ਚੰਡੀਗੜ੍ਹ: ਕੋਵਿਡ ਸੰਕਟ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਦੀ ਵਿਸ਼ਵ ਵਿਆਪੀ ਪੱਧਰ 'ਤੇ ਵੱਧ ਰਹੀ ਮਹੱਤਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਆਪਣੀ ਸੋਸ਼ਲ ਮੀਡੀਆ ਪਹੁੰਚ ਵਧਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਤਹਿਤ ਆਊਟ ਸੋਰਸਿੰਗ 'ਤੇ 15 ਮਾਹਿਰ ਸੋਸ਼ਲ ਮੀਡੀਆ ਟੀਮਾਂ ਨੂੰ ਰੱਖਿਆ ਜਾਵੇਗਾ।
-
Amid growing global importance of the #socialmedia in battling #CovidCrisis, CM @capt_amarinder Singh led #PunjabGovernment has decided to expand its social media outreach by setting up 15 expert social media teams on outsourced model.
— Government of Punjab (@PunjabGovtIndia) July 15, 2020 " class="align-text-top noRightClick twitterSection" data="
">Amid growing global importance of the #socialmedia in battling #CovidCrisis, CM @capt_amarinder Singh led #PunjabGovernment has decided to expand its social media outreach by setting up 15 expert social media teams on outsourced model.
— Government of Punjab (@PunjabGovtIndia) July 15, 2020Amid growing global importance of the #socialmedia in battling #CovidCrisis, CM @capt_amarinder Singh led #PunjabGovernment has decided to expand its social media outreach by setting up 15 expert social media teams on outsourced model.
— Government of Punjab (@PunjabGovtIndia) July 15, 2020
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਕੈਬਿਨੇਟ ਨੇ ਬੁੱਧਵਾਰ ਨੂੰ ਇਨ੍ਹਾਂ ਟੀਮਾਂ ਨੂੰ ਰੱਖਣ ਲਈ 7 ਕਰੋੜ ਰੁਪਏ ਸਾਲਾਨਾ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਨਾਲ ਇਸ ਖੇਤਰ ਦੇ ਪੇਸ਼ੇਵਾਰ ਤੇ ਮਾਹਿਰਾਂ ਨੂੰ ਰੱਖਿਆ ਜਾਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫ਼ੈਸਲੇ ਨੂੰ ਸੂਬੇ ਦੀ ਪਹੁੰਚ ਵਿੱਚ ਵਾਧਾ ਕਰਨ ਵਾਲਾ ਦੱਸਦਿਆਂ ਕਿਹਾ ਕਿ ਇਸ ਨਾਲ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਨਾਲ ਜੁੜੀ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਤੇ ਨਤੀਜਾਮੁਖੀ ਢੰਗ ਨਾਲ ਪਹੁੰਚਾਣ ਲਈ ਲੋਕ ਸੰਪਰਕ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਵੀ ਮਜ਼ਬੂਤੀ ਮਿਲੇਗੀ।
ਮੰਤਰੀ ਮੰਡਲ ਨੇ ਮਹਿਸੂਸ ਕੀਤਾ ਕਿ ਸੂਬਾ ਸਰਕਾਰ ਦੇ ਕੁਝ ਵਿਭਾਗਾਂ ਦਾ ਲੋਕਾਂ ਨਾਲ ਵੱਡੇ ਪੱਧਰ ਦਾ ਤਾਲਮੇਲ ਰਹਿੰਦਾ ਹੈ, ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮਹਾਂਮਾਰੀ ਨਾਲ ਸਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ ਅਤੇ ਇਸ ਦੇ ਟਾਕਰੇ ਲਈ ਰੋਕਥਾਮ ਉਪਾਵਾਂ ਨੂੰ ਨਿਯਮਤ ਤੌਰ 'ਤੇ ਸੋਸ਼ਲ ਮੀਡੀਆ ਰਾਹੀਂ ਉਜਾਗਰ ਕੀਤਾ ਜਾਵੇ।
ਸੋਸ਼ਲ ਮੀਡੀਆ ਟੀਮਾਂ ਵੱਡੇ ਪੱਧਰ 'ਤੇ ਇਨ੍ਹਾਂ ਵਿਭਾਗਾਂ ਅਤੇ ਲੋਕਾਂ ਵਿਚਾਲੇ ਪਾੜੇ ਨੂੰ ਦੂਰ ਕਰਦੀਆਂ ਹੋਈਆਂ ਪੁੱਲ ਦਾ ਕੰਮ ਕਰਨਗੀਆਂ।
ਅਜਿਹੇ ਵਿਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੰਤਰੀ ਮੰਡਲ ਨੇ 63 ਸੋਸ਼ਲ ਮੀਡੀਆ ਪੇਸ਼ੇਵਾਰਾਂ/ਮਾਹਿਰਾਂ ਦੀਆਂ ਸੇਵਾਵਾਂ ਲੈਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਜਿਨ੍ਹਾਂ ਵਿੱਚ ਇੱਕ ਮੀਡੀਆ ਮੈਨੇਜਰ, ਦੋ ਸਹਾਇਕ ਮੀਡੀਆ ਮੈਨੇਜਰ, 15 ਡਿਜੀਟਲ ਵੀਡਿਓ ਐਗਜ਼ੀਕਿਊਟਿਵਜ਼, 15 ਵੀਡਿਓ ਐਡੀਟਰਜ਼, 15 ਗ੍ਰਾਫਿਕ ਡਿਜ਼ਾਇਨਰਜ਼ ਤੇ 15 ਕੰਟੈਂਟ ਰਾਈਟਰਜ਼ ਨੂੰ ਆਊਟ ਸੋਰਸਿੰਗ ਉੱਤੇ ਇੱਕ ਸਾਲ ਲਈ ਰੱਖਿਆ ਜਾਵੇਗਾ।
ਇਹ ਟੀਮਾਂ ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਸਾਵਧਾਨੀਆਂ, ਨਿਯਮਾਂ ਆਦਿ ਨੂੰ ਲੋਕਾਂ ਤੱਕ ਜਾਗਰੂਕਤਾ ਲਈ ਪਹੁੰਚਾਣ ਤੋਂ ਇਲਾਵਾ ਗ਼ਲਤ ਜਾਣਕਾਰੀ (ਅਫਵਾਹਾਂ) ਨੂੰ ਰੋਕਣ ਲਈ ਨਿਯਮਤ ਤੌਰ 'ਤੇ ਭਰੋਗੇਯੋਗ ਅਤੇ ਅੱਪਡੇਟ ਜਾਣਕਾਰੀ ਪ੍ਰਦਾਨ ਕਰਦੀਆਂ ਰਹਿਣਗੀਆਂ।