ਚੰਡੀਗੜ੍ਹ: ਪੰਜਾਬ ਭਾਜਪਾ ਦੇ ਆਗੂ ਸੁਭਾਸ਼ ਸ਼ਰਮਾ (Punjab BJP leader Subhash Sharma) ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਵੱਲੋਂ ਪੰਜਾਬ ਦੌਰੇ ਦੌਰਾਨ ਕੀਤੇ ਵਾਅਦਿਆਂ ’ਤੇ ਸ਼ਬਦੀ ਹਮਲਾ ਕੀਤਾ। ਪੰਜਾਬ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦਾਅਵੇ ਕਰਨਾ ਝੂਠਾ ਲਗਦਾ ਹੈ।
ਸੁਭਾਸ਼ ਸ਼ਰਮਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਲ 2015 ਅਤੇ 2020 ਦੌਰਾਨ ਦਿੱਲੀ (Delhi) ਚ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਚ ਨਾਕਾਮ ਸਾਬਿਤ ਹੋਣ ਤੋਂ ਬਾਅਦ ਪੰਜਾਬ ’ਚ ਖੋਖਲੇ ਵਾਅਦੇ ਕੀਤੇ ਜਾ ਰਹੇ ਹਨ। ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕੀਤੇ ਜਾਣ ਵਾਲੇ ਦਾਅਵੇ ਝੂਠੇ ਲਗਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਅਧਿਆਪਕਾਂ ਦੇ ਲਈ ਪੰਜਾਬ ਆ ਰਹੇ ਹਨ। ਜਿੱਥੇ ਦਿੱਲੀ ਦੇ ਅਧਿਆਪਕਾਂ ਨੂੰ ਪਿਛਲੇ 2 ਸਾਲਾਂ ਤੋਂ ਤਨਖਾਹ ਤੱਕ ਨਹੀਂ ਮਿਲੀ। ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਚਿੰਤਾ ਕਰਦੇ ਹਨ ਅਤੇ ਉਸ ਤੇ ਚਿੰਤਾ ਜਾਹਿਰ ਕਰਦੇ ਹੋਏ ਧਰਨੇ ਦੇਣ ਦੇ ਲਈ ਪੰਜਾਬ ਆ ਰਹੇ ਹਨ। ਜਦਕਿ ਆਪਣੇ ਕੀਤੇ ਵਾਅਦਿਆਂ ਦੇ ਬਾਵਜੁਦ ਦਿੱਲੀ ਚ ਹੁਣ ਤੱਕ ਇੱਕ ਵੀ ਨਵਾਂ ਕਾਲੇਜ ਨਹੀਂ ਖੋਲ੍ਹਿਆ ਗਿਆ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਸ ਨਾਲ ਪ੍ਰਾਈਵੇਟ ਸਕੂਲਾਂ (Private School) ਦੀ ਤੁਲਨਾ ਚ ਸਰਕਾਰੀ ਸਕੂਲ (Government School) ਚ ਬੱਚਿਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ, ਇਸ ਨਾਲ ਉਨ੍ਹਾਂ ਦੀ ਵਿਗਿਆਪਨ ਕ੍ਰਾਂਤੀ ਨਾ ਕਿ ਸਿੱਖਿਆ ਕ੍ਰਾਂਤੀ ਵਾਲੀ ਨੀਤੀ ਸਾਹਮਣੇ ਆਉਂਦੀ ਹੈ।
ਕੇਜਰੀਵਾਲ ਦੇ ਅਧਿਆਪਕਾਂ ਲਈ ਵੱਡੇ ਐਲਾਨ
ਕਾਬਿਲੇਗੌਰ ਹੈ ਕਿ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਮੋਹਾਲੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ (Teacher Protest) ਵੱਲੋਂ ਕੀਤੇ ਜਾ ਰਹੇ ਧਰਨੇ ਚ ਸ਼ਾਮਲ ਹੋਣ ਲਈ ਪੰਜਾਬ ਆ ਰਹੇ ਹਨ। ਇਸ ਤੋਂ ਪਹਿਲਾਂ ਆਪਣੇ ਦੋ ਦਿਨੀਂ ਪੰਜਾਬ ਦੌਰੇ ਦੌਰਾਨ ਸੀਐੱਮ ਕੇਜਰੀਵਾਲ ਨੇ ਅਧਿਆਪਕਾਂ ਦੇ ਲਈ ਕਈ ਵੱਡੇ ਐਲਾਨ ਕੀਤੇ ਸੀ ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ ਅਧਿਆਪਕ ਨੂੰ 8 ਮੁੱਦਿਆ ਦੀ ਗਾਰੰਟੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਦਿੱਲੀ ਨਹੀਂ ਸੁਧਾਰੀ ਅਧਿਆਪਕਾਂ ਨੇ ਦਿੱਲੀ ਸੁਧਾਰੀ ਹੈ। ਪੰਜਾਬ ਚ ਅਧਿਆਪਕਾਂ ਨੂੰ ਘੱਟ ਤਨਖਾਹਾਂ ਮਿਲ ਰਹੀਆਂ ਹਨ ਜੇਕਰ ਦਿੱਲੀ ਚ ਕੋਈ ਇੱਕ ਮਹੀਨਾ ਕੰਮ ਕਰੇ ਤਾਂ ਦਿੱਲੀ ਚ 15000 ਤਨਖਾਹ ਮਿਲਦਾ ਹੈ।
ਇਹ ਵੀ ਪੜੋ: ਅਧਿਆਪਕਾਂ ਦਾ ਸਮਰਥਨ ਦੇਣ ਲਈ ਪੰਜਾਬ ਪਹੁੰਚ ਰਹੇ ਨੇ CM ਕੇਜਰੀਵਾਲ