ETV Bharat / city

ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾ ਭਖੀ ਸਿਆਸਤ - ਬਰਿੰਦਰਮੀਤ ਸਿੰਘ ਪਾਹੜਾ

ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਨਵੀਂ ਪਾਰਟੀ ਬਣਾਉਣ ਦੀ ਗੱਲ ਆਖੀ ਗਈ ਸੀ, ਉਸ ਤੋਂ ਬਾਅਦ ਹੀ ਕੈਪਟਨ ਦੇ ਨਜ਼ਦੀਕੀ ਕਾਂਗਰਸੀ ਲੀਡਰਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਏ ਹਨ।

ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾ ਭਖੀ ਸਿਆਸਤ

author img

By

Published : Oct 27, 2021, 7:58 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸਾਬਕਾ ਸੀਐੱਮ ਨੇ ਕਾਂਗਰਸ ਪਾਰਟੀ ਦੇ ਮੈਨੀਫੇਸਟੋ ਨੂੰ ਦਿਖਾਇਆ ਤੇ ਨਵੀਂ ਪਾਰਟੀ ਬਣਾਉਣ ਦੀ ਗੱਲ ਆਖੀ ਗਈ ਸੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਦੀ ਉਪਲਬਧੀਆਂ ਦੇ ਦਸਤਾਵੇਜ ਵੀ ਦਿਖਾਏ। ਉਨ੍ਹਾਂ ਨੇ ਕਿਹਾ ਕਿ 82 ਫੀਸਦ ਮੈਨੀਫੇਸਟੋ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਜੋ ਕੰਮ ਸ਼ੁਰੂ ਕੀਤੇ ਗਏ ਹਨ, ਉਹ ਜਾਰੀ ਰਹਿਣਗੇ।

ਪਰ ਦੂਜੇ ਪਾਸੇ ਕੈਪਟਨ ਦੇ ਨਜ਼ਦੀਕੀ ਕਾਂਗਰਸੀ ਲੀਡਰ ਹੀ ਕੈਪਟਨ ਵੱਲੋਂ ਦਿੱਤੇ ਨਵੀਂ ਪਾਰਟੀ ਦੇ ਬਿਆਨਾਂ 'ਤੇ ਵੱਖ-ਵੱਖ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਹਨ।

ਕੈਪਟਨ 'ਤੇ ਰਾਜ ਕੁਮਾਰ ਵੇਰਕਾ ਦੇ ਤੰਜ਼

ਅੰਮ੍ਰਿਤਸਰ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ (Raj Kumar Verka) ਨੇ ਕਿਹਾ ਕਿ ਕੈਪਟਨ ਅਮਰਿੰਦਰ ਮੋਦੀ ਪ੍ਰੇਮ ਦੀ ਜਗ੍ਹਾ ਪੰਜਾਬ ਪ੍ਰੇਮ ਵੱਲ ਧਿਆਨ ਦੇਣਾ ਚਾਹੀਦਾ। ਕੈਪਟਨ ਪੰਜਾਬ ਦੇ ਦੁਸ਼ਮਣਾਂ ਨਾਲ ਹੱਥ ਮਿਲਾ ਰਹੇ ਹਨ ਪੰਜਾਬ ਕਦੇ ਮਾਫ ਨਹੀਂ ਕਰੇਗਾ। ਪੰਜਾਬ ਸਰਕਾਰ ਪਹਿਲਾਂ ਹੀ ਗਰੀਬ ਲੋਕਾਂ ਦੇ ਬਿਜਲੀ ਪਾਣੀ ਦੇ ਬਿੱਲ ਮਾਫ਼ ਕਰ ਚੁੱਕੀ ਹੈ ਤੇ ਗਰੀਬ ਲੋਕਾਂ ਨੂੰ ਘਰ ਵੀ ਦਿੱਤੇ ਜਾ ਰਹੇ ਹਨ। ਕੈਪਟਨ ਨੂੰ ਚਾਹੀਦਾ ਉਹ ਸਰਕਾਰ ਦਾ ਸਾਥ ਦੇਵੇ।

ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾ ਭਖੀ ਸਿਆਸਤ

ਕੈਪਟਨ 'ਤੇ ਨਵਜੋਤ ਸਿੱਧੂ ਨੇ ਕੱਸੇ ਤੰਜ਼

ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਦੇ 78 ਵਿਧਾਇਕਾਂ ਨੇ ਕਦੇ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਨ੍ਹਾਂ ਦੀ ਬਾਂਹ ਮਰੋੜ ਕੇ ਰੱਖਣ ਵਾਲੇ (Arm twisting of MLAs) ਈਡੀ ਕੰਟਰੋਲਡ ਭਾਜਪਾ ਪੰਜਾਬ ਦੇ ਵਫਾਦਾਰ ਮੁੱਖ ਮੰਤਰੀ (ED controlled BJP loyal CM) ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਿਆਂ ਤੇ ਵਿਕਾਸ ਨੂੰ ਰੋਕਣ ਵਾਲੀ ਨਰਾਕਾਤਮਕ ਸ਼ਕਤੀ (Negative Force) ਸਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੀ ਚਮੜੀ ਬਚਾਉਣ (Skin saving) ਲਈ ਪੰਜਾਬ ਦੇ ਹਿੱਤ ਵੇਚ ਦਿੱਤੇ।

  • We the 78 MLAs of Congress, could never imagine, what we received an arm-twisted, ED controlled BJP loyal Chief Minister of Punjab @capt_amarinder … who sold the interests of Punjab to save his skin ! You were the negative force stalling Justice & development of Punjab

    — Navjot Singh Sidhu (@sherryontopp) October 27, 2021 " class="align-text-top noRightClick twitterSection" data=" ">

ਨਵਜੋਤ ਸਿੱਧੂ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਕਿ ‘ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ, ਸੱਤਾ ਲਈ ਸੱਚ ਬੋਲ ਰਿਹਾ ਸੀ! ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤੁਸੀਂ ਸਿਰਫ 856 ਵੋਟਾਂ ਹਾਸਲ ਕਰਕੇ ਆਪਣੀ ਹੋਂਦ ਗਵਾ ਬੈਠੇ ਸੀ... ਪੰਜਾਬ ਦੇ ਲੋਕ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ !!

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਵਿਚਾਰ

ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Pahars) ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ 117 ਸੀਟਾਂ 'ਤੇ ਚੋਣਾਂ ਲੜਨ ਦੇ ਕੀਤੇ ਗਏ ਐਲਾਨ ਅਤੇ ਢੀਂਡਸਾ ਗਰੁੱਪ ਦੇ ਨਾਲ ਵੀ ਉਹ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕਰਨ 'ਤੇ ਬੋਲਦੇ ਹੋਏ ਕਿਹਾ ਕਿ ਹਰ ਇੱਕ ਨੂੰ ਚੋਣ ਲੜਨ ਦਾ ਅਧਿਕਾਰ ਹੈ। ਪਰ ਉਹ ਲੋਕ ਕਿਹੜੇ ਮੂੰਹ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਲੜਨਗੇ, ਜੋ ਪਹਿਲਾਂ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੇ ਰਹੇ ਸਨ, ਕਿ ਕੈਪਟਨ ਅਮਰਿੰਦਰ ਸਿੰਘ (Captain Amarinder Singh) ਆਪਣੇ ਮਹਿਲ ਦੇ ਵਿੱਚੋਂ ਨਹੀਂ ਨਿਕਲਦੇ।

ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦੇ ਵਿੱਚ ਚੱਲ ਰਹੀ ਸਿਆਸਤ 'ਤੇ ਬੋਲਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦਾ ਹਰ ਇੱਕ ਬੱਚਾ-ਬੱਚਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) 'ਤੇ ਸਵਾਲ ਚੁੱਕਦਾ ਰਿਹਾ ਹੈ। ਜੇਕਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਰੂਸਾ ਬਾਰੇ ਗੱਲ ਕੀਤੀ ਹੈ, ਤਾਂ ਇਸ ਵਿੱਚ ਕੋਈ ਗਲਤ ਨਹੀਂ ਹੈ ਨਾਲ ਹੀ ਉਨ੍ਹਾਂ ਨੇ ਰਾਜਨੀਤਕ ਲੋਕਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਸਾਨੂੰ ਅਜਿਹੇ ਮੁੱਦਿਆਂ ਤੋਂ ਨਿਕਲ ਕੇ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ਦਾ ਬਿਆਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਕਿਹਾ ਕਿ ਜੋ ਟੀਮ ਪਹਿਲੇ ਦਿਨ ਤੋਂ ਕੈਪਟਨ ਸਾਬ੍ਹ ਲੈ ਕੇ ਚੱਲ ਰਹੇ ਸਨ ਅੰਤ ਤੱਕ ਉਨ੍ਹਾਂ ਦਾ ਯੋਗਦਾਨ ਉਹੀ ਰਿਹਾ ਹੈ।

ਸਿੱਖਿਆ ਮੰਤਰੀ ਪਰਗਟ ਸਿੰਘ ਦਾ ਬਿਆਨ

ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਪਾਰਟੀ 'ਤੇ ਬਿਆਨ ਦਿੰਦਿਆ ਕਿਹਾ ਕਿ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾ ਰਹੇ ਹਨ। ਪਰ ਇਹ ਮੁੱਦੇ ਨਹੀ ਹਨ, ਚੋਣ ਲੜਨ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲਜ਼ ਕਰਦਿਆ ਪਰਗਟ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਲੰਧਰ ਛਾਉਣੀ ਤੋਂ ਮੇਰੇ ਮੁਕਾਬਲੇ ਵਿੱਚ ਆ ਜਾਣ।

ਕੈਪਟਨ 'ਤੇ ਆਮ ਲੋਕਾਂ ਦੀ ਰਾਏ

ਉਹਨਾਂ ਦੇ ਇਸ ਫ਼ੈਸਲੇ ਨੂੰ ਬਹੁਗਿਣਤੀ ਕਾਂਗਰਸੀ ਵਰਕਰ (Congress workers) ਅਤੇ ਪਿੰਡਾਂ ਦੇ ਸਰਪੰਚਾਂ ਨਿੰਦ ਰਹੇ ਹਨ। ਇਸ ਸਬੰਧੀ ਬਰਨਾਲਾ (Barnala) ਦੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਢੇ ਚਾਰ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਨਵੀਂ ਪਾਰਟੀ (New party) ਦੇ ਨਾਲ ਕੌਣ ਖੜੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਹਾਈ ਕਮਾਨ (Congress High Command) ਨੂੰ ਇਹ ਫ਼ੈਸਲਾ 6 ਮਹੀਨੇ ਪਹਿਲਾਂ ਲੈ ਲੈਣਾ ਚਾਹੀਦਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਜੋ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਕੰਮ ਕਰ ਰਹੇ ਹਨ, ਉਹ ਵੀ ਕੈਪਟਨ ਦੀ ਇਸ ਨਵੀਂ ਪਾਰਟੀ ਨਾਲ ਨਹੀਂ ਖੜਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸੀ ਵਰਕਰ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਹਨ, ਨਾ ਕਿ ਕੈਪਟਨ ਦੇ।

ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅੱਜ 92 ਫੀਸਦੀ ਵਾਅਦੇ ਪੂਰੇ ਕਰਨ ਦੀ ਗੱਲ ਆਖ ਰਹੇ ਹਨ, ਪਰ ਅਸਲ ਸੱਚ ਇਹ ਹੈ ਕਿ ਕੋਈ ਵਾਅਦਾ ਪੂਰਾ ਨਹੀਂ ਹੋਇਆ। ਇੱਥੋਂ ਤੱਕ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਕੋਈ ਗ੍ਰਾਂਟ ਮਿਲੀ ਹੈ।

ਇਹ ਵੀ ਪੜ੍ਹੋ:- ਕੈਪਟਨ ਦਾ ਸਿੱਧੂ ਨੂੰ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.