ਚੰਡੀਗੜ੍ਹ: ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰ ਤੜਕਸਾਰ ਪੰਜਾਬ ਪੁਲਿਸ ਦੀ ਟੀਮ ਦਿੱਲੀ ਚ ਬੱਗਾ ਦੇ ਘਰ ਪਹੁੰਚੀ ਸੀ ਜਿੱਥੇ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ। ਪੰਜਾਬ ਪੁਲਿਸ ਦੇ ਕਰੀਬ 50 ਜਵਾਨ ਪਹੁੰਚੇ ਸੀ। ਇਸ ਸਬੰਧੀ ਜਾਣਕਾਰੀ ਬੀਜੇਪੀ ਆਗੂਆਂ ਨੇ ਟਵੀਟ ਕਰ ਦਿੱਤੀ ਹੈ।
ਬੀਜੇਪੀ ਆਗੂਆਂ ਨੇ ਕੀਤਾ ਟਵੀਟ: ਇਸ ਮਾਮਲੇ ਸਬੰਧੀ ਬੀਜੇਪੀ ਆਗੂ ਕਪਿਲ ਮਿਸ਼ਰਾ ਨੇ ਟਵੀਟ ਕਰ ਕਿਹਾ ਕਿ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਦੇ 50 ਜਵਾਨ ਘਰ ਤੋਂ ਗ੍ਰਿਫਤਾਰ ਕਰਕੇ ਲੈ ਗਏ। ਉਨ੍ਹਾਂ ਅੱਗੇ ਕਿਹਾ ਕਿ ਤਜਿੰਦਰਪਾਲ ਬੱਗਾ ਇੱਕ ਸੱਚੇ ਸਰਦਾਰ ਹੈ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਡਰਾਇਆ ਨਹੀਂ ਜਾ ਸਕਦਾ ਹੈ ਨਾ ਹੀ ਕਮਜੋਰ ਕੀਤਾ ਜਾ ਸਕਦਾ ਹੈ। ਇੱਕ ਸੱਚੇ ਸਰਦਾਰ ਤੋਂ ਇੰਨ੍ਹਾਂ ਡਰ ਕਿਉਂ?
ਇਨ੍ਹਾਂ ਤੋਂ ਇਲਾਵਾ ਬੀਜੇਪੀ ਆਗੂ ਅਰੁਣ ਯਾਦਵ ਨੇ ਕਿਹਾ ਕਿ ਤਜਿੰਦਰਪਾਲ ਬੱਗਾ ਤੋਂ ਕੇਜਰੀਵਾਲ ਡਰ ਗਿਆ ਹੈ। ਹੁਣ ਕਾਇਰ ਕੇਜਰੀਵਾਲ ਪੰਜਾਬ ਪੁਲਿਸ ਦਾ ਸਹਾਰਾ ਲੈ ਰਿਹਾ ਹੈ। ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਕ੍ਰਿਪਾ ਇਸ ਮਾਮਲੇ ਨੂੰ ਨੋਟਿਸ ਚ ਲੈ ਕੇ ਆਉਣ।
-
तजिंदर बग्गा एक सच्चा सरदार है
— Kapil Mishra (@KapilMishra_IND) May 6, 2022 " class="align-text-top noRightClick twitterSection" data="
अरविंद केजरीवाल एक सच्चे सरदार से डर गए@TajinderBagga pic.twitter.com/IjcLfuk6p2
">तजिंदर बग्गा एक सच्चा सरदार है
— Kapil Mishra (@KapilMishra_IND) May 6, 2022
अरविंद केजरीवाल एक सच्चे सरदार से डर गए@TajinderBagga pic.twitter.com/IjcLfuk6p2तजिंदर बग्गा एक सच्चा सरदार है
