ਚੰਡੀਗੜ੍ਹ: ਰਾਸ਼ਟਰੀ ਵੋਟਰ ਦਿਵਸ 'ਤੇ ਪੰਜਾਬ ਚੌਣ ਕਮਿਸ਼ਨ ਦੇ ਮੁੱਖ ਅਧਿਕਾਰੀ ਐੱਸ ਕਰੁਣਾ ਰਾਜੂ ਨੂੰ ਅਕਸੈਸੀਬਲ ਚੌਣ ਦੇ ਲਈ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਐਸ. ਕਰੁਣਾ ਰਾਜੂ ਨੂੰ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਗਿਆ।

ਇਹ ਐਵਾਰਡ 2019 ਦੀ ਚੌਣਾਂ ਦੌਰਾਨ ਦਿਵਿਆਂਗ ਵੋਟਰਾਂ ਲਈ ਕੀਤੇ ਬੇਮਿਸਾਲ ਪ੍ਰਬੰਧਾਂ ਭਾਰਤੀ ਚੌਣ ਕਮਿਸ਼ਨ ਵੱਲੋਂ ਰਾਸ਼ਟਰੀ ਖਿਤਾਬ ਦਿੱਤਾ ਗਿਆ ਹੈ। ਐੱਸ. ਕਰੁਣਾ ਰਾਜੂ ਨੇ ਇਸ ਮੌਕੇ ਚੌਣ ਵਿਭਾਗ, ਗ੍ਰਾਮੀਣ ਅਤੇ ਪੰਚਾਇਤ ਵਿਭਾਗ ਸਣੇ ਜ਼ਿਲਾ ਡਿਪਟੀ ਕਮੀਸ਼ਨਰਾ ਅਤੇ ਐੱਸਐੱਸਪੀਜ਼ ਨੂੰ ਇਸ ਐਵਾਰਡ ਦਾ ਹੱਕਦਾਰ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਫ਼ਰਾ ਕਰਕੇ ਚੌਣਾਂ ਵਧੀਆ ਤਰੀਕੇ ਨਾਲ ਹੋਈਆ ਅਤੇ ਅੱਗੇ ਵੀ ਵਧੀਆ ਕੰਮ ਸੂੱਬੇ ਦੀ ਬੇਹਤਰੀ ਲਈ ਕਰਦੇ ਰਹਾਂਗੇ।