ਚੰਡੀਗੜ੍ਹ: ਪੰਜਾਬ ਦੀ ਸੁਪੀਰੀਅਰ ਜੁਡੀਸ਼ਲ ਸਰਵਿਸ ਵਿੱਚ 97 ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਤੇ ਰਜਿਸਟਰਾਰ ਜਨਰਲ ਨੇ ਸੂਚੀ ਜਾਰੀ ਕੀਤੀ ਹੈ।
ਇਸੇ ਤਹਿਤ ਜ਼ਿਲ੍ਹਾ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਚੰਡੀਗੜ੍ਹ ਟਰਾਂਸਫਰ ਕੀਤੀ ਗਈ ਹੈ, ਜਦਕਿ ਇਸ ਦੇ ਨਾਲ ਲੁਧਿਆਣਾ ਦੇ ਅਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਨਾ ਦਾ ਮੋਗਾ ਵਿੱਚ ਤਬਾਦਲਾ ਕੀਤਾ ਗਿਆ ਹੈ।
ਐਡੀਸ਼ਨਲ ਸੈਸ਼ਨ ਜੱਜ ਅਮਰਪਾਲ ਨੂੰ ਗੁਰਦਾਸਪੁਰ, ਕਰਮਜੀਤ ਸਿੰਘ ਸੁਲਰ ਐਡੀਸ਼ਨਲ ਸੈਸ਼ਨ ਜੱਜ ਨੂੰ ਮੁਹਾਲੀ, ਟੀ.ਐਸ ਬਿੰਦਰਾ ਐਡੀਸ਼ਨਲ ਸੈਸ਼ਨ ਜੱਜ ਨੂੰ ਜਲੰਧਰ, ਬਲਵਿੰਦਰ ਕੁਮਾਰ ਐਡੀਸ਼ਨਲ ਸੈਸ਼ਨ ਜੱਜ ਨੂੰ ਫਤਹਿਗੜ੍ਹ ਸਾਹਿਬ ਅਤੇ ਵਿਕਰਾਂਤ ਕੁਮਾਰ ਨੂੰਹ ਪ੍ਰਮੋਸ਼ਨ ਕਰ ਮੋਗਾ ਟਰਾਂਸਫਰ ਕੀਤਾ ਗਿਆ।