ਚੰਡੀਗੜ੍ਹ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਣਾਏ ਜਾਣ ਤੋਂ ਬਾਅਦ ਹੁਣ ਚੰਡੀਗੜ੍ਹ ਸਥਿਤ ਕਾਂਗਰਸ ਭਵਨ (Congress Bhawan) ਨੂੰ ਸਿੱਧੂ ਦੀ ਫੋਟੋ ਲੱਗੇ ਬੈਨਰਾਂ ਨਾਲ ਭਰ ਦਿੱਤਾ ਗਿਆ। ਕਾਂਗਰਸ ਭਵਨ ਵਿਚ ਹਾਲੇ ਰੈਨੋਵੇਸ਼ਨ (Renovation) ਦਾ ਕੰਮ ਚੱਲ ਰਿਹਾ ਹੈ।
ਗੁਰਿੰਦਰ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਸੀਨੀਅਰ ਲੀਡਜ਼ ਦੇ ਨਾਲ ਲੱਗੀ ਹੋਈ ਹੈ। ਉਨ੍ਹਾਂ ਦਾ ਵੀ ਸਤਿਕਾਰ ਕੀਤਾ ਗਿਆ ਹੈ ਅਤੇ ਇੱਥੇ ਜਿਹੜੀ ਹੋਰਡਿੰਗਜ਼ ਲੱਗੀਏ ਉਹ ਨਵਜੋਤ ਸਿੰਘ ਸਿੱਧੂ ਦੀ ਲੱਗੀ ਹੈ।ਜਿਹੜਾ ਕਾਂਗਰਸ ਦਾ ਨਵਾਂ ਪ੍ਰਧਾਨ ਹੈ। ਉਹ ਸੁਪਰੀਮ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਸੋਚ ਚੰਗੀ ਹੈ ਅਤੇ ਉਹ ਹੁਣ ਹਰ ਕਾਂਗਰਸੀ ਵਰਕਰ ਨੂੰ ਅੱਗੇ ਲਾ ਰਹੇ ਹਨ ਅਤੇ ਹੁਣ ਕਾਂਗਰਸ ਭਵਨ ਨੂੰ ਸਾਰੇ ਕਾਂਗਰਸੀ ਵਰਕਰਾਂ ਦੇ ਲਈ ਖੋਲ ਦਿੱਤਾ ਗਿਆ ਹੈ।ਹੁਣ ਕੋਈ ਵੀ ਕਾਂਗਰਸੀ ਕਾਂਗਰਸ ਭਵਨ ਬੇਝਿਜਕ ਆ ਸਕਦਾ ਹੈ।ਬਾਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਜਲਦੀ ਉਹ ਸੀਐਮ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜੋ:Matters of MPs and MLAs:ਰਜਿਸਟਰਾਰ ਜਨਰਲ 27 ਜੁਲਾਈ ਨੂੰ ਕਰਨਗੇ ਜਵਾਬ ਦਾਖਿਲ