ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ, ਸਰਕਾਰ ਪੰਜਾਬ ਦੇ ਲੋਕਾਂ ਲਈ ਛੇਤੀ-ਛੇਤੀ ਫੈਸਲੇ ਲੈ ਰਹੀ ਹੈ। ਸੂਬੇ ਦੇ ਕੁੱਝ ਮੁੱਦਿਆਂ ’ਤੇ ਫੈਸਲੇ ਲੈਣ ਲਈ ਹੀ ਹੁਣ ਸਰਕਾਰ ਨੇ ਇੱਕ ਹੋਰ ਮੀਟਿੰਗ ਸੱਦ ਲਈ ਹੈ। ਕੈਬਨਿਟ ਦੀ ਮਿਟਿੰਗ ਸੋਮਵਾਰ ਨੂੰ ਰੱਖੀ ਗਈ ਹੈ।
ਮੁੱਖ ਸਕੱਤਰ ਅਨਿਰੁੱਧ ਤਿਵਾਰੀ (Chief Secretary Anirudh Tiwari) ਨੇ ਇਥੇ ਇੱਕ ਪੱਤਰ ਜਾਰੀ ਕਰਕੇ ਪ੍ਰਸ਼ਾਸਕੀ ਅਫਸਰਾਂ ਨੂੰ ਸੂਚਨਾ ਭੇਜੀ ਹੈ ਕਿ ਸੋਮਵਾਰ 29 ਨਵੰਬਰ ਨੂੰ ਕੈਬਨਿਟ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਸ਼ਾਮ ਸਾਢੇ ਚਾਰ ਵਜੇ ਪੰਜਾਬ ਭਵਨ ਵਿਖੇ ਹੋਵੇਗੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕੈਬਨਿਟ ਮੀਟਿੰਗਾਂ ਕਰਕੇ ਕਈ ਅਹਿਮ ਫੈਸਲੇ ਲਏ ਹਨ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਜਿਸ ਵੇਲੇ ਮੁੱਖ ਮੰਤਰੀ ਬਣੇ ਸੀ, ਉਦੋਂ ਉਨ੍ਹਾਂ ਕੋਲ ਚਾਰ ਮਹੀਨੇ ਦਾ ਕਾਰਜਕਾਲ ਸੀ ਤੇ ਇਸ ਦੌਰਾਨ ਉਹ ਲਗਾਤਾਰ ਫੈਸਲੇ ਲੈ ਰਹੇ ਹਨ ਤੇ ਇਸ ਛੋਟੇ ਜਿਹੇ ਕਾਰਜਕਾਲ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਵੱਡੇ ਫੈਸਲੇ ਲਏ ਗਏ ਹਨ।
ਇਹ ਵੀ ਪੜ੍ਹੋ:ਸਿੱਖਿਆ ’ਤੇ ਪਰਗਟ ਸਿੰਘ ਦਾ ਕੇਜਰੀਵਾਲ ਨੂੰ ਠੋਕਵਾਂ ਜਵਾਬ