ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ (Senior Punjab Congress leader) ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਦਿੱਲੀ ਜਾਣਗੇ ਤੇ ਦਿੱਲੀ ‘ਚ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ (KC Venugopal) ਅਤੇ ਪ੍ਰਦੇਸ਼ ਮੁਖੀ ਹਰੀਸ਼ ਰਾਵਤ (Harish Rawat) ਨਾਲ ਮੁਲਾਕਾਤ ਕਰਨਗੇ, ਪਰ ਦਿੱਲੀ ਜਾਣ ਤੋਂ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਤੇਵਰ ਬਦਲੇ ਨਜ਼ਰ ਆ ਰਹੇ ਹਨ।
ਇਹ ਵੀ ਪੜੋ: ਦਿੱਲੀ ਜਾਣਗੇ ਨਵਜੋਤ ਸਿੰਘ ਸਿੱਧੂ, ਇਹਨਾਂ ਆਗੂਆਂ ਨਾਲ ਕਰਨਗੇ ਮੁਲਾਕਾਤ
ਨਵਜੋਤ ਸਿੱਧੂ ਨੇ ਵੀਡੀਓ ਕੀਤੀ ਜਾਰੀ
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ 18 ਏਜੰਡਿਆ ’ਤੇ ਚਰਚਾ ਕਰਦੇ ਹੋਏ ਆਪਣੇ ਹੀ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ।
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੂਬੇ ਦੀ ਤਰੱਕੀ ਨਾ ਹੋਣ ਦੇ ਲਈ ਵਧਦੇ ਕਰਜ਼ੇ ਅਤੇ ਖਾਲੀ ਹੁੰਦੇ ਖਜ਼ਾਨੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਪੰਜਾਬ ਵਿੱਚ ਰਾਜਨੀਤਕ ਤੌਰ ‘ਤੇ ਮਸਲੇ ਹੱਲ ਹੋ ਜਾਂਦੇ ਹਨ, ਪਰ ਜਦੋਂ ਵੀ ਇਸ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਕਮਜ਼ੋਰ ਆਰਥਿਕ ਸਥਿਤੀ ਦੇ ਕਾਰਨ ਯੋਜਨਾਵਾਂ ਲਾਗੂ ਨਹੀਂ ਹੁੰਦੀਆਂ।
-
ਹਕੀਕਤ I Haqiqat https://t.co/7uWd39Z9G6
— Navjot Singh Sidhu (@sherryontopp) October 13, 2021 " class="align-text-top noRightClick twitterSection" data="
">ਹਕੀਕਤ I Haqiqat https://t.co/7uWd39Z9G6
— Navjot Singh Sidhu (@sherryontopp) October 13, 2021ਹਕੀਕਤ I Haqiqat https://t.co/7uWd39Z9G6
— Navjot Singh Sidhu (@sherryontopp) October 13, 2021
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਅੱਜ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਸਰਕਾਰ ਦੀ ਆਮਦਨ ਕੁਝ ਮਾਫੀਆ ਦੀਆਂ ਜੇਬਾਂ ਵਿੱਚ ਜਾ ਰਹੀ ਹੈ। ਜੇ ਇਸ 'ਤੇ ਰੋਕ ਲਗਾਈ ਜਾਂਦੀ ਹੈ, ਤਾਂ ਖਜ਼ਾਨੇ ਨੂੰ ਦੁਬਾਰਾ ਭਰਿਆ ਜਾ ਸਕਦਾ ਹੈ। ਜਿਸ ਕਾਰਨ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਹੁਣ ਆਤਮ ਨਿਰਭਰ ਸੂਬਾ ਨਹੀਂ ਰਿਹਾ। ਪਿਛਲੀਆਂ ਸਰਕਾਰਾਂ ਨੇ ਕਰਜ਼ੇ ਵਧਾ ਕੇ ਰਾਜ ਦੇ ਸਾਰੇ ਵਿਭਾਗਾਂ ਨੂੰ ਗਿਰਵੀ ਰੱਖ ਦਿੱਤਾ ਹੈ। ਅੱਜ ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਕਰਜ਼ੇ ਲੈ ਕੇ ਵਾਪਸ ਕੀਤੇ ਜਾ ਰਹੇ ਹਨ। ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ।
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਉਹ ਕਿਸੇ ਦੇ ਖਿਲਾਫ਼ ਨਿੱਜੀ ਵਿਰੋਧ ਨਹੀਂ ਕਰ ਰਹੇ ਹਨ। ਉਨ੍ਹਾਂ ਦੀ ਲੜਾਈ ਸਿਸਟਮ ਨਾਲ ਹੈ, ਭ੍ਰਿਸ਼ਟਾਚਾਰ ਹਮੇਸ਼ਾ ਥੱਲੇ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਨੂੰ ਰੋਕਣ ਲਈ ਹਮੇਸ਼ਾਂ ਸਿਖਰ ਤੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਪੰਜਾਬ ਵਿੱਚ ਰੇਤ, ਸ਼ਰਾਬ, ਕੇਬਲ, ਟਰਾਂਸਪੋਰਟ ਆਦਿ ਮਾਫੀਆ ਕਾਰਨ ਆਰਥਿਕ ਹਾਲਤ ਵਿਗੜ ਰਹੀ ਹੈ। ਸਰਕਾਰ ਥੋੜ੍ਹੀ ਸਖ਼ਤੀ ਨਾਲ ਰਾਜ ਦੇ ਖਾਲੀ ਖਜ਼ਾਨੇ ਨੂੰ ਭਰ ਸਕਦੀ ਹੈ।
ਇਹ ਵੀ ਪੜੋ: ਡਰੱਗ ਰੈਕਟ ਮਾਮਲਾ: ਅੱਜ ਮੁੜ ਹੋਵੇਗੀ ਸੁਣਵਾਈ, ਵਕੀਲ ਨੇ ਕਿਹਾ...
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 4 ਸਾਲਾਂ ਤੋਂ ਕਰਮਚਾਰੀਆਂ ਦੇ ਤਨਖਾਹ ਕਮਿਸ਼ਨ, ਕੱਚੇ ਕਰਮਚਾਰੀਆਂ ਦੀਆਂ ਮੰਗਾਂ, ਵਰਗੇ ਕਈ ਮੁੱਦੇ ਸਨ।ਜਿਸ ਦਾ ਹੱਲ ਸਰਕਾਰ ਨੂੰ ਪਿਛਲੇ 4 ਮਹੀਨਿਆਂ ਵਿੱਚ ਕਿਉਂ ਯਾਦ ਆਇਆ।
ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਅਧਿਆਤਮਕ ਮੁੱਦੇ ਹਨ। ਜਿਹੜੇ ਕਾਨੂੰਨ ਅਤੇ ਵਿਵਸਥਾ ਨਾਲ ਸਬੰਧਤ ਹਨ। ਗੁਰੂ ਦਾ ਇਨਸਾਫ਼ ਵਾਰ -ਵਾਰ ਡੂੰਘੇ ਦਿਲ ਤੋਂ ਮੰਗ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਨਸ਼ਾ ਤਸਕਰੀ ਕਾਰਨ ਮਾਵਾਂ ਆਪਣੇ ਬੱਚਿਆਂ ਨੂੰ ਗੁਆ ਰਹੀਆਂ ਹਨ। ਨਸ਼ਿਆਂ ਦੀ ਤਸਕਰੀ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਨੁਕਸਾਨ ਪਹੁੰਚਾਏਗੀ।