ਚੰਡੀਗੜ੍ਹ: ਕੂੜੇ ਦੀ ਸਮੱਸਿਆ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜੇਕਰ ਗੱਲ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਇੱਥੇ ਡੰਪਿੰਗ ਗਰਾਉਂਡ ਦੀ ਸਮੱਸਿਆ ਹੈ। ਜਿੱਥੇ ਕੂੜੇ ਨੂੰ ਇਕੱਠਾ ਅਤੇ ਸੈਗਰੀਗੇਟ ਕੀਤਾ ਜਾਂਦਾ ਹੈ। ਪਰ ਇੱਥੇ ਪਏ ਕੂੜਾ ਦਾ ਕੋਈ ਹਲ ਨਹੀਂ ਕੀਤਾ ਜਾਂਦਾ ਹੈ। ਡੰਪਿੰਗ ਗਰਾਉਂਡ ਵਿੱਚ ਪਏ ਕੂੜੇ ਨਾਲ ਬਦਬੂ ਦੇ ਨਾਲ ਮੱਛਰ ਪੈਂਦਾ ਹੁੰਦਾ ਹੈ ਜਿਸ ਨਾਲ ਲੋਕ ਵੰਨ-ਸੁਵੰਨਿਆ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ 11 ਵਿੱਚ ਬੋਟਨੀ ਵਿਭਾਗ ਦੇ ਐਚਓਡੀ ਡਾ. ਵਿਸ਼ਾਲ ਸ਼ਰਮਾ ਨੇ ਕਾਲਜ ਕੈਂਪਸ ਦੇ ਅੰਦਰ ਈਕੋ ਮੈਨ ਕੰਪੋਸਟਰ ਮਸ਼ੀਨ ਲਗਾਈ ਹੈ। ਜਿਸ ਤੋਂ ਉਹ ਕਾਲਜ ਦੇ ਕੂੜੇ ਨੂੰ ਖਾਦ ਦੇ ਰੂਪ ਵਿੱਚ ਤਬਦੀਲ ਕਰ ਰਹੇ ਹਨ। ਇਸ ਕੰਮ ਲਈ ਡਾ. ਵਿਸ਼ਾਲ ਨੂੰ ਸੰਯੁਕਤ ਰਾਸ਼ਟਰ ਨੇ ਸਸਟੇਨੇਬਲ ਡਿਵਲੈਪਮੈਂਟ ਗੋਲ ਦੇ ਤਹਿਤ ਐਵਾਰਡ ਵੀ ਦਿੱਤਾ ਹੈ। ਇਹ ਐਵਾਰਡ ਪਾਉਣ ਵਾਲੇ ਡਾ. ਵਿਸ਼ਾਲ ਦੇਸ਼ ਭਰ ਵਿੱਚੋਂ ਇੱਕੋ ਇੱਕ ਵਿਅਕਤੀ ਹਨ।
ਡਾ. ਵਿਸ਼ਾਲ ਸ਼ਰਮਾ ਦੱਸਦੇ ਹਨ ਕਿ ਜੇਕਰ ਅਸੀਂ ਕੂੜੇ ਨੂੰ ਖੁੱਲ੍ਹੇ ਵਿੱਚ ਸੁੱਟ ਦਿੰਦੇ ਤਾਂ ਉਹ ਮਿਥੇਨ ਅਤੇ ਕਾਰਬਨ ਡਾਇਆਕਸਾਈਡ ਨੂੰ ਪੈਦਾ ਕਰਦਾ ਹੈ ਜੋ ਕਿ ਪਾਣੀ ਦੇ ਜ਼ਰੀਏ ਸਕਿਨ ਪ੍ਰਾਬਲਮਸ ਨੂੰ ਨਿਉਤਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੂੜਾ ਖੁੱਲ੍ਹੇ ਤੋਂ 60 ਫੀਸਦ ਤੱਕ ਖ਼ਤਰਨਾਕ ਗੈੱਸ ਨੂੰ ਜਨਮ ਦਿੰਦਾ ਹੈ ਜੋ ਕਿ ਵਾਤਾਵਰਣ ਲਈ ਖ਼ਤਰਨਾਕ ਹੈ।
ਇਹ ਵੀ ਪੜ੍ਹੋ:ਤੇਜ਼ ਰਫ਼ਤਾਰ ਕਾਰ ਘਰ 'ਚ ਹੋਈ ਦਾਖ਼ਲ, ਜਾਨੀ ਨੁਕਸਾਨ ਤੋਂ ਬਚਾਅ
ਕਾਲਜ ਦੇ ਕੂੜੇ ਨੂੰ ਖਾਦ ਵਿੱਚ ਤਬਦੀਲ ਕਰਨ ਲਈ ਈਕੋ ਵੈਨ ਕੰਪੋਸਟਰ ਮਸ਼ੀਨ ਲਗਾਈ ਹੈ। ਈਕੋ ਵੈਨ ਕੰਪੋਸਟਰ ਮਸ਼ੀਨ 7 ਦਿਨ ਤੱਕ ਹਰ ਦਿਨ 8 ਘੰਟੇ ਦੇ ਲਈ ਬਿਜਲੀ ਤੋਂ ਚਲਦੀ ਹੈ ਜਿਸ ਦਾ ਖਰਚ ਇੱਕ ਹਜਾਰ ਰੁਪਏ ਦੇ ਕਰੀਬ ਬਣਦਾ ਹੈ ਪਰ ਗ੍ਰੀਨ ਹਾਊਸ ਗੈਸ ਦਾ ਉਤਪਾਦਨ ਕਰਦੀ ਹੈ ਜਿਸ ਦੀ ਸਮਰਥਾ ਸਿਰਫ਼ 20 ਫ਼ੀਸਦ ਤੱਕ ਰਹਿ ਜਾਂਦੀ ਹੈ ਅਤੇ ਇਹ 110 ਦਿਨ ਵਿੱਚ ਪੌਦਿਆਂ ਦੇ ਲਈ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ 2019 ਵਿੱਚ ਜਦੋਂ ਐਨਜੀਟੀ ਨੇ ਫਾਈਨ ਲਗਾਇਆ ਕਿ ਜਿਹੜੇ 100 ਕਿਲੋ ਤੋਂ ਵੱਧ ਦਾ ਕੂੜਾ ਬਣਾਉਂਦੇ ਹਨ ਉਹ ਆਪਣਾ ਕੂੜੇ ਦਾ ਖੁਦ ਨਿਪਟਾਰਾ ਕਰਨ ਉਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਪਲਾਂਟ ਨੂੰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਟਾਂ ਦੇ ਸ਼ੁਰੂ ਹੋਣ ਨਾਲ ਉਹ 1 ਲੱਖ ਦੀ ਖਾਦ ਬਣਾ ਚੁੱਕੇ ਹਨ ਉਵੇਂ ਤਾਂ ਉਹ ਹਰ ਵਾਰ 40 ਹਜ਼ਾਰ ਦੀ ਖਾਦ ਖਰੀਦਦੇ ਸੀ।