ETV Bharat / city

Punjab Assembly Election 2022: ਕੇਜਰੀਵਾਲ ਦਾ ਪੰਜਾਬ ਦੌਰਾ, ਬਾਦਲ ਪਰਿਵਾਰ ਨੂੰ ਦੇਣਗੇ ਲਲਕਾਰ - kejriwal in punjab

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਹਰ ਪਾਰਟੀਆਂ ਵੱਲੋਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆਂ ਹਨ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੌਰੇ ’ਤੇ ਹਨ ਜੋ ਜਲੰਧਰ ’ਚ ਇੱਕ ਤਿਰੰਗਾ ਮਾਰਚ ਦੀ ਅਗਵਾਈ ਕਰਨਗੇ।

ਕੇਜਰੀਵਾਲ ਦਾ ਪੰਜਾਬ ਦੌਰਾ
ਕੇਜਰੀਵਾਲ ਦਾ ਪੰਜਾਬ ਦੌਰਾ
author img

By

Published : Dec 15, 2021, 7:00 AM IST

Updated : Dec 15, 2021, 9:55 AM IST

ਚੰਡੀਗੜ੍ਹ: ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੇੜੇ ਆ ਰਹੀਆਂ, ਉਵੇਂ ਹੀ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੇਜਰੀਵਾਲ 15 ਦਸੰਬਰ ਯਾਨੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ, ਇਸ ਦੌਰਾਨ ਅਰਵਿੰਦ ਕੇਜਰੀਵਾਲ ਜਲੰਧਰ ’ਚ ਇੱਕ ਤਿਰੰਗਾ ਮਾਰਚ ਦੀ ਅਗਵਾਈ ਕਰਨਗੇ, ਉੱਥੇ ਹੀ ਦੂਜੇ ਦਿਨ ਲੰਬੀ ਹਲਕੇ ’ਚ ਬਾਦਲ ਪਰਿਵਾਰ ਨੂੰ ਲਲਕਾਰ ਦੇਣਗੇ।

ਇਹ ਵੀ ਪੜੋ: ਕੇਜਰੀਵਾਲ ਦੀਆਂ ਪੰਜਾਬ ਲਈ ਗਾਰੰਟੀਆਂ, ਜਾਣੋ ਹੁਣ ਤਕ ਕਿਹੜੇ-ਕਿਹੜੇ ਕੀਤੇ ਐਲਾਨ...

ਇਸ ਤਰ੍ਹਾਂ ਰਹੇਗਾ ਕੇਜਰੀਵਾਲ ਦਾ ਦੌਰਾ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਪਾਰਟੀ ਸੁਪਰੀਮੋ 15 ਦਸੰਬਰ ਨੂੰ ਪੰਜਾਬ ਦੌਰੇ ’ਤੇ ਆਉਣਗੇ। ਪਹਿਲੇ ਦਿਨ ਬੁੱਧਵਾਰ ਨੂੰ ਕੇਜਰੀਵਾਲ ਜਲੰਧਰ ਵਿਖੇ ਪਾਰਟੀ ਵੱਲੋਂ ਰੱਖੇ ਗਏ ‘ਤਿਰੰਗਾ ਯਾਤਰਾ’ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਹ ਤਿਰੰਗਾ ਯਾਤਰਾ ਜਲੰਧਰ ਦੇ ਕਾਰਪੋਰੇਸ਼ਨ ਚੌਂਕ ਵਿੱਚੋਂ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਵੱਖ- ਵੱਖ ਬਾਜ਼ਾਰਾਂ ਰਾਹੀਂ ਸ਼ਹਿਰ ਭਰ ਮਾਰਚ ਕਰੇਗੀ।

ਇਸ ਤੋਂ ਇਲਾਵਾਂ ਭਗਵੰਤ ਮਾਨ ਨੇ ਇਸ ਯਾਤਰਾ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਟਵੀਟ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਜਿਸ ’ਚ ਕੇਜਰੀਵਾਲ ਨੇ ਕਿਹਾ, ‘‘ਬੁੱਧਵਾਰ ਨੂੂੰ ਜਲੰਧਰ ਵਿੱਚ ਤਿਰੰਗਾ ਯਾਤਰਾ ’ਚ ਸ਼ਾਮਲ ਹੋਣਗੇ। ਸਾਰੇ ਜਲੰਧਰ ਵਾਸੀਆਂ ਨੂੰ ਅਪੀਲ ਹੈ, ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਆਉਣ ਹੱਥਾਂ ਵਿੱਚ ਤਿਰੰਗਾ ਅਤੇ ਮੂੰਹ ’ਚ ‘ਭਾਰਤ ਮਾਤਾ ਦੀ ਜੈ’ ਨਾਲ ਦੇਸ਼ ਭਗਤੀ ਦੇ ਮਾਹੌਲ ਵਿੱਚ ਜਲੰਧਰ ਦੀਆਂ ਸੜਕਾਂ ’ਤੇ ਤਿਰੰਗਾ ਯਾਤਰਾ ਨਿਕਲੇਗੀ।

