ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਬਜ਼ੀਆਂ ਦੇ ਰੇਟਾਂ ਵਿੱਚ ਕੁਝ ਰਾਹਤ ਮਿਲੀ ਹੈ।
ਲੁਧਿਆਣਾ ’ਚ ਸਬਜ਼ੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 50 ਰੁਪਏ ਕਿਲੋ, ਆਲੂ 40 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 60 ਰੁਪਏ ਕਿਲੋ, ਮਸ਼ਰੂਮ 120 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ, ਅਦਰਕ 100 ਰੁਪਏ, ਘੀਆ 40 ਰੁਪਏ ਕਿਲੋ ਅਤੇ ਹਰੇ ਮਟਰ 100 ਰੁਪਏ ਕਿਲੋ ਹਨ।
ਜਲੰਧਰ ’ਚ ਸਬਜ਼ੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 40 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਭਿੰਡੀ 60 ਰੁਪਏ ਕਿਲੋ, ਮਸ਼ਰੂਮ 130 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 40 ਰੁਪਏ ਕਿਲੋ, ਫਲ੍ਹੀਆ 60 ਰੁਪਏ ਕਿਲੋ, ਬੰਦ ਗੋਭੀ 70 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 120 ਰੁਪਏ ਕਿਲੋ ਅਤੇ ਅਦਰਕ 110 ਰੁਪਏ ਕਿਲੋ ਵਿਕ ਰਹੇ ਹਨ।
ਬਠਿੰਡਾ ’ਚ ਸਬਜ਼ੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 50 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 25 ਰੁਪਏ ਕਿਲੋ, ਭਿੰਡੀ 60 ਰੁਪਏ ਕਿਲੋ, ਮਸ਼ਰੂਮ 120 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਘੀਆ 30 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 100 ਰੁਪਏ ਕਿਲੋ ਹੈ।
ਇਹ ਵੀ ਪੜੋ: Monkeypox: ਚੰਡੀਗੜ੍ਹ ਦੇ ਦੋ ਨਿੱਜੀ ਸਕੂਲਾਂ ਵਿਚ ਸ਼ੱਕੀ ਮਾਮਲੇ, ਸਕੂਲਾਂ ਵਲੋਂ ਐਡਵਾਈਜ਼ਰੀ ਜਾਰੀ