ETV Bharat / city

ਬੇਲਗਾਮ ਕੋਰੋਨਾ: ਪੰਜਾਬ 'ਚ ਵਧੀਆਂ ਪਾਬੰਦੀਆਂ, ਨਵੇਂ ਨਿਰਦੇਸ਼ ਜਾਣਨ ਲਈ ਪੜ੍ਹੋ ਪੂਰੀ ਖ਼ਬਰ - coronavirus update Punjab

ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਹਨ ਤੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਦੀ ਵਧਦੇ ਨਵੇਂ ਮਾਮਲਿਆ ਨੂੰ ਰੋਕਣ ਅਤੇ ਮੌਤਾਂ ਦੇ ਅੰਕੜੇ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਖ਼ਤਾਈ ਕਰਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਫ਼ੋਟੋ
ਫ਼ੋਟੋ
author img

By

Published : May 3, 2021, 8:03 AM IST

ਚੰਡੀਗੜ੍ਹ: ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਹਨ ਤੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਦੀ ਵਧਦੇ ਨਵੇਂ ਮਾਮਲਿਆ ਨੂੰ ਰੋਕਣ ਅਤੇ ਮੌਤਾਂ ਦੇ ਅੰਕੜੇ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਖ਼ਤਾਈ ਕਰਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਇਨ੍ਹਾਂ ਨਵੀਂ ਗਾਈਡਲਾਈਨਜ਼ ਵਿੱਚ ਪੰਜਾਬ ਸਰਕਾਰ ਨੇ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀਆਂ ਕੀਤੀ ਹਨ ਜਿਸ ਤੋਂ ਬਾਅਦ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵਾਲਿਆਂ ਨੂੰ ਸਾਵਧਨੀਆਂ ਵਰਤਨੀਆਂ ਪੈਣਗੀਆਂ। ਸਰਕਾਰ ਨੇ ਕਿਹੜੀਆਂ ਨਵੀਂ ਗਾਈਡਲਾਈਨਜ਼ ਜਾਰੀਆਂ ਕੀਤੀਆਂ ਹਨ ਆਉਣ ਪਾਉਣੇ ਇੱਕ ਝਾਤ

15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਬੰਦ

ਪੰਜਾਬ ਸਰਕਾਰ ਨੇ ਨਵੀਂ ਹਿਦਾਇਤਾਂ ਵਿੱਚ 15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਹੜੀਆਂ ਜ਼ਰੂਰੀ ਸਮਾਨ ਦੀ ਦੁਕਾਨਾਂ ਹਨ ਉਹ ਖੁੱਲ ਸਕਦੀਆਂ ਹਨ। ਕਿਹੜੀਆਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹਨ ਆਓ ਜਾਣਦੇ ਹਾਂ। ਕਰਿਆਣੇ ਦੀ ਦੁਕਾਨਾਂ, ਮੈਡੀਕਲ ਸਟੋਰ, ਆਦਿ।

ਸੂਬੇ 'ਚ ਦਾਖਲ ਹੋਣ ਲਈ ਨੈਗਟਿਵ ਰਿਪੋਰਟ ਲਾਜ਼ਮੀ

ਨਵੀਂ ਹਿਦਾਇਤਾਂ ਵਿੱਚ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਪੰਜਾਬ ਵਿੱਚ ਦਾਖ਼ਲ ਹੋਣ ਲਈ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਨੈਗੇਟਿਵ ਰਿਪੋਰਟ 72ਘੰਟੇ ਪਹਿਲਾਂ ਦਿਖਾਈ ਜਾਣ ਵਾਲੀ ਹੋਵੇ। ਜਾਂ ਫਿਰ 2 ਹਫ਼ਤੇ ਪੁਰਾਣੇ ਟੀਕਾਕਰਨ ਦਾ ਪ੍ਰਮਾਣ ਪੱਤਰ ਵੀ ਦਿਖਾਉਣਾ ਜ਼ਰੂਰੀ ਹੈ।

