ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਇਸ ਵਾਰ ਸ਼ੁਰੂ ਤੋਂ ਹੀ ਵੱਖਰੀ ਰਹੀਆਂ ਹਨ। ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਵਾਅਦੇ ਅਤੇ ਮੈਨੀਫੈਸਟੋ ਪੇਸ਼ ਕੀਤੇ ਤੇ ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਵਾਅਦੇ ਵੀ ਦੂਜੀਆਂ ਪਾਰਟੀਆਂ ਦੇ ਵਾਅਦਿਆਂ (other parties put issues before voters)ਪਰ ਇਨ੍ਹਾਂ ਸਾਰਿਆਂ ਨੂੰ ਲਾਮ੍ਹੇ ਕਰਕੇ ਲੋਕਾਂ ਨੇ ਤੀਜਾ ਬਦਲ ਲੱਭਿਆ (punjab vote for change inspite of issues)।
ਪੰਜਾਬ ਦੇ ਰਾਜਨੀਤਕ ਅਤੇ ਮੂਲ ਮੁੱਦੇ ਦੋ ਵੱਖ ਵੱਖ ਹਿੱਸਿਆਂ ਵਿਚ ਵੰਡੇ ਗਈ। ਪੰਜਾਬ ਚੋਣਾਂ ਵਿਚ ਮੁੱਦਿਆ ਦਾ ਮਾਮਲਾ ਬੁਝਾਰਤ ਬਣ ਕੇ ਰਹਿ ਗਿਆ। ਖੇਤੀ ਮੁੱਦੇ ’ਤੇ ਅੰਦੋਲਨ ਸਾਲ ਭਰ ਚੱਲਿਆ, ਬੇਅਦਬੀ ਮਾਮਲੇ ’ਤੇ ਵੀ ਅੰਦੋਲਨ ਵੀ ਚੱਲਿਆ ਅਤੇ ਹਾਲੇ ਵੀ ਇਹ ਮੁੱਦਾ ਅਣਸੁਲਝਿਆ ਹੈ। ਸੂਬੇ ਵਿਚ ਨਸ਼ੇ, ਬੇਰੋਜ਼ਗਾਰੀ ਸਮੇਤ ਕਈ ਮੁੱਦੇ ਚਰਚਾ ਦਾ ਵਿਸ਼ਾ ਰਹੇ। ਇਹ ਮੁੱਦੇ ਦੂਜੇ ਸਥਾਨ ’ਤੇ ਰਹੇ। ਸਿਆਸੀ ਪਾਰਟੀਆਂ ਕੋਈ ਠੋਸ ਪ੍ਰੋਗ੍ਰਾਮ ਦੇਣ ਦੀ ਬਜਾਏ ਮੁਫਤ ਦੀਆਂ ਸਹੂਲਤਾਂ ਦੇਣ ਦੇ ਵਾਇਦੇ ਅਤੇ ਦਾਅਵਿਆ ਵਿਚ ਹੀ ਲੱਗੀਆਂ ਰਹੀਆਂ।
ਇਨ੍ਹਾਂ ਸਾਰਿਆਂ ਦੇ ਦਰਮਿਆਨ ਲੋਕਾਂ ਨੇ ਤੀਜੇ ਬਦਲ ਨੂੰ ਤਰਜੀਹ ਦਿੱਤੀ। ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਦਾ ਦੋਸ਼ ਲਗਾਉਂਦੀ ਆਈ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦੱਸਦੀ ਆਈ। ਆਮ ਆਦਮੀ ਪਾਰਟੀ ਲੋਕਾਂ ਨੂੰ ਸਮਝਾਉਣ ਵਿੱਚ ਕਾਮਯਾਬ ਰਹੀ ਤੇ ਲੋਕਾਂ ਨੇ ਉੱਪਰ ਉਠ ਕੇ ਤੀਜੇ ਬਦਲ ਨੂੰ ਇਸ ਤਰੀਕੇ ਨਾਲ ਅਪਣਾਇਆ ਕਿ ਪਹਿਲੀ ਵਾਰ ਹਨੇਰੀ ਦੀ ਤਰ੍ਹਾਂ ਇਸ ਕਦਰ ਵੋਟਾਂ ਹਾਸਲ ਕੀਤੀਆਂ, ਜਿੰਨੀ ਕਿ ਉਨ੍ਹਾਂ ਨੂੰ 2017 ਵਿੱਚ ਵੀ ਆਸ ਨਹੀਂ ਸੀ।
ਇਹ ਵੀ ਪੜ੍ਹੋ: Punjab Election 2022 Results: ਪੰਜਾਬ 'ਚ ਹੂੰਝਾ ਫੇਰ ਜਿੱਤ ਵੱਲ 'ਆਪ'
ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਅੰਦਰੂਨੀ ਖਾਨਾਜੰਗੀ ਲੈ ਬੈਠੀ। ਹਾਲਾਂਕਿ ਹਾਈਕਮਾਂਡ ਨੇ ਭਾਜਪਾ ਨਾਲ ਨਜਦੀਕੀਆਂ ਦੇ ਦੋਸ਼ ਹੇਠ ਕੈਪਟਨ ਅਮਰਿੰਦਰ ਸਿੰਘ ਨੂੰ ਲਾਮ੍ਹੇ ਕੀਤਾ ਤੇ ਨਵਜੋਤ ਸਿੱਧੂ ਨੂੰ ਕਮਾਨ ਸੌਂਪੀ ਪਰ ਨਵਜੋਤ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਦੀ ਖੁੱਲ੍ਹੇਆਮ ਨਿੰਦਾ ਕਰਨੀ ਪਾਰਟੀ ਨੂੰ ਭਾਰੀ ਪਈ ਤੇ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਹਾਲਾਂਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ, ਉਸ ਤੋਂ ਹਾਰ ਸੁਭਾਵਿਕ ਹੀ ਪਰ ਕਾਂਗਰਸੀ ਆਗੂਆਂ ਨੇ ਹਾਰ ਦਾ ਠੀਕਰਾ ਹਾਈਕਮਾਂਡ ਸਿਰ ਭੰਨਿਆ ਹੈ।