ਚੰਡੀਗੜ੍ਹ: ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੇ ਕਤਲਾਂ ਵਿੱਚ ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਤੇ ਠੱਲ ਪਈ ਹੈ। ਉਹਨਾਂ ਨੇ ਕਿਹਾ ਕਿ 2020 ਵਿੱਚ 757 ਤੇ 2021 ਵਿੱਚ 724 ਕਤਲ ਹੋਏ ਹਨ। ਉਹਨਾਂ ਨੇ ਕਿਹਾ ਕਿ ਦੇਖਿਆ ਜਾਵੇ ਤਾਂ ਹਰ ਮਹੀਨੇ 60 ਤੋਂ ਉਪਰ ਕਤਲ ਹੋਏ ਹਨ, ਜਿਹਨਾਂ ਦੀ ਗਿਣਤੀ ਇਸ ਸਾਲ ਹੋਣ ਵਾਲੇ ਕਤਲਾਂ ਤੋਂ ਕੀਤੇ ਜਿਆਦਾ ਹੈ।
ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਪੰਜਾਬ ਵਿੱਚ ਹੋਰ ਰਹੇ ਕਤਲਾਂ ਨੂੰ ਹੋਰ ਘੱਟ ਕਰਨਾ ਹੈ ਤੇ ਇਸ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਨ। ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਸੁਧਾਰਨ ਵਿੱਚ ਲੋਕਾਂ ਦੇ ਸਾਥ ਦੀ ਲੋੜ ਹਨ। ਉਹਨਾਂ ਨੇ ਕਿਹਾ ਕਿ ਲਾਇਸੈਂਸ ਹਥਿਆਰ ਨੂੰ ਸਿਰਫ਼ ਆਪਣੇ ਸੁਰੱਖਿਆ ਵਾਸਤੇ ਹੀ ਵਰਤਿਆ ਜਾਵੇ, ਇਸ ਨੂੰ ਗਲਤ ਕੰਮਾਂ ਲਈ ਨਾ ਵਰਤਿਆ ਜਾਵੇ।
ਗੈਂਗਸਟਰਾਂ ਦੀ ਕਤਲਾਂ ਨਾਲ ਘੱਟ ਸਬੰਧ: ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਇਸ ਸਾਲ ਜੋ ਕਤਲ ਹੋਏ ਹਨ, ਉਹਨਾਂ ਵਿੱਚ ਸਿਰਫ਼ 6 ਕਤਲਾਂ ਵਿੱਚ ਗੈਂਗਸਟਰਾਂ ਦਾ ਹੱਥ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇਹਨਾਂ ਦੀ ਜਾਂਚ ਕਰਦੇ ਹੋਏ ਇਹ ਖੁਲਾਸਾ ਕੀਤਾ ਹੈ। ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਹੁਣ ਤਕ 24 ਲੋਕ ਇਹਨਾਂ ਕਤਲਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਤੋਂ 7 ਪਿਸਟਲ ਤੇ 7 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਹਨਾਂ ਦੀ ਇਹਨਾਂ ਕਤਲਾਂ ਵਿੱਚ ਵਰਤੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਜੇ ਇਹਨਾਂ ਕਤਲਾਂ ਦੀ ਜਾਂਚ ਹੋ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਡੀਜੀਪੀ ਨੇ ਕਿਹਾ ਕਿ ਬਾਕੀ ਕਤਲਾਂ ਵਿੱਚ ਰੰਜਿਸ਼ ਤੇ ਹੋਰ ਲੈਣ ਦੇਣ ਦੇ ਮਾਮਲੇ ਸਨ, ਜਿਹਨਾਂ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਚਾਰ ਗੈਂਗਸਟਰ ਕਰਾਈਮ ਟਰੇਸ ਕਰ ਲਏ ਹਨ। ਉਹਨਾਂ ਨੇ ਕਿਹਾ ਕਿ ਇਸ ਵਿੱਚ ਕਿਸੇ ਦਾ ਕਤਲ ਜਾਂ ਫਿਰ ਅਗਵਾ ਕੀਤਾ ਜਾ ਸਕਦਾ ਸੀ।
