ETV Bharat / city

ਕੋਲੇ ਦੀ ਘਾਟ ਦੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕੇਜਰੀਵਾਲ ਸਰਕਾਰ ਨੂੰ ਵੀ ਲਪੇਟੇ 'ਚ ਲਿਆ - Cabinet Minister Amarinder Raja Warring

ਕੋਲੇ ਦੀ ਸਮੱਸਿਆ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ ਇਸ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ ਇਹ ਕਹਿਣਾ ਸੀ ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਦਾ ਜਿੰਨ੍ਹਾਂ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ।

ਕੋਲੇ ਦੀ ਕਮੀ 'ਤੇ ਨਹੀਂ ਹੋਣੀ ਚਾਹੀਦੀ ਸਿਆਸਤ: ਅਮਰਿੰਦਰ ਰਾਜਾ ਵੜਿੰਗ

author img

By

Published : Oct 12, 2021, 5:36 PM IST

ਚੰਡੀਗੜ੍ਹ: ਕੋਲੇ ਦੀ ਸਮੱਸਿਆ ਕੋਈ ਪੰਜਾਬ ਦੀ ਸਮੱਸਿਆ ਨਹੀਂ ਹੈ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ ਇਸ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਹੈ ਇਹ ਕਹਿਣਾ ਸੀ ਕੈਬਨਿਟ ਮੰਤਰੀ ਅਮਰਿੰਦਰ ਰਾਜਾ ਵੜਿੰਗ (Cabinet Minister Amarinder Raja Warring) ਦਾ ਜਿੰਨ੍ਹਾਂ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ।

ਇਕੱਲੇ ਬਾਦਲਾਂ ਦੀਆਂ ਹੀ ਨਹੀਂ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰਿਆਂ 'ਤੇ ਹੋਵੇਗੀ ਕਾਰਵਾਈ

ਸਭ ਤੋਂ ਪਹਿਲਾਂ ਰਾਜਾ ਵੜਿੰਗ (Raja Warring) ਨੇ ਬੱਸਾਂ ਜਬਤ ਕਰਨ ਬਾਰੇ ਕਿਹਾ ਕਿ ਇਕੱਲੇ ਬਾਦਲਾਂ ਦੀਆਂ ਹੀ ਨਹੀਂ ਉਨ੍ਹਾਂ ਸਾਰੇ ਲੋਕਾਂ ਦੀਆਂ ਬੱਸਾਂ ਜਬਤ ਕੀਤੀਆਂ ਜਾ ਰਹੀਆਂ ਹਨ ਜੋ ਨਿਯਮਾਂ ਦੀਆਂ ਉਲੰਘਣਾ ਕਰਦੇ ਹਨ, ਫਿਰ ਚਾਹੇ ਉਹ ਵੱਡਾ ਹੈ ਚਾਹੇ ਛੋਟਾ ਹੈ, ਚਾਹੇ ਕੋਈ ਸੱਤਾਧਾਰੀ ਹੈ ਜਾਂ ਫਿਰ ਕੋਈ ਨੌਨ ਸੱਤਾਧਾਰੀ ਹੈ। ਉਨ੍ਹਾਂ ਸਾਰੇ ਲੋਕਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਕੋਲੇ ਦੀ ਕਮੀ 'ਤੇ ਨਹੀਂ ਹੋਣੀ ਚਾਹੀਦੀ ਸਿਆਸਤ: ਅਮਰਿੰਦਰ ਰਾਜਾ ਵੜਿੰਗ

