ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾੰਗਰਸ ਸਰਕਾਰ ਦਾ ਆਖਰੀ ਵਰ੍ਹੇ ਦਾ ਬਜਟ ਇਜਲਾਸ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪੰਜਾਬ ਵਜ਼ਾਰਤ ਦੀ ਅੱਜ ਮੀਟਿੰਗ ਹੋਵੇਗੀ, ਜਿਸ ਵਿੱਚ ਬਜਟ ਇਜਲਾਸ ਸੱਦਣ ਬਾਰੇ ਚਰਚਾ ਹੋਵੇਗੀ।
ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਇਜਲਾਸ ਹੋਵੇਗਾ। ਕੈਬਨਿਟ ਵਿੱਚ ਖੇਤੀ ਸੋਧ ਬਿੱਲਾਂ ਨੂੰ ਮੁੜ ਪਾਸ ਕੀਤੇ ਜਾਣ ਦਾ ਏਜੰਡਾ ਵੀ ਆ ਸਕਦਾ ਹੈ।