ਚੰਡੀਗੜ੍ਹ: ਪੰਜਾਬ ਦੀ 'ਆਪ' ਸਰਕਾਰ ਦੇ ਵਿਧਾਨ ਸਭਾ ਸੈਸ਼ਨ ਦਾ ਭਾਜਪਾ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਭਾਜਪਾ ਵਿਧਾਨ ਸਭਾ ਸੈਸ਼ਨ ਦੇ ਸਮਾਨਾਂਤਰ ਜਨ ਸਭਾ ਵੀ ਕਰ ਰਹੀ ਹੈ। ਇਸ ਦੇ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਸਾਰੇ ਆਗੂ ਅਤੇ ਸਮਰਥਕ ਸੈਕਟਰ 37/ਏ ਸਥਿਤ ਬੱਤਰਾ ਸਿਨੇਮਾ ਦੀ ਪਾਰਕਿੰਗ ਵਿੱਚ ਪਹੁੰਚ ਗਏ ਹਨ।
ਇਸ ਸਮੇਂ ਕਾਂਗਰਸ ਵਿਚੋਂ ਭਾਜਪਾ 'ਚ ਸ਼ਾਮਲ ਹੋਏ ਕਈ ਸਿਆਸੀ ਲੀਡਰ ਵੀ ਮੌਜੂਦ ਹਨ। ਜਿਸ 'ਚ ਸੁਨੀਲ ਜਾਖੜ ਅਤੇ ਰਾਜ ਕੁਮਾਰ ਵੇਰਕਾ ਸਮੇਤ ਕਈ ਲੀਡਰ ਮੌਜੂਦ ਹਨ।
ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਨ ਸਭਾ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਨੁਮਾਇੰਦੇ ਆਉਣਗੇ ਅਤੇ ਇਸ ਵਿੱਚ ਛੇ ਮਤੇ ਪਾਸ ਕੀਤੇ ਜਾਣਗੇ।
ਹਾਲਾਂਕਿ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਦੋਵੇਂ ਵਿਧਾਇਕ ਵੀ ਵਿਧਾਨ ਸਭਾ ਸਦਨ 'ਚ ਜਾਣਗੇ ਪਰ ਜੇਕਰ 'ਆਪ' ਵੱਲੋਂ ਪੰਜਾਬ ਦੇ ਅਹਿਮ ਮਾਮਲਿਆਂ ਤੋਂ ਇਲਾਵਾ ਭਰੋਸੇ ਦਾ ਮਤਾ ਲਿਆਂਦਾ ਜਾਂਦਾ ਹੈ ਤਾਂ ਦੋਵੇਂ ਵਿਧਾਇਕ ਸਦਨ ਦਾ ਬਾਈਕਾਟ ਕਰ ਸਕਦੇ ਹਨ। 'ਆਪ' ਦੇ ਬਾਈਕਾਟ ਤੋਂ ਬਾਅਦ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਦੇ ਦੋਵੇਂ ਵਿਧਾਇਕ ਚੰਡੀਗੜ੍ਹ ਦੇ ਸੈਕਟਰ-37 'ਚ ਕਰਵਾਏ ਜਾ ਰਹੇ ਜਨ ਸਭਾ 'ਚ ਪੁੱਜਣਗੇ।
ਇਹ ਵੀ ਪੜ੍ਹੋ: ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