4 ਪਹੀਆ ਵਾਹਨ 'ਚ ਬੈਠਣਗੀਆਂ 2 ਸਵਾਰੀਆਂ

ਪੰਜਾਬ ਸਰਕਾਰ ਨੇ ਨਵੀਂ ਹਿਦਾਇਤਾਂ ਵਿੱਚ ਇਹ ਵੀ ਨਿਰਦੇਸ਼ ਦਿੱਤੇ ਹਨ ਕਿ 4 ਪਹੀਆ ਵਾਹਨ ਵਿੱਚ ਹੁਣ ਤੋਂ 2 ਹੀ ਸਵਾਰੀਆਂ ਬੈਠਣਗੀਆਂ ਅਤੇ 2 ਪਹੀਆਂ ਵਾਹਨ ਉੱਤੇ ਇੱਕ ਵਿਅਕਤੀ ਬੈਠੇਗਾ। ਜਨਤਕ ਟ੍ਰਾਂਸਪੋਰਟ 'ਚ 50% ਸਵਾਰੀਆਂ ਸਫ਼ਰ ਕੀਤਾ ਜਾ ਸਕਦੀਆਂ ਹਨ।

ਸਰਕਾਰੀ ਦਫਤਰਾਂ 'ਚ 50 ਫੀਸਦ ਮੁਲਾਜ਼ਮ ਕਰਨਗੇ ਕੰਮ

ਸਰਕਾਰ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਸਰਕਾਰੀ ਦਫਤਰਾਂ ਅਤੇ ਬੈਕਾਂ ਵਿੱਚ ਹੁਣ ਸਿਰਫ਼ 50 ਫੀਸਦ ਮੁਲਾਜ਼ਮ ਹੀ ਕੰਮ ਕਰਨਗੇ।

10 ਤੋਂ ਵੱਧ ਲੋਕਾਂ ਦੇ ਕੱਠ ਉੱਤੇ ਪਾਬੰਦੀ

ਸਰਕਾਰ ਨੇ 20 ਲੋਕਾਂ ਦੀ ਥਾਂ ਵਿਆਹ ਸਮਾਗਮਾਂ ਅਤੇ ਸਸਕਾਰ ਮੌਕੇ 10 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਈ ਹੈ। ਸਾਰੇ ਧਾਰਮਿਕ ਅਤੇ ਕਿਸਾਨ ਆਗੂਆਂ ਸਹਿਤ ਪੈਟਰੋਲ ਪੰਪ, ਟੋਲ ਪਲਾਜਾ ਅਤੇ ਮੋਲ ਦੇ ਬਾਹਰ 10 ਤੋਂ ਜ਼ਿਆਦਾ ਇਕੱਠ ਕਰਨ 'ਤੇ ਰੋਕ ਲਗਾ ਦਿੱਤੀ ਹੈ ਤਾਂ ਉਥੇ ਹੀ ਧਾਰਮਿਕ ਸਥਾਨ 6 ਵਜੇ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਬਜ਼ੀ ਮੰਡੀ ਵਿੱਚ ਭੀੜ ਇਕੱਠੀ ਨਾ ਹੋਵੇ, ਇਸ ਲਈ ਸਿਰਫ ਥੋਕ ਰੁਪੋਹੀ ਸਬਜ਼ੀਆਂ ਅਤੇ ਫਲਾਂ ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਨੂੰ ਠੀਕਰੀ ਪਹਿਰੇ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਤਾਂ ਜੋ ਲੋਕ ਬਾਹਰ ਨਾ ਨਿਕਲ ਸਕਣ। ਇਸਦੇ ਨਾਲ ਸਬਜ਼ੀ ਮੰਡੀ ਵਿੱਚ ਭੀੜ ਇਕੱਠੀ ਨਾ ਹੋਵੇ।

ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਸਾਰੇ ਕੋਚਿੰਗ ਸੈਂਟਰ, ਸਿਨੇਮਾ ਹਾਲ, ਸਵੀਮਿੰਗ ਪੂਲ, ਜਿੰਮ, ਸਪੋਰਟਸ ਕੰਪਲੈਕਸ ਬੰਦ ਰਹਿਣਗੇ, ਤਾਂ ਉਥੇ ਹੀ ਹੋਟਲ, ਢਾਬਾ, ਰੈਸਟੋਰੈਂਟ ਰਾਤ 9 ਵਜੇ ਤੱਕ ਸਿਰਫ਼ ਹੋਮ ਡਿਲਵਰੀ ਕਰ ਸਕਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.