਐਫ ਦਾ ਮੁੱਦਾ ਵੀ ਕਾਫੀ ਵੱਡਾ ਮੁੱਦਾ ਰਿਹਾ ਤੇ ਕੇਂਦਰ ਇਸ ਨੂੰ ਕੌਮਾਂਤਰੀ ਸਰਹੱਦ ਨਾਲ ਅਤੇ ਹੋਰ ਦੂਜੇ ਸੂਬਿਆਂ ਦੀਆਂ ਕੌਮਾਂਤਰੀ ਸਰਹੱਦਾਂ ’ਤੇ ਵਧਾਏ ਦਾਇਰੇ ਦੇ ਨਾਲ ਜੋੜ ਕੇ ਪੇਸ਼ ਕਰਦਾ ਰਿਹਾ।

ਦੂਜੇ ਪਾਸੇ ਪੰਜਾਬ ਦੀਆਂ ਸਾਰੀਆਂ ਧਿਰਾਂ ਇਸ ਨੂੰ ਸੂਬਿਆਂ ਦੇ ਹੱਕਾਂ ਵਿੱਚ ਦਖ਼ਲ ਅੰਦਾਜੀ ਕਰਾਰ ਦਿੰਦੀਆਂ ਰਹੀਆਂ। ਕੇਂਦਰੀ ਏਜੰਸੀਆਂ ਦੀ ਇਹ ਕਾਰਵਾਈ ਪੰਜਾਬ ਦੀ ਸਿਆਸਤ ਦਾ ਧੁਰਾ ਬਣੀ ਰਹੀ ਤੇ ਇੱਕ ਦੂਜੇ ’ਤੇ ਇਲਜ਼ਾਮ ਲਗਾਏ ਜਾਂਦੇ ਰਹੇ। ਕੇਂਦਰੀ ਏਜੰਸੀਆਂ ਦੀ ਕਾਰਵਾਈ ਚੋਣਾਂ ਤੋਂ ਠੀਕ ਪਹਿਲਾਂ ਤੱਕ ਚਲਦੀ ਰਹੀ ਤੇ ਇੱਥੋਂ ਤੱਕ ਕਿ ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਵੱਡੀ ਕਾਰਵਾਈ ਕੀਤੀ।

ਇਨਕਮ ਟੈਕਸ ਦੀ ਕਾਰਵਾਈ:

1. ਕੈਪਟਨ ਅਮਰਿੰਦਰ ਸਿੰਘ ਪਰਿਵਾਰ ਵਿਰੁੱਧ ਵੀ ਇਨਕਮ ਟੈਕਸ ਵਿਭਾਗ ਨੇ ਨੋਟਿਸ ਭੇਜਿਆ ਸੀ। ਇਸ ਨੂੰ ਰਣਇੰਦਰ ਸਿੰਘ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਫਿਲਹਾਲ ਕੇਸ ਵਿਚਾਰ ਅਧੀਨ ਹੈ ਤੇ ਕਾਰਵਾਈ ਵੀ ਰੁਕੀ ਹੋਈ ਹੈ।

2. ਪੰਜਾਬ ਵਿੱਚ 2021 ਦੌਰਾਨ ਇਨਕਮ ਟੈਕਸ ਨੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ। ਲੁਧਿਆਣਾ ਦੀ ਸਾਈਕਲ ਇੰਡਸਟਰੀ ’ਤੇ ਵੱਡੀ ਕਾਰਵਾਈ ਹੋਈ ਤੇ ਛੇ ਸਨਅਤਕਾਰਾਂ ਦੇ ਟਿਕਾਣਿਆਂ ਤੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ।

3.ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਵੀ ਆਮਦਨ ਕਰ ਦਾ ਨੋਟਿਸ ਭੇਜਿਆ ਗਿਆ ਤੇ ਉਨ੍ਹਾਂ ਨਾਲ ਸਬੰਧਤ ਚੰਡੀਗੜ੍ਹ ਘਰ ਅਤੇ ਦਿੱਲੀ ਵਿਖੇ ਇੱਕ ਹੋਰ ਥਾਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਵੱਲੋਂ ਬੇਟੀ ਦੇ ਵਿਆਹ ’ਤੇ ਕੀਤੇ ਖਰਚ ਦੇ ਬਿਓਰੇ ਲਏ ਗਏ। ਖਹਿਰਾ ਨੇ ਇਸ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਤ ਕਰਾਰ ਦਿੱਤਾ।

