ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਮੰਗਲਵਾਰ ਨੂੰ ਬੈਠਕ ਹੋਵੇਗੀ। ਇਸ ਮੀਟਿੰਗ ਵਿੱਚ ਦੋ ਆਰਡੀਨੈਂਸਾਂ ਨੂੰ ਬਿਲਾਂ ਵਿੱਚ ਤਬਦੀਲ ਕਰਨ, ਖੇਤੀਬਾੜੀ ਨਾਲ ਸਬੰਧਿਤ ਟੈਨੇਂਸੀ ਐਕਟ ਤੇ ਪਟਿਆਲਾ ਵਿੱਚ ਬਣਾਈ ਜਾ ਰਹੀ ਖੇਡ ਯੂਨੀਵਰਸਿਟੀ ਬਾਰੇ ਮੈਮਰੈਂਡਮ ਆਫ਼ ਅੰਡਰਸਟੈਂਡਿੰਗ (ਐੱਮਓਯੂ) ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਦਾ ਜਵਾਈ ਲਾਪਤਾ
ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਦੇ ਐਕਟ1914 ਦੀ ਧਾਰਾ 31ਸੀ ਵਿੱਚ ਸੋਧ ਨੂੰ ਬਿੱਲ ਵਿੱਚ ਤਬਦੀਲ ਕੀਤਾ ਜਾਵੇਗਾ। ਖੇਤੀਬਾੜੀ ਨਾਲ ਸਬੰਧਤ ਟੈਨੇਂਸੀ ਬਿੱਲ ਵੀ ਲਿਆਂਦਾ ਜਾਵੇਗਾ ਜਿਸ ਵਿੱਚ ਜ਼ਮੀਨ ਪਟੇ ਤੇ ਠੇਕੇ 'ਤੇ ਦੇਣ ਬਾਰੇ ਨਵੇਂ ਨਿਯਮ ਸ਼ਾਮਿਲ ਕੀਤੇ ਗਏ ਹਨ।
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਇਜਲਾਸ 2 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਤੇ ਬਿੱਲ ਇਸੇ ਸੈਸ਼ਨ ਵਿੱਚ ਪੇਸ਼ ਕੀਤੇ ਜਾਣਗੇ।