ਕੇਜਰੀਵਾਲ ਦਾ ਪੰਜਾਬ ਦੌਰਾ

ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਅਰਵਿੰਦ ਕੇਜਰੀਵਾਲ 16 ਦਸੰਬਰ ਨੂੰ ਵਿਧਾਨ ਸਭਾ ਹਲਕਾ ਲੰਬੀ ਵਿੱਚ ਪਹੁੰਚਣਗੇ ਅਤੇ ਇਸ ਹਲਕੇ ਦੇ ਪਿੰਡ ਖੁੱਡੀਆਂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ ਅਤੇ ਬਾਦਲ ਪਰਿਵਾਰ ਨੂੰ ਲਲਕਾਰ ਦੇਣਗੇ।

ਇਹ ਵੀ ਪੜੋ: ਆਪ ਵੱਲੋਂ ਲੁਧਿਆਣਾ ਤੋਂ ਐਲਾਨੇ ਚਾਰ ਉਮੀਦਵਾਰ ਹੋਰ ਪਾਰਟੀਆਂ ਛੱਡ ਕੇ ਹੋਏ ਆਪ 'ਚ ਸ਼ਾਮਿਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਵਧ ਗਏ ਹਨ ਤੇ ਉਹ ਕੁਝ ਕੁ ਦਿਨਾਂ ਬਾਅਦ ਪੰਜਾਬ ਗੇੜੀ ਮਾਰ ਕੋਈ ਨਵੀਂ ਗਾਰੰਟੀ ਦਾ ਐਲਾਨ ਕਰ ਜਾਂਦੇ ਹਨ। ਕੇਜਰੀਵਾਲ ਹੁਣ ਤਕ ਕਿਹੜੀਆਂ ਗਾਰੰਟੀਆਂ ਦਾ ਐਲਾਨ ਕਰ ਚੁੱਕੇ ਹਨ ਅੱਜ ਅਸੀਂ ਇਸ ਬਾਰੇ ਵਿਸਥਾਰਪੁਰਵਕ ਜਾਣਕਾਰੀ ਲਵਾਂਗੇ।

ਇਹ ਹਨ ਕੇਜਰੀਵਾਲ ਦੇ ਪਹਿਲੇ ਐਲਾਨ ਤੇ ਗਰੰਟੀਆਂ

  • ਪਹਿਲੀ ਗਰੰਟੀ ਮੁਫਤ ਬਿਜਲੀ
  • ਦੂਜੀ ਗਰੰਟੀ ਮੁਫਤ ਸਿਹਤ ਸਹੂਲਤ
  • ਤੀਜੀ ਗਰੰਟੀ ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
  • ਚੌਥੀ ਗਰੰਟੀ ’ਚ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ 24 ਲੱਖ ਗਰੀਬ ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਬਿਹਤਰ ਸਿੱਖਿਆ ਦਿੱਤੀ ਜਾਵੇਗੀ। ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਪੰਜਾਬ ‘ਚ ਨਵੇਂ ਸਕੂਲਾਂ ਦਾ ਨਿਰਮਾਣ ਕੀਤਾ ਜਾਵੇਗਾ।
  • ਪੰਜਵੀਂ ਗਰੰਟੀ ਬਾਰਡਰ ’ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਨਮਾਨ ਰਾਸ਼ੀ

ਦੱਸ ਦਈਏ ਕਿ ਐਲਾਨਾਂ ਅਤੇ ਵਾਅਦਿਆਂ ਦੇ ਦੌਰ ਵਿੱਚ ਹਰੇਕ ਪਾਰਟੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜਰੀਵਾਲ ਕਹਿਣ ਲੱਗ ਪਏ ਹਨ ਤੇ ਕਹਿ ਰਹੇ ਹਨ ਕਿ ਉਹ ਸਿਰਫ ਐਲਾਨ ਕਰਦੇ ਹਨ ਨਾ ਕਿ ਕੰਮ। ਭਾਵੇਂ ਆਮ ਆਦਮੀ ਪਾਰਟੀ ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਸੱਤਾ ਧਿਰ ਵੀ ਦੁਬਾਰਾ ਸਰਕਾਰ ਬਣਾਉਣ ਲਈ ਪੰਜਾਬ ਦੀ ਜਨਤਾ ਲਈ ਵੱਡੇ ਫੈਸਲੇ ਲੈ ਰਹੀ ਹੈ। ਇਹੋ ਨਹੀਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਅਜਿਹੇ ਵਿੱਚ ਵੇਖਣਾ ਇਹ ਹੈ ਕਿ ਸੱਤਾ ਕਿਸ ਦੇ ਹੱਥ ਆਉਂਦੀ ਹੈ।

Last Updated : Dec 15, 2021, 9:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.