ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ (Punjab-Haryana High Court) ਨੂੰ 10 ਹੋਰ ਸਥਾਈ ਜੱਜ ਮਿਲ ਗਏ ਹਨ। ਸੁਪਰੀਮ ਕੋਰਟ (Supreme Court) ਦੀ ਕਾਲਜੀਅਮ ਕਮੇਟੀ (Collegium Committee) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 10 ਵਧੀਕ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟਾਂ ਵਿੱਚ ਵਧੀਕ ਜੱਜਾਂ ਵਜੋਂ ਸੇਵਾ ਨਿਭਾ ਰਹੇ ਇਹ ਸਾਰੇ ਜੱਜ ਹੁਣ ਸਥਾਈ ਜੱਜ ਹੋਣਗੇ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਨ੍ਹਾਂ ਜੱਜਾਂ ਦੀ ਨਿਯੁਕਤੀ ਲਈ ਸੁਪਰੀਮ ਕੋਰਟ ਦੇ ਕਾਲਜੀਅਮ ਨੂੰ ਪ੍ਰਵਾਨਗੀ ਦਾ ਪੱਤਰ ਭੇਜਿਆ ਸੀ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਨਿਯੁਕਤ ਜੱਜ
- ਜਸਟਿਸ ਸੁਵੀਰ ਸਹਿਗਲ
- ਜਸਟਿਸ ਅਲਕਾ ਸਰੀਨ
- ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ
- ਜਸਟਿਸ ਅਸ਼ੋਕ ਕੁਮਾਰ ਵਰਮਾ
- ਜਸਟਿਸ ਸੰਤ ਪ੍ਰਕਾਸ਼
- ਜਸਟਿਸ ਮੀਨਾਕਸ਼ੀ ਆਈ ਮਹਿਤਾ
- ਜਸਟਿਸ ਕਰਮਜੀਤ ਸਿੰਘ
- ਜਸਟਿਸ ਵਿਵੇਕ ਪੁਰੀ
- ਜਸਟਿਸ ਅਰਚਨਾ ਪੁਰੀ
- ਜਸਟਿਸ ਰਾਜੇਸ਼ ਭਾਰਦਵਾਜ
ਇਹ ਵੀ ਪੜ੍ਹੋ:- ਲਖੀਮਪੁਰ ਹਿੰਸਾ ਬਾਰੇ ਕਾਰਵਾਈ ‘ਤੇ ਸੰਤੁਸ਼ਟ ਨਹੀਂ ਸੁਪਰੀਮ ਕੋਰਟ