ETV Bharat / city

ਕਿਸਾਨਾਂ ਸਣੇ ਹੋਰ ਮੁੱਦਿਆਂ ’ਤੇ ਕੀ ਬੋਲੇ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ - ਮੰਤਰੀ ਕਾਕਾ ਰਣਦੀਪ ਸਿੰਘ ਨਾਭਾ

ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਵੀ ਝੋਨੇ ਦੀ ਫਸਲ ਵੱਢੀ ਗਈ ਹੈ ਜਾਂ ਮੰਡੀ ਤੱਕ ਪਹੁੰਚ ਚੁੱਕੀ ਹੈ ਉਸਦੀ ਪੂਰੀ ਤਰ੍ਹਾਂ ਖਰੀਦ ਸਰਕਾਰ ਨੇ ਕਰ ਲਈ ਹੈ।

ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ

author img

By

Published : Oct 30, 2021, 7:55 PM IST

Updated : Oct 30, 2021, 8:29 PM IST

ਚੰਡੀਗੜ੍ਹ: ਗੁਲਾਬੀ ਸੁੰਡੀ (pink locust) ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ (Agriculture Minister Kaka Randeep Singh Nabha) ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਜੋ ਆਪਣੇ ਬੱਚਿਆਂ ਵਾਂਗ ਫਸਲਾਂ ਦੀ ਰਾਖੀ ਕਰਦੇ ਹਨ ਸਾਡਾ ਫਰਜ਼ ਵੀ ਬਣਦਾ ਹੈ ਕੀ ਅਸੀਂ ਉਹਨਾਂ ਦੀ ਮਦਦ ਕਰੀਏ। ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਨੇ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਕਿਸਾਨਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ ਤੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਸਨ ਤੇ ਹੁਣ ਸਰਕਾਰ ਆਪਣਾ ਵਾਅਦਾ ਪੂਰਾ ਕਰਦੇ ਹੋਏ ਮੁਆਵਜ਼ੇ ਦਾ ਐਲਾਨ ਕਰਦੀ ਹੈ।

ਬਾਸਮਤੀ ਨੂੰ ਹੋਏ ਨੁਕਸਾਨ ਨੂੰ ਲੈ ਕੇ ਵੀ ਦਿੱਤਾ ਜਾਵੇਗਾ ਮੁਆਵਜ਼ਾ

ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਵੀ ਝੋਨੇ ਦੀ ਫਸਲ ਵੱਢੀ ਗਈ ਹੈ ਜਾਂ ਮੰਡੀ ਤੱਕ ਪਹੁੰਚ ਚੁੱਕੀ ਹੈ ਉਸਦੀ ਪੂਰੀ ਤਰ੍ਹਾਂ ਖਰੀਦ ਸਰਕਾਰ ਨੇ ਕਰ ਲਈ ਹੈ। ਸਰਕਾਰ ਵੱਲੋਂ ਕੋਈ ਵੀ ਕਿੱਲਤ ਨਹੀਂ ਆਈ ਜਿਸ ਨਾਲ ਕਿਸਾਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਜੋ ਫਸਲ ਗੀਲੀ ਹੋਈ ਹੈ ਉਸ ਨੂੰ ਵੀ ਮੁੜ ਸੁਕਾ ਕੇ ਪੈਕ ਕਰਕੇ ਕੇਂਦਰ ਸਰਕਾਰ ਨੂੰ ਦਿੱਤੀ ਜਾ ਰਹੀ ਹੈ। ਪਰ ਬਾਸਮਤੀ ਨੂੰ ਸਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਉਸਦੀ ਵੀ ਫਸਲ ਗਿਰਦਾਵਰੀ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਦੀ ਨੀਤੀਆਂ ਦੇ ਤਹਿਤ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਕਿਸਾਨਾਂ ਸਣੇ ਹੋਰ ਮੁੱਦਿਆਂ ’ਤੇ ਕੀ ਬੋਲੇ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ

