ਚੰਡੀਗੜ੍ਹ: ਹਰਿਆਣਾ ਸਰਕਾਰ ਵਲੋਂ 1 ਹਫ਼ਤੇ ਲਈ ਜਿਥੇ ਪੂਰੇ ਸੂਬੇ 'ਚ ਲੌਕ ਡਾਊਨ ਲਗਾ ਦਿੱਤਾ ਹੈ। ਉਥੇ ਹੀ ਪੰਜਾਬ ਸਰਕਾਰ ਵਲੋਂ 15 ਮਈ ਤੱਕ ਜਾਰੀ ਕੀਤੀਆਂ ਨਵੀਆਂ ਹਦਿਾਇਤਾਂ ਅਨੁਸਾਰ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਉਥੇ ਹੀ ਸਾਰੀਆਂ ਡਾਕਟਰੀ ਸਹੂਲਤਾਂ ਜਾਰੀ ਰਹਿਣਗੀਆਂ ਅਤੇ 72 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਦਿਖਾਉਣ ਤੋਂ ਬਾਅਦ ਹੀ ਸੂਬੇ ਵਿੱਚ ਦਾਖਲ ਹੋ ਸਕਣਗੇ।ਇਸ ਦੇ ਨਾਲ ਹੀ ਸਾਰੇ ਸਰਕਾਰੀ ਅਦਾਰੇ ਅਤੇ ਬੈਂਕ ਕਰਮਚਾਰੀ ਸਿਰਫ਼ 50 ਪ੍ਰਤੀਸ਼ਤ ਹੀ ਦਫਤਰਾਂ ਵਿੱਚ ਕੰਮ ਕਰ ਸਕਣਗੇ।
ਉਥੇ ਹੀ ਕਾਰ 'ਚ 2 ਤੋਂ ਵੱਧ ਲੋਕ ਯਾਤਰਾ ਨਹੀਂ ਕਰ ਸਕਣਗੇ। ਸਿਰਫ ਉਹ ਵਿਅਕਤੀ ਜੋ ਮਰੀਜ਼ ਨੂੰ ਹਸਪਤਾਲ ਲੈ ਜਾਣਗੇ ਉਨ੍ਹਾਂ ਨੂੰ ਹੀ ਛੋਟ ਮਿਲੇਗੀ। ਇਸਦੇ ਨਾਲ ਸਰਕਾਰ ਨੇ 20 ਲੋਕਾਂ ਦੀ ਥਾਂ ਵਿਆਹ ਸਮਾਗਮਾਂ ਅਤੇ ਸਸਕਾਰ ਮੌਕੇ 10 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਪਿੰਡਾਂ ਨੂੰ ਠੀਕਰੀ ਪਹਿਰੇ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤਾਂ ਜੋ ਲੋਕ ਬਾਹਰ ਨਾ ਨਿਕਲ ਸਕਣ। ਇਸਦੇ ਨਾਲ ਸਬਜ਼ੀ ਮੰਡੀ ਵਿੱਚ ਭੀੜ ਇਕੱਠੀ ਨਾ ਹੋਵੇ, ਇਸ ਲਈ ਸਿਰਫ ਥੋਕ ਰੁਪੋਹੀ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸਰਕਾਰ ਨੇ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈਕੇ ਸਾਰੇ ਧਾਰਮਿਕ ਅਤੇ ਕਿਸਾਨ ਆਗੂਆਂ ਸਹਿਤ ਪੈਟਰੋਲ ਪੰਪ, ਟੋਲ ਪਲਾਜਾ ਅਤੇ ਮੋਲ ਦੇ ਬਾਹਰ 10 ਤੋਂ ਜ਼ਿਆਦਾ ਇਕੱਠ ਕਰਨ 'ਤੇ ਰੋਕ ਲਗਾ ਦਿੱਤੀ ਹੈ ਤਾਂ ਉਥੇ ਹੀ ਧਾਰਮਿਕ ਸਥਾਨ 6 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਸਿਹਤ ਵਿਭਾਗ ਆਰਟੀ ਪੀਸੀਆਰ ਟੈਸਟ ਵੈਂਡਰਾਂ ਦੇ ਕਰਨਗੇ ਤਾਂ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇਗਾ। ਇਸਦੇ ਨਾਲ 50% ਸਫ਼ਰ ਜਨਤਕ ਟ੍ਰਾਂਸਪੋਰਟ 'ਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਰੇ ਕੋਚਿੰਗ ਸੈਂਟਰ, ਸਿਨੇਮਾ ਹਾਲ, ਸਵੀਮਿੰਗ ਪੂਲ, ਜਿੰਮ, ਸਪੋਰਟਸ ਕੰਪਲੈਕਸ ਬੰਦ ਰਹਿਣਗੇ, ਤਾਂ ਉਥੇ ਹੀ ਹੋਟਲ, ਢਾਬਾ, ਰੈਸਟੋਰੈਂਟ ਰਾਤ 9 ਵਜੇ ਤੱਕ ਸਿਰਫ਼ ਹੋਮ ਡਿਲਵਰੀ ਕਰ ਸਕਦੇ ਹਨ।
ਇਹ ਵੀ ਪੜ੍ਹੋ:ਰੱਬ ਦਾ ਰੂਪ ਮੰਨਿਆਂ ਜਾਣ ਵਾਲਾ ਡਾਕਟਰ ਹੀ ਬਣਿਆ ਯਮਦੂਤ !