4.ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ’ਤੇ ਵੀ ਕਾਰਵਾਈ ਕੀਤੀ ਗਈ। ਉਨ੍ਹਾਂ ਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਆਮਦਨ ਕਰ ਨੇ ਛਾਪੇਮਾਰੀ ਕੀਤੀ ਤੇ ਲੇਖਾ ਜੋਖਾ ਮੰਗਿਆ ਤੇ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ।

5.ਪੰਜਾਬ ਅਧਾਰਤ ਦੋ ਕੰਪਨੀਆਂ ਵਿਰੁੱਧ ਦਿੱਲੀ ਵਿਖੇ ਕਾਰਵਾਈ ਕੀਤੀ ਗਈ ਤੇ ਇਸੇ ਤਰ੍ਹਾਂ ਜਲੰਧਰ ਦੀ ਇੱਕ ਵੱਡੀ ਕੰਪਨੀ ਵਿਰੁੱਧ ਵੀ ਆਮਦਨ ਕਰ ਵਿਭਾਗ ਨੇ ਕਾਰਵਾਈ ਕੀਤੀ।

6.ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ’ਤੇ ਟਰੈਵਲ ਏਜੰਟ ਵੀ ਰਹੇ। ਇੱਕ ਇਮੀਗ੍ਰੇਸ਼ਨ ਕੰਪਨੀ ਤੇ ਸਿੱਖਿਆ ਅਦਾਰੇ ਤੋਂ ਇਲਾਵਾ ਕੁਝ ਕਮਿਸ਼ਨ ਏਜੰਟਾਂ ’ਤੇ ਵੀ ਛਾਪੇਮਾਰੀ ਕੀਤੀ ਗਈ।

7. ਨਵਜੋਤ ਸਿੱਧੂ ਵੀ ਇਨਕਮ ਟੈਕਸ ਦੀ ਕਾਰਵਾਈ ਦੇ ਦਾਇਰੇ ਵਿੱਚ ਆ ਗਏ। ਉਨ੍ਹਾਂ ਨੂੰ ਗਲਤ ਜਾਣਕਾਰੀ ਦੇਣ ਦਾ ਨੋਟਿਸ ਭੇਜਿਆ ਗਿਆ। ਹਾਲਾਂਕਿ ਨਵਜੋਤ ਸਿੱਧੂ ਜਾਣਕਾਰੀ ਨੂੰ ਸਹੀ ਦੱਸਦੇ ਰਹੇ ਪਰ ਉਨ੍ਹਾਂ ਨੂੰ ਰਾਹਤ ਲਈ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਿਆ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ)

1.ਈਡੀ ਵਧੇਰੇ ਸਰਗਰਮ ਰਹੀ ਤੇ ਇਸ ਨੇ ਪਿਛਲੇ ਵਰ੍ਹੇ ਸੁਖਪਾਲ ਖਹਿਰਾ ਵਿਰੁੱਧ ਕਾਰਵਾਈ ਕੀਤੀ। ਡਰੱਗਜ਼ ਕੇਸ ਵਿੱਚ ਪੁੱਛਗਿੱਛ ਕੀਤੀ ਗਈ ਤੇ ਵਖਰਾ ਮਾਮਲਾ ਦਰਜ ਕਰਕੇ ਗਿਰਫਤਾਰ ਕੀਤਾ ਗਿਆ। ਬਾਅਦ ਵਿੱਚ ਖਹਿਰਾ ਦੀ ਜਮਾਨਤ ਹੋ ਗਈ।

