ETV Bharat / city

ਕਿਵੇਂ ਹੋਇਆ ਮੂਸੇਵਾਲਾ ਦਾ ਕਤਲ ? ਜਾਣੋ A to Z ਸਭ ਕੁਝ ! - ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀਆਂ

ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਏਡੀਜੀਪੀ ਨੇ ਅਹਿਮ ਖੁਲਾਸੇ ਕੀਤੇ ਤੇ ਦੱਸਿਆ ਕਿ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਰਚੀ ਗਈ ਸੀ।

ਕਿਵੇਂ ਹੋਇਆ ਮੂਸੇਵਾਲਾ ਦਾ ਕਤਲ
ਕਿਵੇਂ ਹੋਇਆ ਮੂਸੇਵਾਲਾ ਦਾ ਕਤਲ
author img

By

Published : Jun 7, 2022, 6:56 PM IST

Updated : Jun 7, 2022, 7:21 PM IST

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਏਡੀਜੀਪੀ ਨੇ ਅਹਿਮ ਖੁਲਾਸੇ ਕੀਤੇ ਤੇ ਦੱਸਿਆ ਕਿ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਰਚੀ ਗਈ ਸੀ। ਜਿਸ ਤਹਿਤ 5ਵੇਂ ਮੁਲਜ਼ਮ ਪ੍ਰਭਦੀਪ ਸਿੱਧੂ ਉਰਫ਼ ਪੱਬੀ ਨੇ ਜਨਵਰੀ 2022 ਵਿੱਚ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਹਰਿਆਣਾ ਤੋਂ ਪੰਜਾਬ ਵਿੱਚ ਪਨਾਹ ਦਿੱਤੀ ਸੀ।

ਉਨ੍ਹਾਂ ਰਾਹੀਂ ਸਿੱਧੂ ਮੂਸੇਵਾਲਾ ਦੇ ਘਰ ਅਤੇ ਆਸ-ਪਾਸ ਦੇ ਇਲਾਕਿਆਂ ਦੀ ਰੇਕੀ ਵੀ ਕਰਵਾਈ ਸੀ, ਜਦੋਂ ਕਿ ਮੋਨੂੰ ਡੋਗਰ ਨੇ ਇਹ ਜਾਣਕਾਰੀ ਦਿੱਤੀ ਸੀ 2 ਨਿਸ਼ਾਨੇਬਾਜ਼ਾਂ ਤੇ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਇਸ ਕਤਲ ਨੂੰ ਅੰਜ਼ਾਮ ਦੇਣ ਲਈ ਨਿਸ਼ਾਨੇਬਾਜ਼ਾਂ ਦੀ ਟੀਮ ਨੂੰ ਇਕੱਠਾ ਕਰਨ ਵਿੱਚ ਮਦਦ ਕੀਤੀ।

ਇਸ ਤੋਂ ਇਲਾਵਾ ਕਤਲ ਵਾਲੇ ਦਿਨ ਕਾਲਾਂਵਾਲੀ ਸਿਰਸਾ ਦੇ ਸੰਦੀਪ ਕੇਕੜਾ ਨੇ ਪੂਰੀ ਰੇਕੀ ਕੀਤੀ। ਉਸ ਨੇ ਸ਼ਾਰਪ ਸ਼ੂਟਰਾਂ ਨੂੰ ਦੱਸਿਆ ਕਿ ਮੂਸੇਵਾਲਾ ਇੱਕ ਬੰਦੂਕਧਾਰੀ ਦੇ ਨਾਲ ਨਹੀਂ ਸੀ ਅਤੇ ਬਿਨਾਂ ਬੁਲੇਟ ਪਰੂਫ ਗੱਡੀ ਦੇ ਚਲਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ

ਮਨਪ੍ਰੀਤ ਮੰਨਾ ਨੇ ਕੀ ਨਿਭਾਈ ਸੀ ਭੂਮਿਕਾ ?: ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਮੁਲਜ਼ਮਾਂ ਨੂੰ ਕਾਰ ਮੁਹੱਈਆ ਕਰਵਾਈ ਗਈ ਸੀ। ਉਸਨੇ ਆਪਣੀ ਕੋਰੋਲਾ ਕਾਰ ਮਨਪ੍ਰੀਤ ਭਾਊ ਨੂੰ ਦਿੱਤੀ ਸੀ ਜਿਸ ਦੀ ਵਰਤੋਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ 'ਚ ਕੀਤੀ ਸੀ।

