ETV Bharat / city

Punjab Electricity Crisis : ਸਿੱਧੂ ਦੇ ਬਿੱਲ ਤੋਂ ਵੇਰਕਾ ਨੂੰ ਕਿਉ ਲੱਗਿਆ ਕਰੰਟ !

author img

By

Published : Jul 2, 2021, 7:30 PM IST

Updated : Jul 2, 2021, 7:55 PM IST

ਨਵਜੋਤ ਸਿੰਘ ਸਿੱਧੂ ਦੀ ਆਪਣੀ ਅੰਮ੍ਰਿਤਸਰ ਸਥਿਤ ਕੋਠੀ ਦਾ 868499 ਰੁਪਏ ਦਾ ਬਿਜਲੀ ਬਿਲ ਨਾਂ ਭਰੇ ਜਾਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹਿਆਂ ਹਨ।

Punjab Electricity Crisis : ਨਵਜੋਤ ਸਿੱਧੂ ਨੇ ਨਹੀਂ ਭਰਿਆ ਸਾਢੇ 8 ਲੱਖ ਤੋਂ ਵੱਧ ਦਾ ਬਿਲ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਆਏ ਦਿਨ ਚਰਚਾ ਦਾ ਵਿਸ਼ਾ ਬਣੇ ਰੰਹਿਦੇ ਹਨ। ਉਹ ਪੰਜਾਬ ਦੇ ਮਾਮਲਿਆਂ ਨੂੰ ਲੈ ਕੇ ਕਈ ਵਾਰ ਆਪਣੀ ਹੀ ਸਰਕਾਰ ਉੱਤੇ ਵਰਦੇ ਨਜ਼ਰ ਆਉਂਦੇ ਹਨ। ਅੱਜ ਸਿੱਧੂ ਵੱਲੋਂ ਨੌਂ ਟਵੀਟ ਕੀਤੇ ਗਏ ਹਰ ਟਵੀਟ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਨੂੰ ਬਿਜਲੀ ਸੰਕਟ ਚੋਂ ਨਿਕਲਣ ਲਈ ਸਲਾਹਾਂ ਦਿੰਦੇ ਨਜ਼ਰ ਆਏ ਹਨ।

ਇਸ ਦੇ ਵਿਚਾਲੇ ਹੀ ਸਿੱਧੂ ਖੁਦ ਸਵਾਲਾ ਦੇ ਘੇਰੇ ਦੇ ਵਿੱਚ ਆਉਂਦੇ ਨਜ਼ਰੀ ਪੇ ਰਹੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਅੰਮ੍ਰਿਤਸਰ ਸਥਿਤ ਕੋਠੀ ਦਾ ਬਿਲ ਨਾ ਭਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹਿਆਂਂ ਹਨ ਜੋ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹਿਆਂ ਹਨ। ਬਿੱਲ ਦੀ ਕਾਪੀ ਵਿੱਚ ਤਕਰੀਬਨ 868499 ਰੁਪਏ ਦਾ ਬਿੱਲ ਪੈਂਡਿੰਗ ਦੱਸਿਆ ਜਾ ਰਿਹਾ ਜਿਹੜਾ ਕਿ ਨੌੰ ਮਹੀਨੇ ਤੋਂ ਨਹੀਂ ਭਰਿਆ ਗਿਆ ਹੈ।

ਇਸ ਸੰਬੰਧੀ ਜਦੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦਾ ਪਿੰਡ ਵਾਲਾ ਮਕਾਨ ਰੈਂਟ ਉੱਪਰ ਦਿੱਤਾ ਹੋਇਆ ਹੈ ਅਤੇ ਦਿੱਲੀ ਵਿਖੇ ਉਨ੍ਹਾਂ ਦੀ ਸਰਕਾਰੀ ਕੋਠੀ ਦਾ ਬਿੱਲ ਸਰਕਾਰ ਦੇ ਖਾਤੇ ਵਿੱਚੋਂ ਭਰਿਆ ਜਾਂਦਾ ਹੈ।

ਸਿੱਧੂ ਵੱਲੋਂ ਬਿੱਲ ਨਾ ਭਰੇ ਜਾਣ ਬਾਬਤ ਜਦੋਂ ਅੰਮ੍ਰਿਤਸਰ ਦੇ ਹੀ ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਫ ਕਿਹਾ ਕਿ ਉਹ ਕਿਸੇ ਬਾਰੇ ਕੀ ਦੱਸ ਸਕਦੇ ਹਨ ਉਹ ਸਿਰਫ ਆਪਣਾ ਦੱਸ ਸਕਦੇ ਹਨ ਕਿ ਉਨ੍ਹਾਂ ਵੱਲੋਂ ਆਪਣੇ ਘਰ ਦੇ ਬਿੱਲ ਭਰੇ ਜਾ ਚੁੱਕੇ ਹਨ।

ਵੇਰਕਾ ਨੂੰ ਜੱਦੋ ਇਹ ਸਵਾਲ ਕੀਤਾ ਗਿਆ ਕਿ ਜੇ ਲੋਕਾਂ ਦੇ ਰੋਲ ਮਾਡਲ ਜਨ ਪ੍ਰਤੀਨਿਧੀ ਹੀ ਅਜਿਹੇ ਕੰਮ ਕਰਨਗੇ ਤਾਂ ਲੋਕਾਂ ਵਿੱਚ ਕੀ ਸੰਦੇਸ਼ ਜਾਵੇਗਾ ਤਾਂ ਇਸ ਦੌਰਾਨ ਵੇਰਕਾ ਨੇ ਕਿਹਾ ਕਿ ਸਿੱਧੂ ਨੂੰ ਮੁੱਖ ਮੰਤਰੀ ਬਿਜਲੀ ਮਹਿਕਮਾ ਵੀ ਦੇ ਰਹੇ ਸਨ ਅਤੇ ਹੁਣ ਉਹ ਟਵੀਟ ਕਰ ਸਲਾਹਾਂ ਦੇ ਰਹੇ ਹਨ ਜੇਕਰ ਉਨ੍ਹਾਂ ਕੋਲ ਚੰਗੀ ਰਾਇ ਹੈ ਤਾਂ ਉਨ੍ਹਾਂ ਨੂੰ ਬਿਜਲੀ ਮਹਿਕਮਾ ਲੈ ਲੈਣਾ ਚਾਹੀਦਾ ਸੀ।

ਇਹ ਵੀ ਪੜ੍ਹੋਂ : ਜਾਣੋ ਸਿੱਧੂ ਦੇ ਲੱਖਾਂ ਰੁਪਏ ਬਿਜਲੀ ਬਿਲ ਦਾ ਸੱਚ

Last Updated : Jul 2, 2021, 7:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.