ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਕੋਲ ਆਈਪੀਐਸ ਅਧਿਕਾਰੀ ਪ੍ਰਮੋਦ ਬਾਨ ਦੇ ਖਿਲਾਫ ਉਨ੍ਹਾਂ ਦੀ ਪਤਨੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ। ਜਿਸ ਚ ਆਈਪੀਐਸ ਅਧਿਕਾਰੀ ਪ੍ਰਮੋਦ ਬਾਨ ਦੀ ਪਤਨੀ ਨੇ ਆਪਣੀ ਜਾਨ ਨੂੰ ਖਤਰੇ ਚ ਦੱਸਿਆ ਹੈ। ਜਿਸ ਤੋਂ ਬਾਅਦ ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਨੇ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਭੇਜੀ ਹੈ ਅਤੇ ਇਸ ਮਾਮਲੇ ਦੀ ਨਿਰਪੱਖ ਢੰਗ ਨਾਲ ਜਾਂਚ ਕਰਨ ਦੀ ਗੱਲ ਆਖੀ ਹੈ।
ਦੱਸ ਦਈਏ ਕਿ ਆਪਣੀ ਜਾਨ ਨੂੰ ਖਤਰੇ ’ਚ ਦੱਸਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਵਕੀਲ ਨੇਹਾ ਅਵਸਥੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਪ੍ਰਮੋਦ ਬਾਨ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਤੋਂ ਉਸਦੀ ਜਾਨ ਨੂੰ ਖਤਰਾ ਹੈ। ਸ਼ਿਕਾਇਤ ਕਰਤਾ ਨੇਹਾ ਅਵਸਥੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਿਆਹ ਆਈਪੀਐਸ ਪ੍ਰਮੋਦ ਬਾਨ ਦੇ ਨਾਲ 1996 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਸਿਧਾਂਤ ਤੇ ਆਯੂਸ਼ਮਾਨ ਹਨ। ਸਾਲ 2017 ਵਿੱਚ ਪ੍ਰਮੋਦ ਬਾਨ ਘਰ ਛੱਡ ਕੇ ਚਲੇ ਗਏ ਅਤੇ ਉਸਤੋਂ ਵੱਖ ਹੋ ਕੇ ਰਹਿਣ ਲੱਗੇ। ਇਸ ਤੋਂ ਬਾਅਦ 2 ਅਪ੍ਰੈਲ ਨੂੰ ਪ੍ਰਮੋਦ ਨੇ ਉਨ੍ਹਾਂ ਦੇ ਛੋਟੇ ਬੇਟੇ ਨੂੰ ਮੈਸੇਜ ਕਰਕੇ ਉਸਦੇ ਚਰਿੱਤਰ ਤੇ ਸਵਾਲ ਚੁੱਕਿਆ ਅਤੇ ਗਾਲਾਂ ਵੀ ਕੱਢੀਆਂ। ਇਸ ਤੋਂ ਇਲਾਵਾ ਨੇਹਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਪ੍ਰੇਮ ਸਬੰਧ ਵੀ ਹਨ।
'ਮਾਮਲੇ ’ਤੇ ਨਹੀਂ ਕੀਤੀ ਜਾ ਰਹੀ ਕਾਰਵਾਈ'
ਸ਼ਿਕਾਇਤ ਕਰਤਾ ਨੇਹਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨੇਹਾ ਨੇ ਦੱਸਿਆ ਕਿ ਉਸਨੂੰ ਸੰਮਨ ਜਾਰੀ ਕਰ ਬਿਆਨ ਕਰਨ ਦੇ ਲਈ ਬੁਲਾਇਆ ਗਿਆ ਸੀ, ਪਰ ਜਿਹੜਾ ਸੰਮਨ ਭੇਜਿਆ ਗਿਆ ਸੀ ਉਸਦਾ ਫਾਰਮੇਟ ਸਹੀ ਨਹੀਂ ਸੀ। ਨਾਲ ਹੀ ਜਿਹੜੀ ਕਮੇਟੀ ਨੇ ਉਨ੍ਹਾਂ ਨੂੰ ਸੰਮਨ ਭੇਜਿਆ ਸੀ ਉਹ ਇਕਤਰਫਾ ਜਾਂਚ ਕਰ ਰਹੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਨੇ ਸ਼ਿਕਾਇਤ ਦੇ ਨਾਲ ਸਬੂਤ ਵੀ ਦਿੱਤੇ ਹਨ ਜਿਸ ’ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਨੇਹਾ ਨੇ ਆਪਣੀ ਸ਼ਿਕਾਇਤ ਚ ਕਿਹਾ ਹੈ ਕਿ ਜੇਕਰ ਉਸਨੂੰ ਕੁਝ ਵੀ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਪ੍ਰਮੋਦ ਹੀ ਹੋਣਗੇ।
ਇਹ ਵੀ ਪੜੋ: ਬਰਨਾਲਾ: ਪਿੰਡਾਂ 'ਚ ਕਿਸਾਨਾਂ ਨੇ ਘਰਾਂ 'ਚ ਕਾਲੀਆਂ ਝੰਡੀਆਂ ਲਗਾ ਮਨਾਇਆ ਕਾਲਾ ਦਿਨ