ਚੰਡੀਗੜ੍ਹ: ਇੱਕ ਪਾਸੇ ਜਿੱਥੇ ਅੱਜ ਪੰਜਾਬ ਵਿਧਾਨਸਭਾ ਸੈਸ਼ਨ ਦਾ ਚੌਥਾ ਦਿਨ ਹੈ ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ। ਦੱਸ ਦਈਏ ਕਿ ਦੁਪਹਿਰ 2:30 ਵਜੇ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ।
ਪੰਜਾਬ ਕੈਬਨਿਟ ਦੀ ਮੀਟਿੰਗ: ਪੰਜਾਬ ਸਕੱਤਰੇਤ ਵਿਖੇ ਕੈਬਨਿਟ ਦੀ ਅਹਿਮ ਮੀਟਿੰਗ ਕੀਤੀ ਜਾਵੇਗੀ। ਇਹ ਮੀਟਿੰਗ ਵਿਧਾਨਸਭਾ ਦੀ ਡਬਲ ਸੀਟਿੰਗ ਦੇ ਵਿਚਾਲੇ 2:30 ਵਜੇ ਹੋਵੇਗੀ। ਕੈਬਨਿਟ ਮੀਟਿੰਗ ਤੋਂ ਬਾਅਦ 3:30 ਵਜੇ ਮੁੜ ਤੋਂ ਵਿਧਾਨਸਭਾ ਦੀ ਡਬਲ ਸੀਟਿੰਗ ਸ਼ੁਰੂ ਹੋਵੇਗੀ।
ਬੀਤੇ ਦਿਨ ਪੇਸ਼ ਹੋਇਆ ਸੀ ਪੰਜਾਬ ਦਾ ਬਜਟ: ਬੀਤੇ ਦਿਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਦਾ ਬਜਟ ਪੇਸ਼ ਹੋਇਆ ਸੀ। ਇਸ ਬਜਟ ’ਚ ਸਰਕਾਰ ਵੱਲੋਂ ਮੁੱਖ ਤੌਰ ਤੇ ਸਿੱਖਿਆ ਅਤੇ ਸਿਹਤ ਨੂੰ ਖਾਸ ਧਿਆਨ ਚ ਰੱਖਿਆ ਗਿਆ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਇਸ ਸਾਲ ਸਰਕਾਰ ਸਰਕਾਰ ਨੂੰ 14 ਤੋਂ 15 ਹਜ਼ਾਰ ਕਰੋੜ ਦਾ ਘਾਟਾ ਹੋਇਆ। ਬੀਤੇ ਪੰਜ ਸਾਲਾਂ ’ਚ ਪੰਜਾਬ ਦਾ ਕਰਜ਼ਾ 44.23ਫੀਸਦ ਵਧਿਆ ਹੈ। ਪੰਜਾਬ ਦਾ 1,55,860 ਕਰੋੜ ਰੁਪਏ ਦਾ ਕੁੱਲ ਬਜਟ ਹੈ।
ਪਿਛਲੀ ਕੈਬਨਿਟ ਮੀਟਿੰਗ ਦੇ ਫੈਸਲੇ: ਕਾਬਿਲੇਗੌਰ ਪਿਛਲੀ ਕੈਬਨਿਟ ਮੀਟਿੰਗ ’ਚ ਪੰਜਾਬ ਸਰਕਾਰ ਵੱਲੋਂ ਖਜ਼ਾਨੇ ਦੀ ਦੁਰਵਰਤੋਂ ਨੂੰ ਲੈ ਕੇ ਵ੍ਹਾਈਟ ਪੇਪਰ ਲਿਆਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਜਿਸ ਨੂੰ ਵਿਧਾਨਸਭਾ ਸੈਸ਼ਨ ਦੌਰਾਨ ਪੇਸ਼ ਕੀਤਾ ਗਿਆ ਸੀ ਜਿਸ ’ਤੇ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਵੀ ਪੜੋ: ਕੈਪਟਨ ਅਮਰਿੰਦਰ ਸਿੰਘ ਦੀ ਸਰਜਰੀ ਹੋਈ ਸਫ਼ਲ, ਲੰਡਨ 'ਚ ਰੀੜ੍ਹ ਦੀ ਹੱਡੀ ਦਾ ਹੋਇਆ ਆਪ੍ਰੇਸ਼ਨ