— Kapil Mishra (@KapilMishra_IND) May 6, 2022
अरविंद केजरीवाल एक सच्चे सरदार से डर गए@TajinderBagga pic.twitter.com/IjcLfuk6p2
ਮੁਹਾਲੀ ਚ ਦਰਜ ਹੈ ਮਾਮਲਾ: ਦੱਸ ਦਈਏ ਕਿ ਤਜਿੰਦਰਪਾਲ ਬੱਗਾ ਦਿੱਲੀ ਤੋਂ ਬੀਜੇਪੀ ਆਗੂ ਹਨ। ਬੀਜੇਪੀ ਆਗੂ ਤਜਿੰਦਰਪਾਲ ਬੱਗਾ ਦੇ ਖਿਲਾਫ ਮੁਹਾਲੀ ਵਿਖੇ ਐਫਆਈਆਰ ਦਰਜ ਹੈ। ਇਨ੍ਹਾਂ ਦੇ ਖਿਲਾਫ ਭੜਕਾਉ ਟਵੀਟ ਕਰਨ ਦਾ ਇਲਜ਼ਾਮ ਹੈ।
ਕੀ ਹੈ ਪੂਰਾ ਮਾਮਲਾ: ਦੱਸ ਦਈਏ ਕਿ ਤਜਿੰਦਰਪਾਲ ਬੱਗਾ ’ਤੇ ਭੜਕਾਊ ਟਵੀਟ ਕਰਨ ਦੇ ਇਲਜ਼ਾਮ ਹਨ। ਇਸ ਤੋਂ ਇਲਾਵਾ ਇੰਨ੍ਹਾਂ ’ਤੇ ਅਪਰਾਧਿਕ ਧਕਮੀ ਦੇਣ ਦਾ ਵੀ ਇਲਜ਼ਾਮ ਹੈ। ਇਨ੍ਹਾਂ ਇਲਜ਼ਾਮਾਂ ਦੇ ਚੱਲਦੇ ਤਜਿੰਦਰਪਾਲ ਬੱਗਾ ਦੇ ਖਿਲਾਫ 1 ਅਪ੍ਰੈਲ ਨੂੰ ਮੁਹਾਲੀ ਦੇ ਪੰਜਾਬ ਸਟੇਟ ਸਾਈਬਰ ਕ੍ਰਾਈਮ ਥਾਣੇ ’ਚ ਐਫਆਈਆਰ ਦਰਜ ਹੋਈ ਸੀ। ਇਹ ਮਾਮਲਾ ਧਾਰਾ 153-ਏ, 505 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਤਜਿੰਦਰਪਾਲ ਬੱਗਾ ਨੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਫਿਲਮ ਕਸ਼ਮੀਰ ਫਾਈਲਜ਼ ’ਤੇ ਦਿੱਤੇ ਬਿਆਨ ਦੇ ਖਿਲਾਫ ਟਿੱਪਣੀ ਕੀਤੀ ਸੀ।
ਕੌਣ ਹਨ ਤਜਿੰਦਰਪਾਲ ਬੱਗਾ: ਦੱਸ ਦਈਏ ਕਿ ਤਜਿੰਦਰਪਾਲ ਬੱਗਾ ਦਿੱਲੀ ਤੋਂ ਬੀਜੇਪੀ ਦੇ ਬੁਲਾਰੇ ਹਨ। ਨਾਲ ਹੀ ਬੀਜੇਪੀ ਯੁਵਾ ਮੋਰਚਾ ਦੇ ਕੌਮੀ ਸਕੱਤਰ ਵੀ ਹਨ। ਇਨ੍ਹਾਂ ਨੇ ਸਾਲ 2020 ਚ ਹਰੀ ਨਗਰ ਤੋਂ ਵਿਧਾਨਸਭਾ ਚੋਣ ਲੜੇ ਸੀ। ਤਜਿੰਦਰਪਾਲ ਬੱਗਾ ਅਕਸਰ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਤਲਖ ਟਿੱਪਣੀਆਂ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜਿਸ ਸਮੇਂ ਅਰਵਿੰਦਰ ਕੇਜਰੀਵਾਲ ਦੇ ਘਰ ਬਾਹਰ ਪ੍ਰਦਰਸ਼ਨ ਹੋਇਆ ਸੀ ਤਾਂ ਉਸ ਚ ਵੀ ਤਜਿੰਦਰਪਾਲ ਬੱਗਾ ਸ਼ਾਮਲ ਸੀ।
ਇਹ ਵੀ ਪੜੋ: ਪ੍ਰੀਪੇਡ ਮੀਟਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਜਾਰੀ