ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਦਿੱਲੀ ਫਤਿਹ ਤੋਂ ਬਾਅਦ ਕਿਸਾਨ ਮੋਰਚਾ ਚੋਣ ਮੈਦਾਨ ਵਿੱਚ ਨਿੱਤਰ ਆਇਆ ਹੈ। ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚਾ ਨਵੀਂ ਪਾਰਟੀ ਬਣਾਈ ਗਈ ਹੈ।
-
Formation of a political front by Union leaders at this point raises questions
— Ravneet Singh Bittu (@RavneetBittu) December 25, 2021 " class="align-text-top noRightClick twitterSection" data="
1:Why have they left their fight for nation wide MSP to fight elections in Punjab only?
2:Was this segment of leaders motivated for & by political parties? Is that why they have given up the fight
1/2
">Formation of a political front by Union leaders at this point raises questions
— Ravneet Singh Bittu (@RavneetBittu) December 25, 2021
1:Why have they left their fight for nation wide MSP to fight elections in Punjab only?
2:Was this segment of leaders motivated for & by political parties? Is that why they have given up the fight
1/2Formation of a political front by Union leaders at this point raises questions
— Ravneet Singh Bittu (@RavneetBittu) December 25, 2021
1:Why have they left their fight for nation wide MSP to fight elections in Punjab only?
2:Was this segment of leaders motivated for & by political parties? Is that why they have given up the fight
1/2
ਕਿਸਾਨਾਂ ਵੱਲੋਂ ਬਣਾਈ ਗਈ ਪਾਰਟੀ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਸੰਯੁਕਤ ਸਮਾਜ ਮੋਰਚਾ ਉੱਤੇ ਸਵਾਲ ਖੜ੍ਹੇ ਕੀਤੇ ਹਨ। ਬਿੱਟੂ ਨੇ ਕਿਹਾ ਕਿ ਦੇਸ਼ ਵਿਆਪੀ ਐਮਐਸਪੀ ਦੀ ਲੜਾਈ ਕੀ ਕਿਸਾਨਾਂ ਵੱਲੋਂ ਪੰਜਾਬ ਵਿੱਚ ਚੋਣਾਂ ਲੜਨ ਕਰਕੇ ਛੱਡੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਲੀਡਰਾਂ ਦਾ ਇਹ ਹਿੱਸਾ ਰਾਜਨੀਤਿਕ ਪਾਰਟੀਆਂ ਲਈ ਅਤੇ ਉਨ੍ਹਾਂ ਦੁਆਰਾ ਪ੍ਰੇਰਿਤ ਸੀ। ਬਿੱਟੂ ਨੇ ਕਿਹਾ ਕਿ ਇਸਦੇ ਲਈ ਕਿਸਾਨਾਂ ਨੇ ਲੜਾਈ ਛੱਡ ਦਿੱਤੀ ਹੈ।
-
Justice for 700 farmers who died and victims of Lakhimpur?
— Ravneet Singh Bittu (@RavneetBittu) December 25, 2021 " class="align-text-top noRightClick twitterSection" data="
Farmers should come & are welcome in politics.But this is not for farmers, this is for personal benefit. Anna Hazare was used & thrown by a common man to become the CM of Delhi. Similar fate awaits these leaders too
2/2
">Justice for 700 farmers who died and victims of Lakhimpur?
— Ravneet Singh Bittu (@RavneetBittu) December 25, 2021
Farmers should come & are welcome in politics.But this is not for farmers, this is for personal benefit. Anna Hazare was used & thrown by a common man to become the CM of Delhi. Similar fate awaits these leaders too
2/2Justice for 700 farmers who died and victims of Lakhimpur?
— Ravneet Singh Bittu (@RavneetBittu) December 25, 2021
Farmers should come & are welcome in politics.But this is not for farmers, this is for personal benefit. Anna Hazare was used & thrown by a common man to become the CM of Delhi. Similar fate awaits these leaders too
2/2
ਇਸਦੇ ਨਾਲ ਹੀ ਬਿੱਟੂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਜਾਨ ਗੁਆਉਣ ਵਾਲੇ 700 ਕਿਸਾਨ ਅਤੇ ਲਖੀਮਪੁਰ ਮਾਮਲੇ ਵਿੱਚ ਇਨਸਾਫ ਕਿਵੇਂ ਮਿਲੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਜਨੀਤੀ ਵਿੱਚ ਆਉਣ ਚਾਹੀਦਾ ਹੈ ਅਤੇ ਉਹ ਇਸਦਾ ਸੁਆਗਤ ਕਰਦੇ ਹਨ ਪਰ ਇਹ ਕਿਸਾਨਾਂ ਲਈ ਨਹੀਂ ਹੈ ਇਹ ਸਿਰਫ ਨਿੱਜੀ ਲਾਭ ਲਈ ਹੈ। ਕਿਸਾਨ ਦੇ ਸਿਆਸੀ ਫਰੰਟ ਨੂੰ ਲੈਕੇ ਰਵਨੀਤ ਬਿੱਟੂ ਨੇ ਅੰਨਾ ਹਜ਼ਾਰੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਦਿੱਲੀ ਦਾ ਸੀਐਮ ਬਣਨ ਲਈ ਆਮ ਆਦਮੀ ਦੁਆਰਾ ਅੰਨਾ ਹਜ਼ਾਰੇ ਨੂੰ ਵਰਤਿਆ ਗਿਆ ਅਤੇ ਬਾਅਦ ਵਿੱਚ ਦਰਕਿਨਾਕ ਕਰ ਦਿੱਤਾ ਗਿਆ ਸੀ। ਬਿੱਟੂ ਨੇ ਕਿਹਾ ਕਿ ਅਜਿਹੀ ਹੀ ਕਿਸਮਤ ਦੀ ਇੰਨ੍ਹਾਂ ਆਗੂਆਂ ਨੂੰ ਵੀ ਉਡੀਕ ਹੈ।
ਇਹ ਵੀ ਪੜ੍ਹੋ: Assembly Election 2022: 22 ਕਿਸਾਨ ਜਥੇਬੰਦੀਆਂ ਨੇ ਕੀਤਾ ਸੰਯੁਕਤ ਸਮਾਜ ਮੋਰਚਾ ਦਾ ਐਲਾਨ