ਕੇਜਰੀਵਾਲ ਤੋਂ ਮਿਲਣ ਲਈ ਮੰਗਿਆ ਸਮਾਂ

ਰਾਜਾ ਵੜਿੰਗ ਨੇ ਕੇਜਰੀਵਾਲ (Kejriwal) ਪੰਜਾਬ ਦੇ ਦੌਰੇ ਤੇ ਆਏ ਨੂੰ ਟਵੀਟ ਕਰ ਕੇ ਮਿਲਣ ਦਾ ਸਮਾਂ ਮੰਗਿਆ, ਉਨ੍ਹਾਂ ਕਿਹਾ ਕਿ ਮੇਰੀਆਂ ਪ੍ਰਾਇਵੇਟ ਬੱਸਾਂ ਏਅਰਪੋਰਟ ਜਾ ਰਹੀਆਂ ਹਨ, ਪਰ ਜੋ ਮੇਰੀਆਂ ਬੱਸਾਂ ਜਾਨਕਿ ਪੀਆਰਟੀਸੀ ਦੀਆਂ ਬੱਸਾਂ (PRTC buses) ਨੂੰ ਆਈਐਸਬੀਟੀ (ISBT) ਤੋਂ ਅੱਗੇ ਜਾਣ ਦੀ ਇਜਾਜਤ ਨਹੀਂ ਦਿੱਤੀ ਜਾਂਦੀ ਅਤੇ ਮੈਂ ਪਤਾ ਕੀਤਾ ਕਿ ਕਿਉਂ ਨਹੀਂ ਜਾਣ ਦਿੱਤੀਆਂ ਜਾ ਰਹੀਆਂ ਤਾਂ ਉਨ੍ਹਾਂ ਨੇ ਟਰੈਫਿਕ ਦਾ ਮਸਲਾ ਕਹਿ ਦਿੱਤਾ। ਵੜਿੰਗ ਨੇ ਕਿਹਾ ਕਿ ਪ੍ਰਾਇਵੇਟ ਬੱਸਾਂ ਤਾਂ ਉੱਧਰ ਜਾ ਰਹੀਆਂ ਹਨ ਪਰ ਸਰਕਾਰੀ ਬੱਸਾਂ ਨਾਲ ਹੀ ਟਰੈਫਿਕ ਨੂੰ ਫਰਕ ਪੈਂਦਾ ਹੈ।

ਬੱਸਾਂ ਨੂੰ ਏਅਰਪੋਰਟ ਤੱਕ ਜਾਣ ਦੀ ਮੰਗੀ ਆਗਿਆ

ਉਨ੍ਹਾਂ ਨੇ ਕਿਹਾ ਕਿ ਉੱਥੇ ਜੋ ਪਰੇਸ਼ਾਨੀ ਹੈ ਉਹ ਇਹ ਹੈ ਕਿ ਜੋ ਸਵਾਰੀਆਂ ਨੂੰ ਉੱਥੇ ਉਤਾਰਿਆ ਜਾਂਦਾ ਹੈ ਉਨ੍ਹਾਂ ਨੂੰ ਟੈਕਸੀਆਂ ਕਰਵਾ ਕੇ ਉੱਥੇ ਜਾਣਾ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੱਸ ਟਰਮੀਨਲ ਤੇ ਜਾਵੇ ਤਾਂ ਜੋ ਉੱਥੇ ਉਤਾਰੇ ਜਾਣ ਵਾਲੇ ਲੋਕ ਆਰਾਮ ਨਾਲ ਏਅਰਪੋਰਟ ਜਾ ਸਕਣ। ਅਸੀਂ ਉਸ ਦੀ ਇਜਾਜਤ ਮੰਗਦੇ ਹਾਂ। ਜਿਸ ਕਰਕੇ ਇਸ ਦੇ ਲਈ ਲੈਟਰ ਵੀ ਲਿਖੇ ਗਏ ।

ਕੇਜਰੀਵਾਲ ਪੰਜਾਬ ਆ ਕੇ ਪੰਜਾਬੀਅਤ ਦੀ ਗੱਲ ਕਰਦੇ ਹਨ, ਵਾਪਿਸ ਜਾ ਕੇ ਕਰਦੇ ਹਨ ਬੁਰਾਈ

ਵੜਿੰਗ ਨੇ ਕਿਹਾ ਕਿ ਜਦੋਂ ਕੇਜਰੀਵਾਲ ਪੰਜਾਬ ਆਉਂਦੇ ਹਨ ਤਾਂ ਪੰਜਾਬੀਅਤ ਦੀ ਗੱਲ ਕਰਦੇ ਹਨ ਪਰ ਜਦੋਂ ਵਾਪਿਸ ਦਿੱਲੀ ਚਲੇ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਪ੍ਰਦੂਸ਼ਣ ਵੀ ਪੰਜਾਬ ਵਾਲੇ ਹੀ ਫੈਲਾਉਂਦੇ ਹਨ, ਪੰਜਾਬ ਵਾਲਿਆਂ ਨੂੰ ਡਰੱਗ ਮਾਮਲੇ ਵਿੱਚ ਅੰਦਰ ਦੇ ਦਿਆਂਗਾ ਜਿਸ ਕਾਰਨ ਕੇਜਰੀਵਾਲ ਨੇ ਫਿਰ ਮੁਆਫੀ ਵੀ ਮੰਗੀ ਸੀ।

