ਚੰਡੀਗੜ੍ਹ: ਪੰਜਾਬ ਸਰਕਾਰ ਜ਼ਮੀਨ ਪ੍ਰਾਪਤੀ ਬਾਰੇ ਰਾਹ ਮੋਕਲਾ ਕਰਨ ਲਈ 'ਲੈਂਡ ਪੂਲਿੰਗ ਨੀਤੀ' ਵਿੱਚ ਫੇਰਬਦਲ ਕਰੇਗੀ। ਪੰਜਾਬ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਪਾਲਿਸੀ ਵਿੱਚ ਤਬਦੀਲੀ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ।
ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੂੰ ਪਿਛਲੇ ਕੁਝ ਸਮੇਂ ਤੋਂ 'ਲੈਂਡ ਪੂਲਿੰਗ ਨੀਤੀ' ਵਿੱਚ ਕਿਸਾਨਾਂ ਵੱਲੋਂ ਹੁੰਗਾਰਾ ਨਹੀਂ ਮਿਲ ਰਿਹਾ ਸੀ। ਭੌ-ਪ੍ਰਾਪਤੀ ਲਈ ਸਰਕਾਰ ਔਖ ਮਹਿਸੂਸ ਕਰ ਰਹੀ ਸੀ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਲਾਗੇ 2 ਨਵੇਂ ਸੈਕਟਰ ਉਸਾਰਨ ਦੀ ਤਜਵੀਜ਼ ਘੜ ਰਹੀ ਹੈ ਕਿਉਂਕਿ ਉੱਥੇ ਕਬੀਰ ਪੰਜ ਹਜ਼ਾਰ ਏਕੜ ਜ਼ਮੀਨ ਪਈ ਹੈ। ਇਸ ਸਬੰਧੀ ਬੈਠਕ ਵਿਚ ਲੈਂਡ ਪੂਲਿੰਗ ਨੀਤੀ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਦਾ ਏਜੰਡਾ ਲੱਗਿਆ ਹੋਇਆ ਹੈ।