ਖੇਤੀ ਪੋਰਟਲ ਦੇ ਤਹਿਤ ਕਿਸਾਨਾਂ ਦੀ ਕੀਤੀ ਜਾ ਰਹੀ ਰਜਿਸਟ੍ਰੇਸ਼ਨ

ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਕਿਹਾ ਕਿ ਇਸ ਚ ਕੋਈ ਦੋ ਰਾਇ ਨਹੀਂ ਹੈ ਕਿ ਮਸ਼ੀਨਾਂ ਵੀ ਮਹਿੰਗੀਆ ਹਨ ਅਤੇ ਸਬਸਿਡੀ ਚ ਵੀ ਕਾਫੀ ਦਿੱਕਤਾਂ ਆਈਆਂ ਹਨ। ਸਰਕਾਰ ਨੇ ਆਨਲਾਈਨ ਪੋਰਟਲ ਖੋਲ੍ਹਿਆ ਹੈ। ਆਨਲਾਈਨ ਖੇਤੀ ਪੋਰਟਲ ਦੇ ਤਹਿਤ ਕਿਸਾਨਾਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾ ਰਿਹਾ ਹੈ ਤਾਂ ਇੱਕ ਪਾਰਦਰਸ਼ਿਤਾ ਬਣਾਇਆ ਜਾਵੇ ਅਤੇ ਲੋਕਾਂ ਨੂੰ ਵਿਸ਼ਵਾਸ ਹੋ ਕਿ ਕਿਸਾਨ ਕਿਸ ਤੋਂ ਮਸ਼ੀਨ ਖਰੀਦ ਰਹੇ ਹਨ ਅਤੇ ਕਿਹੜੀ ਮਸ਼ੀਨ ਖਰੀਦਣਾ ਚਾਹੁੰਦੇ ਹਨ। ਆਨਲਾਈਨ ਪੋਰਟਲ ’ਤੇ ਕਿਸਾਨਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਹਿੰਮਤ ਵਾਲੇ ਹਨ ਪਰ ਬਦਕਿਸਮਤ ਇਹ ਰਹੀ ਕਿ ਅੱਜ ਤੱਕ ਕੋਈ ਅਜਿਹੀ ਨੀਤੀਆਂ ਨਹੀਂ ਬਣੀਆਂ ਹਨ ਜਿਸ ਨਾਲ ਕਿਸਾਨਾਂ ਦਾ ਉਤਸਾਹ ਬਣਿਆ ਰਹੇ। ਸੁਆਮੀ ਨਾਥਨ ਰਿਪੋਰਟ ਵਰਗੀਆਂ ਕਈਆਂ ਰਿਪੋਰਟਾਂ ਆਈਆਂ ਇਸ ਲਈ ਕੋਸ਼ਿਸ਼ ਹੈ ਕਿ ਪੰਜਾਬ ਦੇ ਵੱਖ ਵੱਖ ਬੈਲਟ ਚ ਕਿਸਾਨਾਂ ਨੂੰ ਵੱਖ ਵੱਖ ਫਸਲਾਂ ਦੇ ਲਈ ਪ੍ਰੋਸਸੇਸਿੰਗ ਪਲਾਂਠ ਸਥਾਪਿਤ ਕੀਤਾ ਜਾਵੇ ਤਾਕਿ ਕਿਸਾਨ ਝੋਨੇ ਅਤੇ ਕਣਕ ਤੋਂ ਅੱਗੇ ਕਿਸਾਨਾਂ ਦੀ ਹੋਰ ਫਸਲਾਂ ਦੇ ਪ੍ਰਤੀ ਰੁਝਾਣ ਵਧੇ। ਕਿਸਾਨਾਂ ਨੂੰ ਮਹਿਸੂਸ ਕਰਵਾਉਣਾ ਹੋਵੇਗਾ ਕਿ ਇਸ ਨਾਲ ਆਮਦਨ ’ਤੇ ਕੋਈ ਖਾਸ ਅਸਰ ਨਹੀਂ ਪਵੇਗਾ।

'ਜਦੋ ਤੱਕ ਕਿਸਾਨ ਸੁਰਖਿਅਤ ਨਹੀਂ ਕਿਸਾਨ ਨਹੀਂ ਕਰ ਸਕੇਗਾ ਤਬਦੀਲੀ'

ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਈਟੀਵੀ ਭਾਰਤ ਦੇ ਨਾਲ ਕਿਸਾਨਾਂ, ਝੋਨੇ ਅਤੇ ਕਈ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ। ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕਿਸਾਨਾਂ ਨੂੰ ਮਜਬੂਤ ਕਰਨਾ ਬੇਹੱਦ ਜਰੂਰੀ ਹੈ ਕਿਉਂਕਿ ਜਦੋ ਤੱਕ ਕਿਸਾਨ ਸੁਰੱਖਿਅਤ ਨਹੀਂ ਹਨ ਉਸ ਸਮੇਂ ਤੱਕ ਉਹ ਤਬਦੀਲੀ ਨਹੀਂ ਕਰਨਗੇ। ਉਨ੍ਹਾਂ ਵੱਲੋਂ ਕਈ ਵਾਰ ਪੱਤਰ ਲਿਖਿਆ ਜਾ ਚੁੱਕਿਆ ਹੈ। ਪੱਤਰਾਂ ਦਾ ਰਿਪਲਾਈ ਵੀ ਆ ਰਿਹਾ ਹੈ। ਕਿਉਂਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਪੰਜਾਬ ਆਰਥਿਕ ਤੌਰ ’ਤੇ ਦੇਸ਼ ਦੀ ਕਾਫੀ ਮਦਦ ਕਰਦਾ ਹੈ। ਕਿਸਾਨ ਜਦੋ ਤੱਕ ਸੁਰੱਖਿਅਤ ਨਹੀਂ ਹੈ ਉਸ ਸਮੇਂ ਤਕ ਕਿਸਾਨ ਤਬਦੀਲੀ ਨਹੀਂ ਕਰੇਗਾ। ਇਸ ਲਈ ਕਿਸਾਨੀ ਮੁੱਦਿਆਂ ’ਤੇ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਤੋਂ ਜਲਦ ਮੁਕੱਮਲ ਵਿਜ਼ਨ ਦਸਤਾਵੇਜ਼ ਬਣਾਇਆ ਜਾਵੇਗਾ ਕੈਂਪ ਲਗਾਇਆ ਜਾਵੇਗਾ ਤਾਂਕਿ ਕਿਸਾਨ ਤਬਦੀਲੀ ਕਰ ਸਕਣ।