ਚੰਦੂਮਾਜਰਾ ਨੂੰ ਕਿਹਾ ਕਿ ਹਮੇਸ਼ਾ ਨਹੀਂ ਕਰਿਆ ਕਰਦੇ ਸਿਆਸਤ

ਅਮਰਿੰਦਰ ਰਾਜਾ ਵੜਿੰਗ ਨੇ ਚੰਦੂਮਾਜਰਾ ਨੂੰ ਕਿਹਾ ਕਿ ਹਮੇਸ਼ਾ ਸਿਆਸਤ ਨਹੀਂ ਕਰਿਆ ਕਰਦੇ। ਇਹ ਸਮੱਸਿਆ ਪੂਰੇ ਦੇਸ਼ ਦੇ ਆਈ ਹੈ ਕਿਉਂਕਿ ਉੱਥੇ ਬਾਰਿਸ ਜਿਆਦਾ ਹੋਣ ਦੇ ਕਾਰਨ ਕੋਲ ਮਾਇਨੰਗ ਹੋਣ ਦੇ ਕਾਰਨ ਹਾਲਾਦ ਜਿਆਦਾ ਖ਼ਰਾਬ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਅੰਦਰ ਬਿਜਲੀ ਨਹੀਂ ਆ ਰਹੀ।

ਬਾਹਰੋਂ ਖਰੀਦਣ ਵਾਲੇ ਕੋਲੇ ਦਾ ਵਧਿਆ ਰੇਟ

ਉਨ੍ਹਾਂ ਨੇ ਕਿਹਾ ਕਿ ਇਹ ਦੋ-ਤਿੰਨ ਦਿਨ੍ਹਾਂ ਦੀ ਹੋਰ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜਾ ਕੋਲਾ ਅਸੀਂ ਬਾਹਰੋਂ ਖ਼ਰੀਦ ਸਕਦੇ ਸੀ, ਉਸਦਾ ਰੇਟ ਬਹੁਤ ਜਿਆਦਾ ਵੱਧ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ ਇਹ ਪੂਰੇ ਦੇਸ਼ ਦੀ ਸਮੱਸਿਆ ਬਣੀ ਹੋਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜਿੰਨ੍ਹਾਂ ਕਿ ਸਾਡੇ ਕੋਲੋਂ ਹੋ ਪਾ ਰਿਹਾ ਹੈ ਅਸੀਂ ਕਰ ਰਹੇ ਹਾਂ।

ਟਰਾਂਸਪੋਰਟ ਮਹਿਕਮੇ ਵਿਚ ਮਾਫੀਆ ਤੇ ਨਕੇਲ ਕੱਸਣੀ ਲਈ ਅਜਿਹੇ ਕਦਮ ਚੁੱਕਣੇ ਵੀ ਜ਼ਰੂਰੀ

ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਇਹੀ ਕੋਸ਼ਿਸ਼ ਹੈ ਕਿ ਜੋ ਵਾਅਦੇ ਉਨ੍ਹਾਂ ਨੇ ਲੋਕਾਂ ਨੂੰ ਕੀਤੇ ਅਤੇ ਜੇ ਸਿੱਖ ਮਿਸ਼ਨ ਦੇ ਨਾਲ ਉਹ ਪੰਜਾਬ ਦੇ ਵਿੱਚ ਮੰਤਰੀ ਬਣੇ ਹਨ ਉਸ ਨੂੰ ਪੂਰਾ ਕੀਤਾ ਜਾਵੇ ਅਤੇ ਜੇਕਰ ਟਰਾਂਸਪੋਰਟ ਮਹਿਕਮੇ ਵਿਚ ਮਾਫੀਆ ਤੇ ਨਕੇਲ ਕੱਸਣੀ ਹੈ 'ਤੇ ਅਜਿਹੇ ਕਦਮ ਚੁੱਕਣੇ ਵੀ ਜ਼ਰੂਰੀ ਹਨ। ਇਸ ਵਿੱਚ ਚਾਹੇ ਫਿਰ ਕਿਸੇ ਦੀਆਂ ਵੀ ਬੱਸਾਂ ਹੋਣ ਕਾਰਵਾਈ ਸਾਰਿਆਂ 'ਤੇ ਹੀ ਹੋਣੀ ਹੈ।

ਇਹ ਵੀ ਪੜ੍ਹੋ: ਸੂਬੇ ਅੰਦਰ ਕੋਲੇ ਦੀ ਘਾਟ ਮੁੱਦੇ 'ਤੇ ਚੰਦੂਮਾਜਰਾ ਨੇ ਖੜਕਾਈ ਕਾਂਗਰਸ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.