ਚੰਡੀਗੜ੍ਹ: ਕਾਂਗਰਸ ਨੇ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀਸੀ ਨੂੰ ਪਾਰਟੀ ’ਚੋਂ ਕੱਢ ਦਿੱਤਾ (Congress expelled MLA Tarsem DC) ਹੈ। ਪਾਰਟੀ ਵਿਰੋਧੀਆਂ ਗਤੀਵਿਧੀਆਂ ਨੂੰ ਲੈਕੇ ਵਿਧਾਇਕ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ।
ਤਰਸੇਮ ਡੀਸੀ 2017 ਚ ਬਣੇ ਸਨ ਵਿਧਾਇਕ
ਵਿਧਾਇਕ ਤਰਸੇਮ ਸਿੰਘ ਡੀਸੀ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ ਹਾਲਾਂਕਿ ਉਨ੍ਹਾਂ ਨੇ 2012 ਵਿੱਚ ਵੀ ਕਾਂਗਰਸ ਤੋਂ ਹੀ ਚੋਣ ਲੜੀ ਸੀ ਤੇ ਹਾਰ ਗਏ ਸੀ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅਟਾਰੀ ਸੀਟ (Atari Constituency) ’ਤੇ 75.03 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਤਰਸੇਮ ਸਿੰਘ ਡੀਸੀ (Tarsem Singh DC) ਵਿਧਾਇਕ ਚੁਣੇ ਗਏ ਸੀ। ਤਰਸੇਮ ਸਿੰਘ ਡੀਸੀ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਗੁਰਜਾਰ ਸਿੰਘ ਰਣੀਕੇ (Guljzar Singh Ranike) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਜਹਾਂਗੀਰ (Jaswinder Singh Jahangir) ਚੰਗੀਆਂ ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸੀ।
ਪਿਛਲੇ ਦਿਨੀਂ ਕੇਵਲ ਢਿੱਲੋਂ ਨੂੰ ਕੱਢਿਆ ਸੀ ਪਾਰਟੀ ’ਚੋਂ
ਪਿਛਲੇ ਦਿਨੀਂ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਕਾਂਗਰਸ ਨੇ ਕੇਵਲ ਢਿੱਲੋਂ 'ਤੇ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਉਂਦਿਆਂ ਪਾਰਟੀ ਤੋਂ ਬਾਹਰ ਕੀਤਾ ਹੈ। ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਸੀ, ਜਿਸ 'ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦੇ ਦਸਤਖ਼ਤ ਸਨ।
ਕਾਂਗਰਸ ਪਾਰਟੀ ਵੱਲੋਂ ਕੱਢੇ ਜਾਣ ਦੇ ਮਾਮਲੇ 'ਤੇ ਬਰਨਾਲਾ ਦੇ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜੋ ਵੀ ਮੀਡੀਆ ਅਤੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਪਾਰਟੀ ਲੈਟਰਹੈਂਡ 'ਤੇ ਮੇਰੇ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਅਜਿਹਾ ਕੋਈ ਵੀ ਪੱਤਰ ਜਾਂ ਚਿੱਠੀ ਅਧਿਕਾਰਤ ਤੌਰ ’ਤੇ ਮੈਨੂੰ ਨਹੀਂ ਮਿਲੀ। ਜੇਕਰ ਅਸਲੀਅਤ ਵਿੱਚ ਪਾਰਟੀ ਨੇ ਕੋਈ ਅਜਿਹਾ ਫ਼ੈਸਲਾ ਲਿਆ ਹੈ ਤਾਂ ਮੈਂ ਆਪਣੇ ਵਲੋਂ ਇਸਦਾ ਢੁੱਕਵਾਂ ਤੇ ਠੋਕਵਾਂ ਜਵਾਬ ਪਾਰਟੀ ਹਾਈਕਮਾਂਡ ਨੂੰ ਦੇਵਾਂਗਾ।
ਇਹ ਵੀ ਪੜ੍ਹੋ: ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ 'ਚੋਂ ਕੱਢਿਆ