ETV Bharat / city

ਡੈਪੂਟੇਸ਼ਨ ਦੀ ਚਰਚਾ ਵਿਚਾਲੇ DGP ਵੀ.ਕੇ ਭਵਰਾ ਵੱਲੋਂ ਛੁੱਟੀ ਦੀ ਮੰਗ ! - ਭਵਰਾ ਵੱਲੋਂ ਛੁੱਟੀ ਲਈ ਅਰਜੀ ਲਿਖੀ

ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ ਨੇ ਡੈਪੂਟੇਸ਼ਨ ’ਤੇ ਜਾਣ ਦੀ ਇੱਛਾ ਵਿਚਾਲੇ ਛੁੱਟੀ ਦੀ ਮੰਗ ਕੀਤੀ ਹੈ। ਉਨ੍ਹਾਂ ਵੱਲੋਂ ਬਕਾਇਦਾ 2 ਮਹੀਨਿਆਂ ਲਈ ਛੁੱਟੀ ਦੀ ਅਰਜ਼ੀ ਪਾਈ ਗਈ ਹੈ। ਜਾਣਕਾਰੀ ਅਨੁਸਾਰ ਡੀਜੀਪੀ 5 ਜੁਲਾਈ ਤੋਂ ਛੁੱਟੀ ’ਤੇ ਜਾ ਸਕਦੇ ਹਨ।

DGP ਵੀ.ਕੇ ਭਵਰਾ ਵੱਲੋਂ ਛੁੱਟੀ ਦੀ ਮੰਗ
DGP ਵੀ.ਕੇ ਭਵਰਾ ਵੱਲੋਂ ਛੁੱਟੀ ਦੀ ਮੰਗ
author img

By

Published : Jul 1, 2022, 8:55 PM IST

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ ਵੱਲੋਂ ਛੁੱਟੀ ਲਈ ਅਰਜੀ ਲਿਖੀ ਗਈ ਹੈ। ਉਨ੍ਹਾਂ ਵੱਲੋਂ ਡੈਪੂਟੇਸ਼ਨ ਦੀ ਇੱਛਾ ਵਿਚਾਲੇ ਛੁੱਟੀ ਦੀ ਮੰਗ ਕੀਤੀ ਹੈ। ਵੀਕੇ 5 ਜੁਲਾਈ ਤੋਂ ਛੁੱਟੀ ਤੇ ਜਾ ਸਕਦੇ ਹਨ।

ਦੱਸ ਦਈਏ ਕਿ ਪਿਛਲੇ ਕੁਝ ਦਿਨ੍ਹਾਂ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਪੰਜਾਬ ਨੂੰ ਨਵਾਂ ਡੀਜੀਪੀ ਮਿਲ ਸਕਦਾ ਹੈ ਕਿਉਂਕਿ ਪੰਜਾਬ ਦੇ ਮੌਜੂਦਾ ਡੀਜੀਪੀ ਵੱਲੋਂ ਕੇਂਦਰੀ ਸੇਵਾਵਾਂ ਨਿਭਾਉਣ ਦੀ ਇੱਛਾ ਜਤਾਈ ਗਈ ਹੈ। ਇਸ ਸਬੰਧੀ ਵੀ.ਕੇ ਭਵਰਾ ਵਲੋਂ ਬਕਾਇਦਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਚਿੱਠੀ ਵੀ ਲਿਖੀ ਗਈ ਹੈ। ਇਸ ਦੌਰਾਨ ਹੁਣ ਵੀ.ਕੇ ਭਵਰਾ ਵੱਲੋਂ ਛੁੱਟੀ ਲਈ ਅਰਜ਼ੀ ਪਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਰਨ ਸਰਕਾਰ ਨੂੰ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸਰਕਾਰ ਵੀ.ਕੀ ਭਾਵਰਾ ਤੋਂ ਨਾਰਾਜ਼ ਹੈ।

ਭਾਵਰਾ ਦੀ ਕਾਂਗਰਸ ਸਰਕਾਰ ਸਮੇਂ ਹੋਈ ਸੀ ਨਿਯੁਕਤੀ: ਇੱਥੇ ਵੀ ਦੱਸਣਾ ਬਣਦਾ ਹੈ ਹੈ ਕਿ ਜੋ ਮੌਜੂਦਾ ਪੰਜਾਬ ਪੁਲਿਸ ਦੇ ਡੀਜੀਪੀ ਹਨ ਉਨ੍ਹਾਂ ਦੀ ਨਿਯੁਕਤੀ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਈ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਹੋਈਆਂ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਪਰ ਨਵੀਂ ਸਰਕਾਰ ਤੋਂ ਬਾਅਦ ਵੀ ਡੀਜੀਪੀ ਭਵਰਾ ਹੀ ਰਹੇ।

ਮੂਸੇਵਾਲਾ ਮਾਮਲੇ ਚ ਘਿਰੀ ਮਾਨ ਸਰਕਾਰ: ਇਸੇ ਵਿਚਾਲੇ ਹੀ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਤੋਂ ਬਾਅਦ ਲਗਾਤਾਰ ਵਿਰੋਧੀਆਂ ਤੋਂ ਇਲਾਵਾ ਆਮ ਲੋਕ ਵੀ ਸਰਕਾਰ ਦੇ ਉਲਟ ਹੋ ਗਏ। ਇਸ ਦਾ ਨਤੀਜਾ ਸਰਕਾਰ ਨੂੰ ਹੁਣ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਭੁਗਤਣਾ ਪਿਆ।

ਵੱਡਾ ਸਵਾਲ,ਵਾਰ-ਵਾਰ ਕਿਉਂ ਕੀਤੇ ਜਾ ਰਹੇ ਡੀਜੀਪੀ ਤਬਦੀਲ?: ਫਿਲਹਾਲ ਪੰਜਾਬ ਨੂੰ ਮੁੜ ਤੋਂ ਨਵਾਂ ਡੀਜੀਪੀ ਮਿਲ ਸਕਦਾ ਹੈ। ਇਸ ਥੌੜੇ ਹੀ ਸਮੇਂ ਵਿੱਚ ਪੰਜਾਬ ਨੂੰ ਕਈ ਡੀਜੀਪੀ ਮਿਲ ਚੁੱਕੇ ਹਨ। ਇੱਥੇ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਕਿਉਂ ਪੰਜਾਬ ਦੇ ਲਗਾਤਾਰ ਡੀਜੀਪੀ ਦੇ ਤਬਾਦਲੇ ਕੀਤੇ ਜਾ ਰਹੇ ਹਨ?

ਇਹ ਵੀ ਪੜ੍ਹੋ: ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.