ਅਸੀਂ ਗੈਂਗਸਟਰਾਂ ਨੂੰ ਕੀਤਾ ਟਰੇਸ: ਡੀਜੀਪੀ ਨੇ ਕਿਹਾ ਕਿ ਅਸੀਂ 545 ਗੈਂਗਸਟਰਾਂ ਨੂੰ ਟਰੇਸ ਕੀਤਾ ਹੈ ਤੇ ਇਹਨਾਂ ਨੂੰ ਕੈਟਾਗਰੀ ਵਿੱਚ ਵੰਡ ਲਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ 515 ਗੈਂਗਸਟਰਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੈਂਗਸਟਰਾਂ ਖਿਲਾਫ ਬਣਾਈ ਐਂਟੀ ਗੈਂਗਸਟਰ ਟਾਸਕ ਫੋਰਸ: ਡੀਜੀਪੀ ਵੀਕੇ ਭਵਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਖ਼ਿਲਾਫ਼ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਹੈ, ਜਿਸ ਤੋਂ ਬਾਅਦ ਹੁਣ ਗੈਂਗਸਟਰਾਂ ਦਾ ਖਾਤਰਾ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਟਾਸਕ ਫੋਰਸ ਦੇ ਮੁੱਖੀ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਤੇ ਐਕਸ਼ਨ ਵੀ ਸ਼ੁਰੂ ਹੋ ਗਿਆ ਹੈ।
ਗੈਂਗਸਟਰਾਂ ਦਾ ਨਹੀਂ ਸੀ ਹੱਥ: ਡੀਜੀਪੀ ਨੇ ਕਿਹਾ ਕਿ ਇਸ ਤੋਂ ਇਲਾਵਾ, ਸਾਲ 2022 ਦੌਰਾਨ 9 ਕਤਲ ਹੋਏ ਸਨ ਜਿਹਨਾਂ ਨਾਲ ਆਮ ਲੋਕਾਂ ਵਿੱਚ ਸਨਸਨੀ ਫੈਲ ਗਈ ਸੀ, ਦਾ ਗੈਂਗਸਟਰਾਂ ਨਾਲ ਸਬੰਧ ਨਹੀਂ ਪਾਇਆ ਗਿਆ। ਉਹਨਾਂ ਅੱਗੇ ਕਿਹਾ ਕਿ ਇਹਨਾਂ ਮਾਮਲਿਆਂ ਨੂੰ ਵੀ ਸੁਲਝਾ ਲਿਆ ਗਿਆ ਹੈ ਅਤੇ ਇਹਨਾਂ ਵਿੱਚ ਸ਼ਾਮਲ ਜ਼ਿਆਦਾਤਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਾਂ ਪਿੱਛੇ ਪਰਿਵਾਰਕ/ਵਿਆਹੁਤਾ ਝਗੜਾ, ਰੰਜਿਸ਼ ਜਾਂ ਪੈਸੇ ਦਾ ਝਗੜਾ ਆਦਿ ਮੁੱਖ ਕਾਰਨ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਅਪਰਾਧ ਸਬੰਧੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਇਸ ਸਾਲ ਲਗਭਗ 100 ਦਿਨਾਂ ਵਿੱਚ 158 ਕਤਲ ਹੋਏ ਹਨ, ਜਿਸ ਨਾਲ ਪ੍ਰਤੀ ਮਹੀਨਾ ਔਸਤਨ 50 ਕਤਲ ਬਣਦੀ ਹੈ, ਜਦੋਂ ਕਿ ਪਿਛਲੇ ਸਾਲਾਂ ਦੌਰਾਨ, ਕਤਲਾਂ ਦੀ ਗਿਣਤੀ ਸਾਲ 2021 ਅਤੇ ਸਾਲ 2020 ਵਿੱਚ ਕ੍ਰਮਵਾਰ 724 ਅਤੇ 757 ਸੀ ਜਿਸ ਨਾਲ ਸਾਲ 2021 ਅਤੇ ਸਾਲ 2020 ਲਈ ਔਸਤਨ ਮਹੀਨਾਵਾਰ ਕਤਲਾਂ ਦੀ ਗਿਣਤੀ ਕ੍ਰਮਵਾਰ 60 ਅਤੇ 65 ਰਹੀ ਹੈ।
ਇਹ ਵੀ ਪੜੋ: ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