ETV Bharat / city

Punjab Assembly Election 2022: ਕੀ ਸਿੱਧੂ ਮੂਸੇਵਾਲਾ ਕਾਂਗਰਸ ਦੀ ਝੋਲੀ ਪਵਾ ਸਕੇਗਾ ਮਾਨਸਾ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ... - 2022 Punjab Assembly Election

Assembly Election 2022: ਮਾਨਸਾ ਵਿਧਾਨ ਸਭਾ ਸੀਟ (Mansa assembly constituency) ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਨਾਜ਼ਰ ਸਿੰਘ ਮਾਨਾਸ਼ਾਹੀਆ (NAZAR SINGH MANSHAHIA) ਮੌਜੂਦਾ ਵਿਧਾਇਕ ਹਨ, ਜੋ ਕਿ ਬਾਅਦ 'ਚ ਕਾਂਗਰਸ ਦੀ ਬੇੜੀ 'ਚ ਸਵਾਰ ਹੋ ਗਏ ਸਨ। ਆਖਿਰਕਾਰ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਹੈ, ਜਾਣੋ ਇਸ ਸੀਟ ਦਾ ਸਿਆਸੀ ਹਾਲ...

ਕੀ ਸਿੱਧੂ ਮੂਸੇਵਾਲਾ ਕਾਂਗਰਸ ਦੀ ਝੋਲੀ ਪਵਾ ਸਕੇਗਾ ਮਾਨਸਾ ਦੀ ਸੀਟ

author img

By

Published : Dec 6, 2021, 10:03 AM IST

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਾਲ 2022 ਵਿੱਚ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਇੱਕ ਸਿਆਸੀ ਪਾਰਟੀ ਅਤੇ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਪੰਜਾਬ ਵਿੱਚ ਕੁੱਲ 117 ਹਲਕੇ ਹਨ, ਤੇ ਅੱਜ ਅਸੀਂ ਮਾਨਸਾ ਵਿਧਾਨ ਸਭਾ ਸੀਟ (Mansa assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖਰੇ ਉੱਤਰੇ ਜਾਂ ਨਹੀਂ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਮਾਨਸਾ ਵਿਧਾਨ ਸਭਾ ਸੀਟ (Mansa assembly constituency)

ਜੇਕਰ ਮਾਨਸਾ ਵਿਧਾਨ ਸਭਾ ਸੀਟ (Mansa assembly constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਨਾਜ਼ਰ ਸਿੰਘ ਮਾਨਾਸ਼ਾਹੀਆ (NAZAR SINGH MANSHAHIA) ਮੌਜੂਦਾ ਵਿਧਾਇਕ ਹਨ, ਜੋ ਬਾਅਦ 'ਚ ਕਾਂਗਰਸ ਦੀ ਬੇੜੀ 'ਚ ਸਵਾਰ ਹੋ ਗਏ ਸਨ। ਇਸ ਸੀਟ 'ਤੇ ਅਕਾਲੀ ਦਲ ਵਲੋਂ ਪ੍ਰੇਮ ਕੁਮਾਰ ਅਰੋੜਾ (Prem Kumar Arora) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਾਂਗਰਸ ਲਈ ਵੱਡੀ ਟੱਕਰ ਸਾਬਤ ਹੋ ਸਕਦੇ ਹਨ।

ਇਹ ਵੀ ਪੜ੍ਹੋ : Punjab Assembly Election 2022: ਕਾਂਗਰਸ ਦੇ ਕਬਜ਼ੇ 'ਚ ਗੁਰੂ ਨਗਰੀ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ...

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮਾਨਸਾ ਵਿਧਾਨ ਸਭਾ ਸੀਟ (Mansa assembly constituency) ’ਤੇ 84.52 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨਾਜ਼ਰ ਸਿੰਘ ਮਾਨਾਸ਼ਾਹੀਆ (NAZAR SINGH MANSHAHIA) ਵਿਧਾਇਕ ਚੁਣੇ ਗਏ ਸਨ। ਵਿਧਾਇਕ ਨਾਜ਼ਰ ਸਿੰਘ ਮਾਨਾਸ਼ਾਹੀਆ ਨੇ ਕਾਂਗਰਸ (Congress) ਦੀ ਮਨੋਜ ਬਾਲਾ (Manoj Bala) ਨੂੰ ਹਰਾਇਆ ਸੀ।

ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨਾਜ਼ਰ ਸਿੰਘ ਮਾਨਾਸ਼ਾਹੀਆ (NAZAR SINGH MANSHAHIA) ਨੂੰ 70,586 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਕਾਂਗਰਸ (Congress) ਦੀ ਉਮੀਦਵਾਰ ਮਨੋਜ ਬਾਲਾ (Manoj Bala) ਨੂੰ 50,117 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਜਗਦੀਪ ਸਿੰਘ ਨਕਈ (Jagdeep Singh Nakai) ਨੂੰ 44,232 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 40.78 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਕਾਂਗਰਸ (Congress) ਨੂੰ 28.96 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 25.56 ਫੀਸਦ ਵੋਟ ਸ਼ੇਅਰ ਰਿਹਾ ਸੀ।

ਇਹ ਵੀ ਪੜ੍ਹੋ : Punjab Assembly Election 2022: ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ...

