ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਜੇਕਰ ਸੁਜਾਨਪੁਰ ਸੀਟ (Sujanpur assembly constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਦੇ ਸਿਆਸੀਸਮੀਕਰਨ ਬਾਰੇ ਚਰਚਾ ਕਰਾਂਗੇ।
ਇਹ ਵੀ ਪੜੋ: Punjab Assembly Election 2022: ਬਾਦਲਾਂ ਦਾ ਗੜ੍ਹ ਹੈ ਲੰਬੀ ਸੀਟ, ਜਾਣੋ ਇੱਥੇ ਦਾ ਸਿਆਸੀ ਹਾਲ...
ਸੁਜਾਨਪੁਰ ਸੀਟ (Sujanpur assembly constituency)
ਹਲਕਾ ਸੁਜਾਨਪੁਰ ਸੀਟ (Sujanpur assembly constituency) ਜਿਸ ਦੀ ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਇਸ ਦੇ ਇੱਕ ਪਾਸੇ ਹਿਮਾਚਲ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਦੀ ਸਰਹੱਦ ਲੱਗਦੀ ਹੈ ਭਾਰਤ ਦਾ ਸਭ ਤੋਂ ਮਸ਼ਹੂਰ ਡੈਮ ਰਣਜੀਤ ਸਾਗਰ ਡੈਮ ਵੀ ਇਸ ਹਲਕੇ ਦੇ ਵਿੱਚ ਮੌਜੂਦ ਹੈ। ਇਸਦਾ ਅੱਧਾ ਇਲਾਕਾ ਪਹਾੜੀ ਹੈ ਅਤੇ ਜੇ ਗੱਲ ਕਰੀਏ ਸੁਜਾਨਪੁਰ ਹਲਕੇ ਦੀ ਜਨਸੰਖਿਆ ਦੀ ਤਾਂ ਇੱਥੇ ਕਰੀਬ ਦੋ ਲੱਖ ਜਨਸੰਖਿਆ ਮੌਜੂਦ ਹੈ।
ਇਸ ਮੌਕੇ ਭਾਜਪਾ ਦਾ ਸੁਜਾਨਪੁਰ (Sujanpur assembly constituency) ਹਲਕੇ ‘ਤੇ ਕਬਜ਼ਾ ਹੈ ਅਤੇ ਦਿਨੇਸ਼ ਸਿੰਘ ਬੱਬੂ ਸੁਜਾਨਪੁਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਇਕ ਹਨ, ਜਿਨ੍ਹਾਂ ਨੇ ਇਸ ਵਾਰ ਹੈਟ੍ਰਿਕ ਮਾਰੀ ਸੀ। 2007 ਤੋਂ ਲੈ ਕੇ 2012 ਅਤੇ 2017 ਲਗਾਤਾਰ ਤਿੰਨ ਵਾਰ ਵਿਧਾਇਕ ਦਿਨੇਸ਼ ਸਿੰਘ ਬੱਬੂ ਭਾਜਪਾ ਵੱਲੋਂ ਜਿੱਤਦੇ ਆ ਰਹੇ ਹਨ। ਇਸ ਵਾਰ ਖੇਤੀ ਕਾਨੂੰਨ ਕਾਰਨ ਭਾਜਪਾ ਦਾ ਵਿਰੋਧ ਹੋਇਆ ਤੇ ਅਕਾਲੀ-ਭਾਜਪਾ ਦਾ ਗੱਠਜੋੜ ਵੀ ਟੁੱਟ ਗਿਆ ਹੈ, ਹੁਣ ਇਸ ਸੀਟ ’ਤੇ ਮੁਕਾਬਲਾ ਜ਼ਬਰਦਸਤ ਰਹੇਗਾ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਸੁਜਾਨਪੁਰ ਸੀਟ (Sujanpur assembly constituency) ’ਤੇ 78.85 ਫੀਸਦ ਵੋਟਿੰਗ ਹੋਈ ਸੀ, ਉਥੇ ਹੀ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵਿਧਾਇਕ ਚੁਣੇ ਗਏ ਸਨ, ਜਿਹਨਾਂ ਨੂੰ 48910 ਵੋਟਾਂ ਪਈਆਂ ਸਨ। ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਅਮਿਤ ਸਿੰਘ ਨੂੰ 30209 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 28675 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਭਾਜਪਾ ਨੂੰ ਸਭ ਤੋਂ ਵੱਧ 39.33 ਵੋਟ ਸ਼ੇਅਰ ਰਿਹਾ ਸੀ, ਜਦਕਿ ਦੂਜੇ ਨੰਬਰ ’ਤੇ ਕਾਂਗਰਸ 24.29 ਫੀਸਦ ਵੋਟ ਸ਼ੇਅਰ ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੁਜਾਨਪੁਰ ਸੀਟ (Sujanpur assembly constituency) ’ਤੇ 77.29 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਦੀ ਜਿੱਤ ਹੋਈ ਸੀ, ਜਿਹਨਾਂ ਨੂੰ 50408 ਵੋਟਾਂ ਪਈਆਂ ਸਨ, ਉਥੇ ਹੀ ਦੂਜੇ ਨੰਬਰ ’ਤੇ ਆਜ਼ਾਦ ਉਮੀਦਵਾਰ ਨਰੇਸ਼ ਪੁਰੀ ਨੂੰ 27312 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਰ ਵਿਨੈ ਮਹਾਜਨ ਨੂੰ 22994 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੁਜਾਨਪੁਰ ਸੀਟ (Sujanpur assembly constituency) ’ਤੇ ਭਾਜਪਾ ਦਾ ਵੋਟ ਸ਼ੇਅਰ 45.42 ਫੀਸਦ ਤੇ ਕਾਂਗਰਸ ਦਾ 20.72 ਫੀਸਦ ਵੋਟ ਸ਼ੇਅਰ ਸੀ।
ਵਿਧਾਨ ਸਭਾ ਹਲਕੇ ਸੁਜਾਨਪੁਰ ਦਾ ਸਿਆਸੀ ਸਮੀਕਰਨ
ਦੱਸ ਦਈਏ ਕਿ 2007 ਤੋਂ ਲੈ ਕੇ ਹੁਣ ਤੱਕ ਸੁਜਾਨਪੁਰ ਸੀਟ (Sujanpur assembly constituency) ’ਤੇ ਭਾਜਪਾ ਦਾ ਕਬਜ਼ਾ ਹੈ। ਜਦਕਿ ਸੰਨ 2002 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਰਘੂਨਾਥ ਸਹਾਏ ਪੁਰੀ ਨੇ ਭਾਜਪਾ ਦੇ ਉਮੀਦਵਾਰ ਸਤਪਾਲ ਸੈਣੀ ਨੂੰ ਹਰਾ ਦਿੱਤਾ ਸੀ, ਪਰ ਜੇਕਰ ਮੌਜੂਦਾ ਹਲਾਤਾਂ ਦੀ ਕੀਤੀ ਜਾਵੇ ਤਾਂ ਖੇਤੀ ਕਾਨੂੰਨ ਕਾਰਨ ਪੰਜਾਬ ਦੇ ਲੋਕ ਭਾਜਪਾ ਤੋਂ ਕਾਫ਼ੀ ਨਾਰਾਜ਼ ਹਨ ਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਵੀ ਟੁੱਟ ਗਿਆ ਹੈ, ਜਿਸ ਕਾਰਨ ਇਸ ਹਲਕੇ ਦਾ ਸਿਆਸੀ ਸਮੀਕਰਨ ਕੁਝ ਹੋਰ ਹੀ ਹੈ।
ਇਹ ਵੀ ਪੜੋ: Punjab Assembly Election 2022: ਰਾਜਪੁਰਾ ਸੀਟ ’ਤੇ ਦਿਖਣਗੇ ਨਵੇਂ ਚਿਹਰੇ, ਜਾਣੋ ਇੱਥੋਂ ਦਾ ਸਿਆਸੀ ਹਾਲ...
ਹੁਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਇਸ ਹਲਕੇ ਦੇ ਵਿੱਚ ਐਲਾਨ ਦਿੱਤਾ ਹੈ ਅਤੇ ਜਿੱਥੇ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸੀ ਅਤੇ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੈ, ਜਿਸ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਇਹ ਢਾਹ ਲਾਉਣਗੇ ਅਤੇ ਇਸ ਵਾਰ ਸੁਜਾਨਪੁਰ ਸੀਟ (Sujanpur assembly constituency) ਦਾ ਚੋਣ ਅਖਾਰਾ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ।