ETV Bharat / city

ਦੇਖੋ ਸਿੱਖ ਨੌਜਵਾਨਾਂ ਨੇ ਕਿਸ ਤਰ੍ਹਾਂ ਬਚਾਈ ਡੁੱਬ ਰਹੇ ਨੌਜਵਾਨ ਦੀ ਜਾਨ, ਹਰ ਪਾਸੇ ਹੋ ਰਹੀ ਹੈ ਸ਼ਲਾਘਾ - ਵਿਸ਼ਾਲ ਚੱਟਾਨ

ਕੈਨੇਡਾ (Canada) ਵਿਖੇ 5 ਸਿੱਖ ਨੌਜਵਾਨਾਂ ਵਲੋਂ ਇਕ ਨਦੀ ਵਿਚ ਡੁੱਬ ਰਹੇ ਨੌਜਵਾਨ ਨੂੰ ਆਪਣੀਆਂ ਪੱਗਾਂ ਲਾਹ ਕੇ ਲੰਬੀ ਰੱਸੀ ਬਣਾ ਕੇ ਉਸ ਨੂੰ ਬਚਾਇਆ ਗਿਆ, ਜਿਨ੍ਹਾਂ ਦੀ ਵੀਡੀਓ ਹੁਣ ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਹੀ ਹੈ ਅਤੇ ਉਨ੍ਹਾਂ ਨੌਜਵਾਨਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਸਿੱਖ ਨੌਜਵਾਨਾਂ ਵਲੋਂ ਡੁੱਬ ਰਹੇ ਨੌਜਵਾਨ ਦੀ ਜਾਨ ਬਚਾਉਣ ਤੋਂ ਬਾਅਦ ਹਰ ਪਾਸੇ ਹੋ ਰਹੀ ਸ਼ਲਾਘਾ

author img

By

Published : Oct 21, 2021, 12:03 PM IST

ਚੰਡੀਗੜ੍ਹ: ਸੋਮਵਾਰ ਨੂੰ ਵਾਪਰੀ ਇਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Video Social Media) 'ਤੇ ਕਾਫੀ ਤੇਜ਼ੀ ਨਾਲ ਵਾਇਰਲ (Viral)ਹੋ ਰਹੀ ਹੈ। ਜਿਸ ਵਿਚ ਪੰਜ ਸਿੱਖ ਨੌਜਵਾਨਾਂ (5 Sikh youngman) ਨੇ ਇਕ ਵਿਅਕਤੀ ਦੀ ਜਾਨ ਬਚਾ ਲਈ। ਕੈਨੇਡਾ ਵਿਚ ਗੋਲਡਨ ਈਅਰਜ਼ ਪਾਰਕ (Golden Years Park) ਦੇ ਲੋਅਰ ਫਾਲਸ (Lower Falls) 'ਤੇ ਫਿਸਲਣ ਕਾਰਣ ਇਕ ਨੌਜਵਾਨ ਨਦੀ ਵਿਚ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਉਥੇ ਮੌਜੂਦ 5 ਸਿੱਖ ਨੌਜਵਾਨਾਂ ਵਲੋਂ ਆਪਣੀ ਪੱਗ ਦੀ ਵਰਤੋਂ ਕਰਦਿਆਂ ਨੌਜਵਾਨ ਨੂੰ ਬਾਹਰ ਕੱਢ ਲਿਆ। ਸਿੱਖ ਨੌਜਵਾਨਾਂ ਵਲੋਂ ਨਦੀ ਵਿਚ ਫਸੇ ਨੌਜਵਾਨ ਨੂੰ ਬਚਾਉਣ ਤੋਂ ਬਾਅਦ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਘਟਨਾ ਗੋਲਡ ਈਅਰ ਵਾਟਰਫਾਲ ਦੀ ਹੈ। ਇਸ ਘਟਨਾ ਦੀ ਉਥੇ ਖੜ੍ਹੇ ਕੁਝ ਹੋਰ ਲੋਕਾਂ ਵਲੋਂ ਵੀਡੀਓ (Video) ਬਣਾ ਲਈ ਗਈ ਅਤੇ ਸੋਸ਼ਲ ਮੀਡੀਆ (Social Media) 'ਤੇ ਸਾਂਝੀ ਕਰ ਦਿੱਤੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ

ਵੀਡੀਓ (Video) ਵਿਚ ਫਸੇ ਹੋਏ ਨੌਜਵਾਨ ਨੂੰ ਇੱਕ ਵਿਸ਼ਾਲ ਚੱਟਾਨ ਨਾਲ ਲਮਕਿਆ ਵੇਖਿਆ ਜਾ ਸਕਦਾ ਹੈ ਕਿਉਂਕਿ ਕੈਨੇਡਾ ਦੇ ਲੋਅਰ ਫਾਲਸ ਦੇ ਪਾਣੀ ਦਾ ਵਹਾਅ ਕਾਫੀ ਸੀ ਅਤੇ ਨੌਜਵਾਨ ਪਾਣੀ ਦੇ ਤੇਜ਼ ਵਹਾਅ ਕਾਰਣ ਖੁਦ ਨੂੰ ਬਚਾ ਨਹੀਂ ਸਕਿਆ। ਸਿੱਖ ਨੌਜਵਾਨਾਂ ਨੇ ਤੇਜ਼ੀ ਨਾਲ ਉਸਦੀ ਜਾਨ ਬਚਾਉਣ ਦੇ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਆਪਣੀਆਂ ਪੱਗਾਂ ਨੂੰ ਇੱਕ ਰੱਸੀ ਬਣਾ ਕੇ ਡੁੱਬਦੇ ਨੌਜਵਾਨ ਵੱਲ ਸੁੱਟੀ।

  • A video of the incident on Monday, in which five Sikh hikers tied their dastaars (turbans) together to save a man who had slipped and fallen at the Lower Falls at Golden Ears Park. Video courtesy @globalnews

    Kudos to these young men on their quick thinking and selflessness. pic.twitter.com/XQuX27OH5i

    — Sikh Community of BC (@BCSikhs) October 16, 2021 " class="align-text-top noRightClick twitterSection" data=" ">

ਰੈਸਕਿਊ ਟੀਮ ਦੇ ਆਉਣ ਤੋਂ ਪਹਿਲਾਂ ਹੀ ਸਿੱਖ ਨੌਜਵਾਨਾਂ ਨੇ ਬਚਾਈ ਨੌਜਵਾਨ ਦੀ ਜਾਨ

ਡੁੱਬ ਰਹੇ ਨੌਜਵਾਨ ਨੇ ਪੱਗ ਨੂੰ ਫੜ ਲਿਆ ਅਤੇ ਉੱਪਰ ਆ ਗਿਆ। ਸਥਾਨਕ ਰਿਪੋਰਟਾਂ ਅਨੁਸਾਰ, ਦਿ ਰਿਜ ਮੀਡੋਜ਼ ਸਰਚ ਐਂਡ ਰੈਸਕਿਊ ਟੀਮ (ਐਸਏਆਰ) ਨੂੰ ਦੋ ਹਾਈਕਰਸ ਦੇ ਫਸੇ ਹੋਣ ਬਾਰੇ ਵਿੱਚ ਇੱਕ ਸੂਚਨਾ ਪ੍ਰਾਪਤ ਹੋਈ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਬਚਾਅ ਟੀਮ ਮੌਕੇ 'ਤੇ ਪਹੁੰਚਦੀ।ਇਨ੍ਹਾਂ ਪੰਜ ਸਿੱਖ ਨੌਜਵਾਨਾਂ ਨੇ ਪਹਿਲਾਂ ਹੀ ਬਹਾਦਰੀ ਦਾ ਕੰਮ ਕਰ ਦਿੱਤਾ ਸੀ ਅਤੇ ਨੌਜਵਾਨ ਨੂੰ ਬਚਾ ਲਿਆ। ਇਕ ਅੰਗਰੇਜ਼ੀ ਵੈਬਸਾਈਟ ਦੀ ਖਬਰ ਮੁਤਾਬਕ ਐਸਏਆਰ ਦੇ ਮੈਨੇਜਰ ਰਿਕ ਲਾਇੰਗ ਨੇ ਦੱਸਿਆ, “ਪੰਜ ਨੌਜਵਾਨਾਂ ਨੇ ਪਗੜੀ ਉਤਾਰ ਕੇ ਇੱਕ ਲੰਮੀ ਰੱਸੀ ਬਣਾਈ ਅਤੇ ਡੁੱਬ ਰਹੇ ਨੌਜਵਾਨ ਦੀ ਜਾਨ ਬਚਾਈ।

ਇਹ ਵੀ ਪੜ੍ਹੋ-ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ, ਜਾਣੋ ਆਪਣੇ ਸ਼ਹਿਰ ਦਾ ਰੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.