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਮਾਨਸਾ ਵਿਧਾਨ ਸਭਾ ਸੀਟ (Mansa assembly constituency) ’ਤੇ 81.55 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਪ੍ਰੇਮ ਮਿੱਤਲ (Prem Mittal) ਦੀ ਜਿੱਤ ਹੋਈ ਸੀ, ਜਿਨ੍ਹਾਂ ਨੂੰ 55,714 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ 'ਤੇ ਰਹੀ ਕਾਂਗਰਸ (Congress) ਦੀ ਉਮੀਦਵਾਰ ਗੁਰਪ੍ਰੀਤ ਕੌਰ (Gurpreet Kaur) ਨੂੰ 54,409 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਸੀਪੀਆਈ (CPI) ਦੇ ਉਮੀਦਵਾਰ ਹਰਦੇਵ ਸਿੰਘ ਅਰਸ਼ੀ (Hardev Singh Arshi) ਨੂੰ 30,487 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਮਾਨਸਾ ਵਿਧਾਨ ਸਭਾ ਸੀਟ (Mansa assembly constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੋਟ ਸ਼ੇਅਰ 37.53 ਫੀਸਦ ਸੀ, ਜਦਕਿ ਕਾਂਗਰਸ (Congress) ਦਾ ਵੋਟ ਸ਼ੇਅਰ 36.65 ਫੀਸਦ ਸੀ ਅਤੇ ਸੀਪੀਆਈ (CPI) ਦਾ 22.53 ਵੋਟ ਸ਼ੇਅਰ ਸੀ।

ਹਲਕਾ ਮਾਨਸਾ ਸੀਟ (Mansa Assembly Constituency) ਦੇ ਸਿਆਸੀ ਸਮੀਕਰਨ

ਭਾਵੇਂ ਇਸ ਸੀਟ ਤੋਂ 2017 'ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਜਗਦੀਪ ਸਿੰਘ ਨਕਈ (Jagdeep Singh Nakai) ਨੂੰ ਉਮੀਦਵਾਰ ਥਾਪਿਆ ਸੀ ਪਰ ਇਸ ਵਾਰ ਅਕਾਲੀ ਦਲ ਨੇ ਪ੍ਰੇਮ ਕੁਮਾਰ ਅਰੋੜਾ (Prem Kumar Arora) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (Aam Aadmi Party) ਲਈ ਵੱਡੀ ਚੁਣੌਤੀ ਬਣ ਸਕਦੇ ਹਨ।

ਆਮ ਆਦਮੀ ਪਾਰਟੀ (Aam Aadmi Party) ਦੀ ਗੱਲ ਕੀਤੀ ਜਾਵੇ ਤਾਂ ਪਹਿਲਾ ਇਸ ਸੀਟ ਤੋਂ ਨਾਜ਼ਰ ਸਿੰਘ ਮਾਨਾਸ਼ਾਹੀਆ ਵਿਧਾਇਕ (NAZAR SINGH MANSHAHIA) ਬਣੇ ਸਨ, ਪਰ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਹੁਣ 'ਆਪ' ਹਲਕਾ ਇੰਚਾਰਜ ਡਾ. ਵਿਜੈ ਸਿੰਗਲਾ (Dr. Vijay Singla) ਨੂੰ ਚੋਣ ਮੈਦਾਨ 'ਚ ਖੜਾ ਕਰ ਸਕਦੀ ਹੈ।

ਕਾਂਗਰਸ 'ਚ ਪਿਛਲੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨੂੰ ਸ਼ਾਮਲ ਕੀਤਾ ਗਿਆ, ਜਿਸ 'ਤੇ ਚਰਚਾਵਾਂ ਨੇ ਕਿ ਕਾਂਗਰਸ ਸਿੱਧੂ ਮੂਸੇਵਾਲਾ ਨੂੰ ਚੋਣ ਲੜਾ ਸਕਦੀ ਹੈ ਪਰ ਕਾਂਗਰਸ ਨੂੰ ਇਥੇ ਟਕਸਾਲੀ ਕਾਂਗਰਸੀਆਂ (Taksali Congrees leader) ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਵਾਂ ਬੰਦਾ ਪਾਰਟੀ 'ਚ ਸ਼ਾਮਲ ਹੋ ਕੇ ਟਿਕਟ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ। ਇਸ ਦੇ ਨਾਲ ਹੀ ਕਾਂਗਰਸ 'ਚ ਆਪਸੀ ਧੜੇਬੰਦੀ ਵੀ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਕਈ ਆਗੂ ਜੋ ਟਿਕਟ ਦੀ ਦਾਅਵੇਦਾਰੀ ਠੋਕ ਸਕਦੇ ਹਨ। ਜਿਨ੍ਹਾਂ 'ਚ ਮਨੋਜ ਬਾਲਾ, ਗੁਰਪ੍ਰੀਤ ਕੌਰ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਜਸਪਿੰਦਰਵੀਰ ਚਹਿਲ ਅਤੇ 'ਆਪ' ਤੋਂ ਕਾਂਗਰਸ 'ਚ ਸ਼ਾਮਲ ਹੋਏ ਨਾਜ਼ਰ ਸਿੰਘ ਮਾਨਾਸ਼ਾਹੀਆ ਦਾ ਨਾਮ ਸ਼ਾਮਲ ਹੈ।

ਇਹ ਵੀ ਪੜ੍ਹੋ : Punjab Assembly Election 2022: ਕੀ ਅਮਲੋਹ 'ਚ ਤੀਜੀ ਵਾਰ ਜਿੱਤ ਬਰਕਰਾਰ ਰੱਖ ਸਕੇਗੀ ਕਾਂਗਰਸ, ਜਾਣੋ ਇਥੋਂ ਦਾ ਸਿਆਸੀ ਹਾਲ...

ETV Bharat Logo

Copyright © 2025 Ushodaya Enterprises Pvt. Ltd., All Rights Reserved.