ਸੰਦੀਪ ਕੇਕੜਾ: ਸੰਦੀਪ ਕੇਕੜਾ ਵੱਲੋਂ ਲੰਮੇ ਸਮੇਂ ਤੋਂ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਕਹਿਣ 'ਤੇ ਕੇਕੜਾ ਮੂਸੇਵਾਲਾ ਦਾ ਪਿੱਛਾ ਕਰਦਾ ਸੀ। ਕੇਕੜੇ ਨੇ ਪਹਿਲਾਂ ਮੂਸੇਵਾਲਾ ਨਾਲ ਸੈਲਫੀ ਵੀ ਲਈ। ਫਿਰ ਸ਼ਾਰਪ ਸ਼ੂਟਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਕੇਕੜੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਗਾਇਕ ਬਿਨਾਂ ਗੰਨਮੈਨ ਦੇ ਜਾ ਰਿਹਾ ਹੈ ਅਤੇ ਥਾਰ ਵਿੱਚ ਤਿੰਨ ਵਿਅਕਤੀ ਬੈਠੇ ਹਨ। ਮੁਲਜ਼ਮ ਵੱਲੋ ਇਹ ਵੀ ਦੱਸਿਆ ਗਿਆ ਕਿ ਮੂਸੇਵਾਲਾ ਬੁਲਟ ਪਰੂਫ ਕਾਰ ਤੋਂ ਬਿਨਾਂ ਥਾਰ ਵਿੱਚ ਨਿਕਲਿਆ ਹੈ।

ਪ੍ਰਭਦੀਪ ਪੱਬੀ: ਪ੍ਰਭਦੀਪ ਸਿੰਘ ਪੱਬੀ ਨੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ 2022 ਵਿੱਚ ਹਰਿਆਣਾ ਤੋਂ ਆਏ ਸਨ। ਦੋਵਾਂ ਨੇ ਮੂਸੇਵਾਲਾ ਦੇ ਘਰ ਅਤੇ ਆਲੇ-ਦੁਆਲੇ ਦੀਆਂ ਸੜਕਾਂ ਦੀ ਰੇਕੀ ਵੀ ਕੀਤੀ ਸੀ।

ਮੋਨੂੰ ਬਰਾੜ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮੋਨੂੰ ਬਰਾੜ ਨੇ ਗੋਲਡੀ ਬਰਾਰ ਦੇ ਕਹਿਣ ਤੇ 2 ਸੂਟਰ ਮੁਹੱਈਆ ਕਰਵਾਏ ਸਨ ਤੇ ਨਿਸ਼ਾਨੇਬਾਜ਼ਾਂ ਦੀ ਟੀਮ ਬਣਾਉਣ ਵਿੱਚ ਮਦਦ ਕੀਤੀ ਸੀ, ਇਸ ਤੋਂ ਬਾਅਦ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।

ਪਵਨ ਬਿਸ਼ਨੋਈ ਤੇ ਨਸੀਬ: ਪਵਨ ਬਿਸ਼ਨੋਈ ਤੇ ਨਸੀਬ ਵੀ ਇਸ ਕਤਲ ਵਿੱਚ ਸ਼ਾਮਲ ਸਨ, ਇਨ੍ਹਾਂ ਨੇ ਦੋਵਾਂ ਨੂੰ ਬੋਲੈਰੋ ਗੱਡੀ ਵਿੱਚ ਨਾਲ ਲੈ ਕੇ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦਾ ਕਤਲ ਕਰ ਦਿੱਤਾ, ਤੇ ਸ਼ਾਰਪ ਸੂਟਰਾਂ ਨੰ ਲਕਾਉਣ ਵਿੱਚ ਮਦਦ ਕੀਤੀ ਸੀ।

ਸਾਰਜ ਮਿੰਟੂ: ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਮੁਲਜ਼ਮਾਂ ਨੂੰ ਕਾਰ ਮੁਹੱਈਆ ਕਰਵਾਈ ਗਈ ਸੀ। ਉਸ ਨੇ ਇਹ ਕੋਰੋਲਾ ਕਾਰ 2 ਬਦਮਾਸ਼ਾਂ ਦੇ ਸਾਹਮਣੇ ਮਨਪ੍ਰੀਤ ਨੂੰ ਦੇ ਦਿੱਤੀ, ਇਹ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਹਨ। ਸਾਰਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਹੈ।

ਹੁਣ ਤੱਕ ਪੁਲਿਸ ਨੇ 8 ਸ਼ੱਕੀ ਗੈਂਗਸਟਰਾਂ ਨੂੰ ਫੜ੍ਹ ਲਿਆ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਮੂਸੇਵਾਲਾ ਦੇ ਕਾਤਲਾਂ ਦੀ ਭਾਲ ਜਾਰੀ ਹੈ, ਜਿਸ ਤਹਿਤ ਪੁਲਿਸ ਨੇ ਹੁਣ ਤੱਕ ਕੁੱਝ 8 ਸ਼ੱਕੀ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚ ਮਨਪ੍ਰੀਤ ਭਾਊ, ਸਾਰਜ ਮਿੰਟੂ ਵਾਸੀ ਅੰਮ੍ਰਿਤਸਰ, ਪ੍ਰਭਦੀਪ ਸਿੰਘ ਪੱਬੀ ਵਾਸੀ ਤਖ਼ਤਮਾਲ ਕਾਲਾਂਵਾਲੀ ਹਰਿਆਣਾ, ਮੋਨੂੰ ਡਾਗਰ ਵਾਸੀ ਰੇਵਾਲੀ ਜ਼ਿਲ੍ਹਾ ਸੋਨੀਪਤ ਹਰਿਆਣਾ, ਪਵਨ ਬਿਸ਼ਨੋਈ ਵਾਸੀ ਫਤਿਹਾਬਾਦ ਹਰਿਆਣਾ, ਨਸੀਬ ਵਾਸੀ ਫਤਿਹਾਬਾਦ ਹਰਿਆਣਾ ਅਤੇ ਸੰਦੀਪ ਸਿੰਘ ਉਰਫ਼ ਕੇਕੜਾ ਵਾਸੀ ਕਾਲਾਂਵਾਲੀ ਮੰਡੀ ਜ਼ਿਲ੍ਹਾ ਸਿਰਸਾ ਹਰਿਆਣਾ ਸ਼ਾਮਲ ਹਨ।

ਕੇਕੜਾ ਦਾ 11 ਤੇ ਮੰਨਾ ਦਾ 9 ਦਿਨ ਦਾ ਮਿਲਿਆ ਰਿਮਾਂਡ: ਮੁਲਜ਼ਮ ਵੱਲੋਂ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਮੂਸੇਵਾਲਾ ਨੂੰ ਮਿਲਕੇ ਉਸ ਨਾਲ ਸੰਦੀਪ ਕੇਕੜਾ ਵੱਲੋਂ ਸੈਲਫੀ ਵੀ ਲਈ ਗਈ ਸੀ। ਮੁਲਜ਼ਮ ਵੱਲੋਂ ਸ਼ਾਰਪ ਸ਼ੂਟਰਾਂ ਦੀ ਮਦਦ ਕੀਤੀ ਗਈ ਸੀ। ਪਿਛਲੇ ਦਿਨ੍ਹੀਂ ਸੰਦੀਪ ਕੇਕੜਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਦਾ ਪਿਛਲਾ ਅਪਰਾਧਿਕ ਰਿਕਾਰਡ ਦੱਸਿਆ ਜਾ ਰਿਹਾ ਹੈ।

ਮਹਾਰਾਸ਼ਟਰ ਨਾਲ ਜੁੜੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਲਿੰਕ:- ਮੂਸੇਵਾਲਾ ਕਤਲਕਾਂਡ ਦੇ ਲਿੰਕ ਮਹਾਰਾਸ਼ਟਰ ਦੇ ਖੁੰਖਾਰ ਗੈਂਗਸਟਰ ਅਰੁਣ ਗਵਲੀ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਪੰਜਾਬ ਚ ਜਿਨ੍ਹਾਂ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ ਚ ਇੱਕ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਵੀ ਹੈ, ਜੋ ਕਿ ਖੁੰਖਾਰ ਗੈਂਗਸਟਰ ਅਰੁਣ ਗਵਲੀ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਜੋ ਕਿ ਮਹਾਰਾਸ਼ਟਰ ਦੇ ਪੁਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਸ ਸਮੇਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਨ੍ਹਾਂ ਹਮਲਾਵਾਰਾਂ ’ਚ ਸੰਤੋਸ਼ ਯਾਧਵ ਵੀ ਸ਼ਾਮਲ ਸੀ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਤੋਸ਼ ਜਾਧਵ ਨੂੰ ਖਾਸਤੌਰ ’ਤੇ ਮੁੰਬਈ ਤੋਂ ਪੰਜਾਬ ਬੁਲਾਇਆ ਗਿਆ ਸੀ। ਉਸਦੇ ਨਾਲ ਹੀ ਮਹਾਰਾਸ਼ਟਰ ਦਾ ਹੀ ਸੌਰਭ ਮਹਾਕਾਲ ਆਇਆ ਸੀ। ਦੱਸ ਦਈਏ ਕਿ ਗਵਲੀ ਇਸ ਸਮੇਂ ਮਹਾਰਾਸ਼ਟਰ ਦੀ ਜੇਲ੍ਹ ਚ ਬੰਦ ਹੈ। ਫਿਲਹਾਲ ਪੰਜਾਬ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਦੇ ਨਾਲ ਇਨਪੁੱਟ ਸ਼ੇਅਰ ਕੀਤੇ ਹਨ। ਨਾਲ ਹੀ ਪੰਜਾਬ ਪੁਲਿਸ ਨੇ ਮੁੰਬਈ ਪੁਲਿਸ ਤੋਂ ਸਹਿਯੋਗ ਮੰਗਿਆ ਹੈ।

ਇਹ ਵੀ ਪੜੋ:-ਸਿੱਧੂ ਮੂਸੇਵਾਲਾ ਕਤਲ ਮਾਮਲਾ: 8 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

Last Updated : Jun 7, 2022, 7:21 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.