2.ਇਸੇ ਤਰ੍ਹਾਂ ਫਾਸਟਵੇ ਕੇਬਲ ਕਾਰੋਬਾਰੀ ਦੇ ਲੁਧਿਆਣਾ ਵਿਖੇ ਦਫਤਰ ਵਿੱਚ ਈਡੀ ਨੇ ਵੱਡੀ ਕਾਰਵਾਈ ਕੀਤੀ ਤੇ ਦਸਤਾਵੇਜ ਕਬਜੇ ਵਿੱਚ ਲਏ। ਇਸ ਕਾਰਵਾਈ ਨੂੰ ਬਾਦਲ ਪਰਿਵਾਰ ਦੇ ਨਜਦੀਕੀ ਵਿਰੁੱਧ ਹੋਈ ਕਾਰਵਾਈ ਵਜੋਂ ਵੇਖਿਆ ਗਿਆ ਸੀ। ਹਾਲਾਂਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ ਪਰ ਸਿਆਸੀ ਧਿਰਾਂ ਨੇ ਰਾਜਨੀਤੀ ਤੋਂ ਪ੍ਰੇਰਤ ਕਾਰਵਆਈ ਦੱਸਿਆ ਸੀ।

3.ਵੱਡੀ ਕਾਰਵਾਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਵਿਰੁੱਧ ਹੋਈ (Ed raids channi's relative), ਜਿਹੜੀ ਚਰਚਾ ਦਾ ਵਿਸ਼ਾ ਬਣੀ। ਈਡੀ ਨੇ ਇਹ ਕਾਰਵਾਈ ਨਜਾਇਜੀ ਮਾਈਨਿੰਗ ਨਾਲ ਸਬੰਧਤ ਧੰਦੇ ਵਿਰੁੱਧ ਕੀਤੀ ਤੇ ਹਨੀ ਦੇ ਘਰੋਂ ਵੱਡੀ ਰਾਸ਼ੀ ਤੇ ਹਿਸਾਬ ਕਿਤਾਬ ਬਰਾਮਦ ਕੀਤਾ। ਕਾਂਗਰਸ ਕਹਿੰਦੀ ਰਹੀ ਕਿ ਰਿਸ਼ਤੇਦਾਰ ਵੱਲੋਂ ਕੀਤੇ ਕਿਸੇ ਗਲਤ ਕੰਮ ਲਈ ਚੰਨੀ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਜਦੋਂਕਿ ਵਿਰੋਧੀ ਧਿਰਾਂ ਦਾ ਮੰਨਣਾ ਹੈ ਕਿ ਚੰਨੀ ਦੀ ਸ਼ਹਿ ਤੋਂ ਬਗੈਰ ਉਸ ਦਾ ਰਿਸ਼ਤੇਦਾਰ ਅਜਿਹਾ ਕੰਮ ਕਰ ਹੀ ਨਹੀਂ ਸੀ ਸਕਦਾ ਤੇ ਹਨੀ ਨੂੰ ਚੰਨੀ ਦੀ ਸ਼ਹਿ ਪ੍ਰਾਪਤ ਸੀ।

4.ਈਡੀ ਨੇ ਸਾਬਕਾ ਅਕਾਲੀ ਆਗੂ ਅਨਵਰ ਮਸੀਹ ਵਿਰੁੱਧ ਵੱਡੀ ਕਾਰਵਾਈ ਕੀਤੀ। ਉਸ ਦੇ ਗੁਰਦਾਸਪੁਰ ਸਥਿਤ ਇੱਕ ਟਿਕਾਣੇ ’ਤੇ ਛਾਪੇਮਾਰੀ ਕੀਤੀ ਗਈ ਤੇ ਲੱਖਾਂ ਰੁਪਏ ਬਰਾਮਦ ਕੀਤੇ। ਇਹ ਕਾਰਵਾਈ ਦੋ ਸਾਲ ਪਹਿਲਾਂ ਫੜੀ ਡਰੱਗਜ਼ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਗਈ ਸੀ।

ਬੀਐਸਐਫ:

ਕੇਂਦਰ ਦੀ ਤੀਜੀ ਏਜੰਸੀ ਬਾਰਡਰ ਸਕਿਓਰਟੀ ਫੋਰਸ (ਬੀਐਸਐਫ) (BSF) ਦਾ ਮੁੱਦਾ ਵੀ ਸੂਬੇ ਵਿੱਚ ਚੋਣ ਵਰ੍ਹੇ ਦਾ ਵੱਡਾ ਮੁੱਦਾ ਬਣਿਆ ਰਿਹਾ। ਕੇਂਦਰ ਨੇ ਕੁਝ ਸੂਬਿਆਂ ਦੀਆਂ ਕੌਮਾਂਤਰੀ ਸਰਹੱਦਾਂ ’ਤੇ ਤਾਇਨਾਤ ਬੀਐਸਐਫ ਦੇ ਦਾਇਰੇ ਵਿੱਚ ਫੇਰਬਦਲ ਕੀਤਾ। ਇਸ ਤਹਿਤ ਪੰਜਾਬ ਵਿੱਚ ਬੀਐਸਐਫ ਦਾ ਦਾਇਰਾ ਵਧਾ ਦਿੱਤਾ ਗਿਆ। ਪਹਿਲਾਂ ਇਹ ਏਜੰਸੀ ਸਰਹੱਦ ਤੋਂ 15 ਕਿਲੋਮੀਟਰ ਅੰਦਰ ਪੰਜਾਬ ਵੱਲ ਚੌਕਸੀ ਕਰ ਸਕਦੀ ਸੀ ਤੇ ਤਲਾਸ਼ੀ ਲੈ ਸਕਦੀ ਸੀ।

ਇਸ ਤਹਿਤ ਜੇਕਰ ਕੋਈ ਇਤਰਾਜਯੋਗ ਸਮਾਨ ਜਾਂ ਵਿਅਕਤੀ ਮਿਲਦਾ ਤਾਂ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੰਦੀ ਸੀ। ਕੇਂਦਰ ਨੇ ਬੀਐਸਐਫ ਦਾ ਦਾਇਰਾ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੇ ਨਾਲ ਹੀ ਅਖਤਿਆਰ ਦੇ ਦਿੱਤੇ ਕਿ ਉਹ ਕਿਸੇ ਦੀ ਤਲਾਸ਼ੀ ਵੀ ਲੈ ਸਕਦੀ ਹੈ ਤੇ ਆਪ ਹੀ ਗਿਰਫਤਾਰ ਕਰ ਸਕਦੀ ਹੈ ਤੇ ਨਾਲ ਹੀ ਮਾਮਲਾ ਵੀ ਦਰਜ ਕਰ ਸਕਦੀ ਹੈ।

ਬੀਐਸਐਫ ਦਾ ਦਾਇਰਾ ਵਧਾਉਣ ਦਾ ਮੁੱਦਾ ਵੱਡਾ ਰੂਪ ਲੈ ਗਿਆ ਤੇ ਪੰਜਾਬ ਦੀਆਂ ਸਾਰੀਆਂ ਧਿਰਾਂ ਨੇ ਇਸ ਨੂੰ ਸੂਬੇ ਦੇ ਅਖਤਿਆਰਾਂ ਵਿੱਚ ਦਖ਼ਲ ਕਰਾਰ ਦੇ ਕੇ ਚੋਣਾਂ ਵਿੱਚ ਕੇਂਦਰੀ ਏਜੰਸੀ ਬੀਐਸਐਫ ਦਾ ਆਪਣੇ ਹੱਕ ਵਿੱਚ ਇਸਤੇਮਾਲ ਕਰਨ ਦਾ ਇਲਜਾਮ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਲਗਾਇਆ। ਇਹੋ ਨਹੀਂ ਇਸ ਕਾਰਵਾਈ ਵਿਰੁੱਧ ਸਾਰੀਆਂ ਧਿਰਾਂ ਨੇ ਮਿਲ ਕੇ ਪੰਜਾਬ ਵਿਧਾਨ ਸਭਾ ਵਿੱਚ ਮਤਾ ਵੀ ਪਾਸ ਕਰ ਦਿੱਤਾ ਸੀ ਪਰ ਅਜੇ ਤੱਕ ਇਹ ਮਾਮਲਾ ਜਿਉਂ ਤਾ ਤਿਉਂ ਬਣਿਆ ਹੋਇਆ ਹੈ। ਕੇਂਦਰੀ ਏਜੰਸੀਆਂ ਦੀ ਪੰਜਾਬ ਵਿੱਚ ਚੋਣ ਵਰ੍ਹੇ ਦੌਰਾਨ ਰਹੀਆਂ ਕਾਰਵਾਈਆਂ ਰਾਜਨੀਤਕ ਰੰਗਤ ਲੈ ਗਈਆਂ ਤੇ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਵਿਚਾਰ ਵੀ ਰੱਖੇ।

ਐਨਆਈਏ:

ਐਨਆਈਏ ਵੀ ਪੰਜਾਬ ਵਿੱਚ ਪੁੱਜ ਗਈ। ਲੁਧਿਆਣਾ ਕੋਰਟ ਬੰਬ ਬਲਾਸਟ ਹੋਇਆ ਤਾਂ ਪੰਜਾਬ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਕਿ ਇਸ ਧਮਾਕੇ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਏ ਹਨ। ਇਸੇ ਦੌਰਾਨ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਵੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਪਠਾਨਕੋਟ ਏਅਰਬੇਸ ਲਾਗੇ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਵੀ ਐਨਆਈਏ ਨੇ ਜਾਂਚ ਸ਼ੁਰੂ ਕੀਤੀ ਤੇ ਨਾਲ ਹੀ ਅਜਨਾਲਾ ਵਿਖੇ ਟੈਂਕਰ ਧਮਾਕੇ ਅਤੇ ਲੁਧਿਆਣਾ ਤੋਂ ਇੱਕ ਨੌਜਵਾਨ ਨੂੰ ਗਿਰਫਤਾਰ ਕਰਨ ਦੇ ਮਾਮਲਿਆਂ ਵਿੱਚ ਵੀ ਐਨਾਈਏ ਨੇ ਜਾਂਚ ਸੰਭਾਲੀ।

ਕਾਂਗਰਸ:

ਕਾੰਗਰਸ ਦੇ ਕੌਮੀ ਬੁਲਾਰਿਆਂ ਨੇ ਇਨ੍ਹਾਂ ਕਾਰਵਾਈਆਂ ਨੂੰ ਰਾਜਨੀਤੀ ਤੋਂ ਪ੍ਰੇਰਤ ਬਦਲਾਖੋਰੀ ਦੀ ਕਾਰਵਾਈ ਦੱਸਿਆ। ਅਲਕਾ ਲਾਂਬਾ, ਰਣਦੀਪ ਸੁਰਜੇਵਾਲਾ ਤੇ ਹਰੀਸ਼ ਚੌਧਰੀ ਦਾ ਕਹਿਣਾ ਸੀ ਕਿ ਜਦੋਂ ਵੀ ਕਿਸੇ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ, ਕੇਂਦਰ ਦੀ ਭਾਜਪਾ ਸਰਕਾਰ ਉਥੇ-ਉਥੇ ਹੀ ਕਾਰਵਾਈ ਕਰਦੀ ਹੈ। ਕਾਂਗਰਸੀ ਆਗੂਆਂ ਨੇ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਪਹਿਲਾਂ ਈਡੀ ਦੀ ਕਾਰਵਾਈ ਦਾ ਹਵਾਲਾ ਵੀ ਦਿੱਤਾ ਤੇ ਪੰਜਾਬ ਵਿੱਚ ਈਡੀ ਦੀ ਕਾਰਵਾਈ ਬਾਰੇ ਕਿਹਾ ਕਿ ਚੰਨੀ ਦਾ ਉਸ ਪੈਸੇ ਨਾਲ ਕੋਈ ਲੈਣ ਦੇਣ ਨਹੀਂ ਹੈ, ਜਿਹੜਾ ਭੁਪਿੰਦਰ ਹਨੀ ਦੇ ਘਰੋਂ ਫੜਿਆ।

ਭਾਜਪਾ:

ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸ਼ੇਖਾਵਤ, ਹਰਦੀਪ ਪੁਰੀ ਤੇ ਹੋਰ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਏਜੰਸੀਆਂ ਆਪਣਾ ਕੰਮ ਕਰਦੀਆਂ ਹਨ ਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਤ ਕਾਰਵਾਈ ਕਹਿਣਾ ਗਲਤ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਇਹ ਹੈ ਕਿ ਭੁਪਿੰਦਰ ਹਨੀ ਦੀ ਸੀਐਮ ਚੰਨੀ ਨਾਲ ਨੇੜਤਾ ਹੈ ਤੇ ਉਸੇ ਦੀ ਸ਼ਹਿ ’ਤੇ ਮਾਈਨਿੰਗ ਹੋਈ ਤੇ ਜਾਂਚ ਕਿਉਂ ਨਾ ਹੋਵੇ, ਆਖਰ ਇੰਨਾ ਪੈਸਾ ਕਿੱਥੋਂ ਆਇਆ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਚੋਣਾਂ ਦਾ ਮਤਲਬ ਇਹ ਨਹੀਂ ਹੈ ਕਿ ਗਲਤ ਕਾਰਵਾਈਆਂ ਜਾਰੀ ਰਹਿਣ ਤੇ ਏਜੰਸੀਆਂ ਕੰਮ ਨਾ ਕਰਨ।

ਆਮ ਆਦਮੀ ਪਾਰਟੀ:

ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੇ ਵੱਡਾ ਸੁਆਲ ਕੀਤਾ ਕਿ ਆਖਰ ਚੰਨੀ ਦੇ ਰਿਸ਼ਤੇਦਾਰ ਕੋਲ ਇੰਨੇ ਪੈਸੇ ਕਿੱਥੋਂ ਆਏ। ਉਨ੍ਹਾਂ ਸਿੱਧਾ ਦੋਸ਼ ਲਗਾਇਆ ਸੀ ਕਿ ਚੰਨੀ ਨਾਲ ਨਜਦੀਕੀ ਹੋਣ ਕਾਰਨ ਹੀ ਭੁਪਿੰਦਰ ਹਨੀ ਅਜਿਹੇ ਕੰਮ ਕਰਦਾ ਰਿਹਾ ਤੇ ਜੇਕਰ ਚਾਰ ਮਹੀਨਿਆਂ ਵਿੱਚ ਇੰਨਾ ਪੈਸਾ ਕਮਾਇਆ ਤਾਂ ਜੇਕਰ ਪੰਜ ਸਾਲ ਮਿਲਦੇ ਤਾਂ ਕਮਾਈ ਦਾ ਕੋਈ ਹਿਸਾਬ ਨਹੀਂ ਸੀ ਰਹਿਣਾ।

ਪੀਐਲਸੀ:

ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆਏ ਹਨ ਕਿ ਬੀਐਸਐਫ ਦਾ ਦਾਇਰਾ ਵਧਾਉਣਾ ਸਹੀ ਹੈ, ਕਿਉਂਕਿ ਸਰਹੱਦੀ ਸੂਬਾ ਹੋਣ ਕਰਕੇ ਇਥੇ ਚੌਕਸੀ ਦੀ ਵਧੇਰੇ ਲੋੜ ਹੈ। ਉਨ੍ਹਾਂ ਕੇਂਦਰ ਦੀ ਇਸ ਕਾਰਵਾਈ ਨੂੰ ਸਹੀ ਠਹਿਰਾਇਆ। ਇਸ ਤੋਂ ਇਲਾਵਾ ਉਨ੍ਹਾਂ ਭੁਪਿੰਦਰ ਹਨੀ ਦੇ ਘਰ ਈਡੀ ਦੀ ਛਾਪੇਮਾਰੀ ਬਾਰੇ ਵੀ ਬਿਆਨ ਦਿੱਤਾ ਕਿ ਈਡੀ ਉਨ੍ਹਾਂ ਨੂੰ ਰਿਪੋਰਟ ਨਹੀਂ ਕਰਦੀ ਪਰ ਮਾਈਨਿੰਗ ਕਰਨ ਵਾਲੇ ਜਿਹੜੇ ਆਗੂਆਂ ਦੇ ਨਾਮ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਸੌਂਪੇ ਸੀ, ਉਨ੍ਹਾਂ ਵਿੱਚ ਚੰਨੀ ਦਾ ਨਾਮ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:Punjab Assembly Election 2022: ਵੋਟਾਂ ਦੌਰਾਨ ਰਾਜਨੀਤਕ ਪਾਰਟੀਆਂ ਦੀ ਪਹਿਲੀ ਪਸੰਦ ਬਣੇ ਫ਼ਿਲਮੀ ਤੇ ਖੇਡ ਜਗਤ ਦੇ ਸਿਤਾਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.