'ਫੈਸਲੇ ਦਾ ਕੀਤਾ ਜਾਵੇਗਾ ਸਵਾਗਤ'

ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਭਾਜਪਾ ਦੇ ਨਾਲ ਰਹਿ ਚੁੱਕੇ ਹਨ, ਪਿਛਲੇ ਦਿਨੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਵੀ ਹੋਈ ਸੀ, ਮੀਡੀਆ ਰਾਹੀਂ ਹੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ ਖੇਤੀਬਾੜੀ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਨ। ਕਿਸਾਨੀ ਸੰਘਰਸ਼ ’ਤੇ ਉਨ੍ਹਾਂ ਨੇ ਕਿਹਾ ਕਿ ਮਸਲਾ ਕੋਈ ਵੀ ਹਲ ਕਰਵਾਵੇ ਅਸੀਂ ਉਸਦਾ ਸਵਾਗਤ ਕਰਾਂਗੇ।

'ਸਿਆਸੀ ਦਲ ਕਰਨ ਪੰਜਾਬ ਦੇ ਭਵਿੱਖ ਦੀ ਚਿੰਤਾ'

ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਦੇ ਫੈਸਲੇ ’ਤੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਸਨਮਾਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਦਿੱਤਾ ਹੈ ਉਸ ਬਾਰੇ ਕੈਪਟਨ ਸਾਬ੍ਹ ਜਾਣਦੇ ਹੀ ਹਨ। ਅੱਜ ਦੇ ਸਮੇਂ ਚ ਨਾਰਾਜਗੀ ਹਰ ਘਰ ਚ ਹੁੰਦੀ ਹੈ ਪਰ ਮੈ ਇਹ ਸਮਝਦਾ ਹਾਂ ਕਿ ਜੇਕਰ ਉਸੇ ਘਰ ਚ ਸੁਰਾਖ ਕੀਤਾ ਜਾਵੇ ਅਤੇ ਉਸਦਾ ਹੀ ਨੁਕਸਾਨ ਪਹੁੰਚਾਇਆ ਜਾਵੇ ਤਾਂ ਵਿਅਕਤੀ ਦੀ ਸੋਚ ਬਾਰੇ ਲੋਕਾਂ ਨੂੰ ਪਤਾ ਲੱਗਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਆਸਤ ਤੋਂ ਉੱਤੇ ਉੱਠ ਕੇ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਭਵਿੱਖ ਦੀ ਚਿੰਤਾ ਕਰਨੀ ਚਾਹੀਦੀ ਹੈ।

'ਕਾਂਗਰਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦੀ ਕੀਤੀ ਹਿਮਾਇਤ'

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਹਮੇਸ਼ਾ ਹਿਮਾਇਤ ਕੀਤੀ ਹੈ। ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ। ਅੱਜ ਕਿਸਾਨਾਂ ਨੂੰ ਬਚਾਉਣ ਦੀ ਲੋੜ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਅਤੇ ਉਗਰਾਹਾ ਗਰੁੱਪ ਜੋ ਕਹਿ ਰਿਹਾ ਹੈ ਉਸ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਅੰਦੋਲਨ ਅਤੇ ਤਿੰਨ ਕਾਲੇ ਕਾਨੂੰਨ ਹਰ ਪਾਰਟੀ ਦੇ ਸਹਿਯੋਗ ਨਾਲ ਰੱਦ ਕਰਵਾਉਣ ਵਿੱਚ ਹੀ ਸਿਆਣਪ ਹੈ ਤਾਂ ਜੋ ਖੇਤੀਬਾੜੀ ਦੀ ਵਕਾਲਤ ਕੀਤੀ ਜਾ ਸਕੇ ਅਤੇ ਕਿਸਾਨ ਆਪਣੇ ਪੈਰਾਂ ਤੇ ਖੜੇ ਹੋ ਸਕਣ।

ਇਹ ਵੀ ਪੜੋ: ਟਿੱਕਰੀ ਬਾਰਡਰ 'ਤੇ ਬੈਰੀਅਰ ਹਟਾਉਣ ਦੌਰਾਨ ਤਣਾਅ, ਰਾਜੇਵਾਲ ਨੇ ਕੀਤੀ ਇਹ ਅਪੀਲ

Last Updated : Oct 30, 2021, 8:29 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.