ETV Bharat / city

'ਫੀਸ ਨਾ ਜਮ੍ਹਾ ਕਰਵਾਉਣ 'ਤੇ ਸਕੂਲ ਤੋਂ ਨਹੀਂ ਕੱਢਿਆ ਜਾਵੇਗਾ' - school fees issue

ਲੌਕਡਾਊਨ ਦੌਰਾਨ ਚੰਡੀਗੜ੍ਹ ਦੇ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਫੀਸ ਦੇ ਲਏ ਜਾਣ 'ਤੇ ਹਾਈ ਕੋਰਟ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਫੀਸਾਂ ਜਮ੍ਹਾ ਕਰਵਾਉਣ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਸਬੰਧੀ ਹਾਈਕੋਰਟ ਨੇ ਫੈਸਲਾ ਦਿੱਤਾ ਹੈ ਕਿ ਜੇ ਕਿਸੇ ਵੀ ਬੱਚੇ ਦੇ ਮਾਪੇ ਬੱਚੇ ਦੀ ਫੀਸ ਨਹੀਂ ਭਰ ਸਕਦੇ ਤਾਂ ਕੋਈ ਵੀ ਸਕੂਲ ਉਸ ਬੱਚੇ ਨੂੰ ਕੱਢ ਨਹੀਂ ਸਕਦਾ।

punjab haryana highcourt school cant deny education
ਸਕੂਲ ਦੀ ਫੀਸ ਨਾ ਜਮਾਂ ਕਰਵਾਉਣ 'ਤੇ ਬਚਿਆ ਨੂੰ ਨਹੀਂ ਕੱਢਿਆ ਜਾਵੇਗਾ
author img

By

Published : Jun 4, 2020, 3:28 PM IST

ਚੰਡੀਗੜ੍ਹ: ਲੌਕਡਾਊਨ ਦੌਰਾਨ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਫੀਸਾਂ ਲਏ ਜਾਣ 'ਤੇ ਹਾਈ ਕੋਰਟ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਫੀਸਾਂ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਫੈਸਲਾ ਕੀਤਾ ਗਿਆ ਕਿ ਜੇ ਕਿਸੇ ਵੀ ਬੱਚੇ ਦੇ ਮਾਪੇ ਵਿਦਿਆਰਥੀ ਦੀ ਫੀਸ ਨਹੀਂ ਦੇ ਸਕਦੇ ਤਾਂ ਕੋਈ ਵੀ ਸਕੂਲ ਉਸ ਬੱਚੇ ਨੂੰ ਕੱਢ ਨਹੀਂ ਸਕਦਾ।

'ਫੀਸ ਨਾ ਜਮ੍ਹਾ ਕਰਵਾਉਣ 'ਤੇ ਸਕੂਲ ਤੋਂ ਨਹੀਂ ਕੱਢਿਆ ਜਾਵੇਗਾ'

ਪਟੀਸ਼ਨਕਰਤਾ ਵਕੀਲ ਪੰਕਜ ਚਾਂਦ ਗੋਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਸਕੂਲਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ, ਕਿਉਂਕਿ ਸਕੂਲ ਕਰਫਿਊ ਦੌਰਾਨ ਬੱਚਿਆਂ ਦੀ ਸਕੂਲ ਫੀਸ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਉਸ ਪਟੀਸ਼ਨ ਦੀ ਮੰਗਲਵਾਰ ਨੂੰ ਸੁਣਵਾਈ ਹੋਈ ਜਿਸ 'ਤੇ ਜਸਟਿਸ ਝਾਅ ਨੇ ਧਾਰਾ 4 ਦੇ ਮੁਤਾਬਕ ਇਹ ਫੈਸਲਾ ਸੁਣਾਇਆ ਕਿ ਕਿਸੇ ਵੀ ਵਿਦਿਆਰਥੀ ਦੇ ਮਾਪਿਆਂ ਤੋਂ ਫੀਸ ਲਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ ਤੇ ਨਾਂ ਹੀ ਉਸ ਬਚੇ ਨੂੰ ਸਕੂਲ ਚੋਂ ਕੱਢਿਆ ਜਾਵੇਗਾ।

ਪੰਕਜ ਚਾਂਦ ਗੋਟੀਆ ਨੇ ਕਿਹਾ ਕਿ ਕੋਰੋਨਾ ਕਾਰਨ ਦੇਸ਼ ਦੀ ਇਸ ਬਣੀ ਸਥਿਤੀ 'ਚ ਕਿਸੇ ਵੀ ਮਾਪੇ ਕੋਲ ਬਚਿਆਂ ਦੀ ਫੀਸ ਭਰਣ ਲਈ ਪੈਸੇ ਨਹੀਂ ਹਨ। ਇਸ ਲਈ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਨਾ ਕੱਢਿਆ ਜਾਵੇ।

ਇਹ ਵੀ ਪੜ੍ਹੋ:ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ, ਇੱਕ ਫਰਾਰ

ਉਨ੍ਹਾਂ ਨੇ ਕਿਹਾ ਕਿ ਜਿਹੜੀ ਆਨਲਾਈਨ ਪੜ੍ਹਾਈ ਕਰਵਾਈ ਜਾਂਦੀ ਹੈ ਉਹ ਰਵਾਇਤੀ ਪੜ੍ਹਾਈ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੱਜ ਨੇ ਇਹ ਵੀ ਕਿਹਾ ਕਿ ਕੋਈ ਵੀ ਮਾਪੇ ਉਨ੍ਹਾਂ ਕੋਲ ਨਹੀਂ ਆ ਰਹੇ ਸਾਰੇ ਪੀ.ਐਲ ਹੀ ਫਾਈਲ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਮਾਪਿਆਂ ਨੂੰ ਇਸ ਸਬੰਧੀ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਫੀਸ ਰੈਗੂਲੇਟਰੀ 'ਚ ਸ਼ਿਕਾਇਤ ਦਰਜ ਕਰਵਾਉਣ। ਉਹ ਸ਼ਕਾਇਤਾ ਦਾ 15 ਦਿਨਾਂ ਦੇ ਅੰਦਰ ਨਿਪਟਾਰਾ ਕਰ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.